ਅਸ਼ਰਫ ਢੁੱਡੀ


ਚੰਡੀਗੜ੍ਹ: ਕੋਲਕਾਤਾ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਅੰਤਿਮ ਸੰਸਕਾਰ ਅਜੇ ਤਕ ਨਹੀਂ ਕੀਤਾ ਗਿਆ । ਜੈਪਾਲ ਦੇ ਪਰਿਵਾਰ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ।


ਦੱਸ ਦਈਏ ਕਿ ਬੁਧਵਾਰ ਨੂੰ ਜੈਪਾਲ ਦੇ ਪਿਤਾ ਭੁਪਿੰਦਰ ਸਿੰਹ ਭੁੱਲਰ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ  ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਪਟੀਸ਼ਨ ‘ਤੇ ਹਾਈਕੋਰਟ ਜਲਦ ਸੁਣਵਾਈ ਕਰੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਹਾਈਕੋਰਟ ਵਲੋਂ ਇਸ ਪਟੀਸ਼ਨ ‘ਤੇ ਆਦੇਸ਼ ਆਉਣ ਤੱਕ ਲਾਸ਼ ਨੂੰ ਪੀਜੀਆਈ ਵਿਚ ਸੁਰੱਖਿਅਤ ਰਖਿਆ ਜਾਵੇ।


9 ਜੂਨ ਤੋਂ ਜੈਪਾਲ ਦੀ ਲਾਸ਼ ਭੁੱਲਰ ਦੇ ਘਰ ਵਿਚ ਹੈ ਅਤੇ ਉਹ ਲਾਸ਼ ਨੂੰ ਘਰ ਵਿਚ ਸੰਭਾਲ ਕੇ ਨਹੀਂ ਰੱਖ ਸਕਦੇ। ਜੈਪਾਲ ਭੁੱਲਰ ਦੇ ਪਿਤਾ ਨੇ ਪਟੀਸ਼ਨ ਵਿਚ ਆਰੋਪ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਟੋਰਚਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੈਪਾਲ ਦੇ ਸਰੀਰ ‘ਤੇ ਕਈ ਜ਼ਖ਼ਖਮਾਂ ਦੇ ਨਿਸ਼ਾਨ ਹਨ।


ਨਾਲ ਹੀ ਉਨ੍ਹਾਂ ਕਿ ਜੈਪਾਲ ਦੇ ਮੋਢੇ ਦੀ ਹੱਡੀ ਟੁੱਟੀ ਹੋਣ ਦਾ ਦਾਅਵਾ ਵੀ ਕੀਤਾ। ਆਪਣੀ ਸ਼ਿਕਾਇਤ ‘ਚ ਜੈਪਾਲ ਦੀ ਪਿਤਾ ਨੇ ਕਿਹਾ ਕਿ ਜੈਪਾਲ ਦੇ ਸਰੀਰ ‘ਤੇ ਗੋਲੀ ਦਾ ਨਿਸ਼ਾਨ ਵੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸਨੂੰ ਪੁਆਇੰਟ blank ਰੇਂਜ ਤੋਂ ਗੋਲੀ ਮਾਰੀ ਗਈ ਹੈ ਤੇ ਇਹ ਐਨਕਾਂਊਟਰ ਪੂਰੀ ਤਰ੍ਹਾਂ ਫਰਜੀ ਸੀ।


ਦੱਸ ਦਈਏ ਕਿ ਨੌਂ ਜੂਨ ਨੂੰ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ ਵਿੱਚ ਪੰਜਾਬ ਪੁਲਿਸ ਦੀ ਓਕੂ ਤੇ ਐਸਟੀਐਫ ਕੋਲਕਾਤਾ ਵੱਲੋਂ ਐਨਕਾਉਂਟਰ ਕਰ ਦਿੱਤਾ ਸੀ। ਉਸ ਤੋਂ ਬਾਅਦ 12 ਜੂਨ ਨੂੰ ਜੈਪਾਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਉਸ ਦੇ ਘਰ ਲਿਆਂਦਾ ਗਿਆ ਸੀ।


ਗੈਂਗਸਟਰ ਦੇ ਪਿਤਾ ਨੇ ਲਾਸ਼ ਦੀ ਮੁੜ ਵੀਡੀਓਗ੍ਰਾਫੀ ਕਰਵਾ ਕੇ ਪੋਸਟ ਮਾਰਟਮ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਲਾਸ਼ ਦਾ ਦੁਬਾਰਾ ਪੋਸਟ ਮਾਰਟਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰਨਗੇ। ਜੈਪਾਲ ਦੇ ਪਿਤਾ ਸੇਵਾਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਨੇ ਇਸ ਸਬੰਧੀ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਦਿੱਤਾ ਹੈ।


ਇਹ ਵੀ ਪੜ੍ਹੋ: Petrol Diesel Prices: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਰੋਹ, ਸੰਸਦ ਦੀ ਸਥਾਈ ਕਮੇਟੀ ਦੀ ਅਹਿਮ ਮੀਟਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904