ਉਜੈਨ: ਕਦੇ-ਕਦੇ ਬੇਹੱਦ ਹੈਰਾਨ ਕਰਨ ਵਾਲੀਆਂ ਖ਼ਬਰਾਂ ਵਾਇਰਲ ਹੋ ਜਾਂਦੀਆਂ ਹਨ।ਮੱਧ ਪ੍ਰਦੇਸ਼ ਦੀ ਉਜੈਨ 'ਚ ਇਕ ਸ਼ਰਾਬੀ ਨੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾਂ ਤੇ ਆਬਕਾਰੀ ਵਿਭਾਗ ਨੂੰ ਅਜੀਬ ਸ਼ਿਕਾਇਤ ਕੀਤੀ ਹੈ। ਦੋ ਕੁਆਰਟਰ ਦੇਸੀ ਸ਼ਰਾਬ ਪੀਣ ਮਗਰੋਂ ਵੀ ਸ਼ਖਸ ਨੂੰ ਨਸ਼ਾ ਨਹੀਂ ਹੋਇਆ ਜਿਸ ਕਾਰਨ ਉਸਨੇ ਆਪਣੀ ਪਰੇਸ਼ਾਨੀ ਨੂੰ ਹੱਲ ਕਰਨ ਲਈ ਪੁਲਿਸ ਦਾ ਦਰਵਾਜ਼ਾ ਖੜਕਾਇਆ।


ਵਿਅਕਤੀ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਨੇ ਦੋ ਕੁਆਰਟਰ ਦੇਸੀ ਸ਼ਰਾਬ ਪੀਤੀ ਪਰ ਨਸ਼ਾ ਨਹੀਂ ਹੋਇਆ। ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 


ਇਸ ਸ਼ਿਕਾਇਤ ’ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਬਕਾਰੀ ਵਿਭਾਗ ਨੇ ਕਾਰਵਾਈ ਨਾ ਕੀਤੀ ਤਾਂ ਉਹ ਖਪਤਕਾਰ ਫੋਰਮ ਤੱਕ ਪਹੁੰਚ ਕਰਨਗੇ।


ਸ਼ਿਕਾਇਤਕਰਤਾ ਲੋਕੇਂਦਰ ਸੇਠੀਆ 12 ਅਪਰੈਲ ਨੂੰ ਦੋ ਦੇਸੀ ਸ਼ਰਾਬ ਦੇ ਕੁਆਰਟਰ ਪੀ ਕੇ ਐਕਸਾਈਜ਼ ਥਾਣੇ ਪਹੁੰਚਿਆ ਸੀ। ਉਸ ਨੇ ਸ਼ਿਕਾਇਤ ਕੀਤੀ ਕਿ ਕੁਆਰਟਰ ਵਿੱਚ ਸ਼ਰਾਬ ਨਹੀਂ ਸਗੋਂ ਪਾਣੀ ਹੈ। ਉਸ ਨੇ ਨਾ ਸਿਰਫ਼ ਲਿਖਤੀ ਦਰਖਾਸਤ ਦਿੱਤੀ, ਸਗੋਂ ਸਬੂਤ ਵਜੋਂ ਦੋ ਕੁਆਰਟਰ ਸ਼ਰਾਬ ਵੀ ਜਮ੍ਹਾਂ ਕਰਵਾਈ। ਉਨ੍ਹਾਂ ਆਬਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਮੈਨੂੰ ਯਕੀਨ ਨਹੀਂ ਹੁੰਦਾ ਤਾਂ ਇਨ੍ਹਾਂ ਦੋ ਵਾਧੂ ਕੁਆਰਟਰਾਂ ਦੀ ਜਾਂਚ ਕਰਕੇ ਠੇਕੇਦਾਰ ਵੱਲੋਂ ਕੀਤੀ ਗਈ ਇਸ ਧੋਖਾਧੜੀ ਦਾ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਜਾਵੇ। ਇਸ ’ਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਅਤੇ ਕਿਹਾ ਕਿ ਜੇਕਰ ਦੋਸ਼ੀ ਪਾਇਆ ਗਿਆ ਤਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।


 


 


 


 


 


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।