ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ 'ਚ ਗਧਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਗਧਿਆਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। ਆਵਾਜਾਈ ਦੇ ਸਾਧਨ ਵਧਣ ਕਾਰਨ ਗਧਿਆਂ ਦੀ ਵਰਤੋਂ ਦਿਨੋਂ-ਦਿਨ ਘਟਦੀ ਗਈ। ਹੁਣ ਦੇਸ਼ 'ਚ ਗਧਿਆਂ ਦੀ ਗਿਣਤੀ ਵਿੱਚ ਰਿਕਾਰਡ ਗਿਰਾਵਟ ਆਈ ਹੈ। ਪਿਛਲੇ 7 ਸਾਲਾਂ 'ਚ ਗਧਿਆਂ ਦੀ ਗਿਣਤੀ 'ਚ ਆਈ ਇਹ ਗਿਰਾਵਟ ਹੈਰਾਨੀਜਨਕ ਹੈ। ਦੇਸ਼ 'ਚ 2012 ਤੋਂ 2019 ਵਿਚਕਾਰ ਗਧਿਆਂ ਦੀ ਗਿਣਤੀ 'ਚ 61.23 ਫ਼ੀਸਦੀ ਦੀ ਕਮੀ ਆਈ ਹੈ।
ਯੂਪੀ, ਰਾਜਸਥਾਨ, ਗੁਜਰਾਤ 'ਚ ਕਿੰਨੀ ਕਮੀ?
ਉੱਤਰ ਪ੍ਰਦੇਸ਼ 'ਚ ਗਧਿਆਂ ਦੀ ਗਿਣਤੀ 'ਚ 71.72 ਫ਼ੀਸਦੀ ਦੀ ਕਮੀ ਆਈ ਹੈ। ਸੂਬੇ 'ਚ ਜਿੱਥੇ ਸਾਲ 2012 ਵਿੱਚ ਗਧਿਆਂ ਦੀ ਗਿਣਤੀ 57 ਹਜ਼ਾਰ ਸੀ, ਉਹ 2019 'ਚ ਘੱਟ ਕੇ 16 ਹਜ਼ਾਰ ਰਹਿ ਗਈ ਹੈ। ਰਾਜਸਥਾਨ 'ਚ ਗਧਿਆਂ ਦੀ ਗਿਣਤੀ 'ਚ 71 ਫ਼ੀਸਦੀ ਦੀ ਕਮੀ ਆਈ ਹੈ। ਸੂਬੇ 'ਚ 2012 ਵਿੱਚ 81 ਹਜ਼ਾਰ ਗਧੇ ਸਨ, ਜੋ 2019 'ਚ ਘੱਟ ਕੇ 23 ਹਜ਼ਾਰ ਰਹਿ ਗਏ। ਗੁਜਰਾਤ 'ਚ ਗਧਿਆਂ ਦੀ ਗਿਣਤੀ 'ਚ 70.94 ਫ਼ੀਸਦੀ ਦੀ ਕਮੀ ਆਈ ਹੈ। ਸੂਬੇ 'ਚ 2012 'ਚ 39 ਹਜ਼ਾਰ ਗਧੇ ਸਨ, ਜੋ 2019 'ਚ ਘੱਟ ਕੇ 11 ਹਜ਼ਾਰ ਰਹਿ ਗਏ। ਗੁਜਰਾਤ 'ਚ ਗਧਿਆਂ ਦੀ ਗਿਣਤੀ 'ਚ ਗਿਰਾਵਟ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਲਗਭਗ ਬਰਾਬਰ ਹੈ।
ਬਿਹਾਰ, ਮਹਾਰਾਸ਼ਟਰ 'ਚ ਕਿੰਨੀ ਕਟੌਤੀ?
ਬਿਹਾਰ 'ਚ ਗਧਿਆਂ ਦੀ ਗਿਣਤੀ 'ਚ 47.31 ਫ਼ੀਸਦੀ ਦੀ ਕਮੀ ਆਈ ਹੈ। ਸੂਬੇ ਵਿੱਚ 2012 'ਚ ਗਧਿਆਂ ਦੀ ਕੁੱਲ ਗਿਣਤੀ 21 ਹਜ਼ਾਰ ਸੀ ਜੋ 2019 'ਚ ਘਟ ਕੇ 11 ਹਜ਼ਾਰ ਰਹਿ ਗਈ। ਮਹਾਰਾਸ਼ਟਰ 'ਚ ਗਧਿਆਂ ਦੀ ਗਿਣਤੀ 'ਚ 39.69 ਫ਼ੀਸਦੀ ਦੀ ਕਮੀ ਆਈ ਹੈ। ਸੂਬੇ 'ਚ 2012 'ਚ 29 ਹਜ਼ਾਰ ਗਧੇ ਸਨ, ਜੋ 2019 'ਚ ਘੱਟ ਕੇ 18 ਹਜ਼ਾਰ ਰਹਿ ਗਏ। ਪਸ਼ੂ ਧਨ ਜਨਗਣਨਾ 2019 ਦੇ ਅਨੁਸਾਰ ਭਾਰਤ 'ਚ 1.12 ਲੱਖ ਗਧੇ ਹਨ।
ਕਮੀ ਦਾ ਕਾਰਨ ਕੀ ਹੈ?
ਰਿਪੋਰਟ 'ਚ ਗਧਿਆਂ ਦੀ ਗਿਣਤੀ 'ਚ ਇਸ ਕਮੀ ਨੂੰ ਉਨ੍ਹਾਂ ਦਾ ਦੂਜੇ ਦੇਸ਼ਾਂ 'ਚ ਗ਼ੈਰ-ਕਾਨੂੰਨੀ ਨਿਰਯਾਤ ਦੱਸਿਆ ਗਿਆ ਹੈ। ਕਈ ਦੇਸ਼ਾਂ 'ਚ ਲੋਕ ਉਨ੍ਹਾਂ ਦਾ ਮਾਸ ਵੀ ਖਾਂਦੇ ਹਨ। ਇਨ੍ਹਾਂ ਦੀ ਖੱਲ ਨੂੰ ਕਈ ਚੀਜ਼ਾਂ 'ਚ ਵੀ ਵਰਤਿਆ ਜਾਂਦਾ ਹੈ। ਕਈ ਵਪਾਰੀ ਗ਼ੈਰ-ਕਾਨੂੰਨੀ ਢੰਗ ਨਾਲ ਗਧਿਆਂ ਦੀ ਖਰੀਦ-ਵੇਚ ਕਰ ਰਹੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਗਧਿਆਂ ਦੀ ਘੱਟ ਵਰਤੋਂ ਅਤੇ ਗਧਿਆਂ ਦੀ ਗ਼ੈਰ-ਕਾਨੂੰਨੀ ਹੱਤਿਆ ਕਾਰਨ ਇਨ੍ਹਾਂ ਦੀ ਗਿਣਤੀ 'ਚ ਕਮੀ ਆਈ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ