ਪੜਚੋਲ ਕਰੋ
Advertisement
Viral News: ਇਸ ਕਿਸਾਨ ਦੀ ਕਿਸਮਤ ਨੇ ਰਾਤੋ-ਰਾਤ ਮਾਰੀ ਪਲਟੀ, ਬਣਿਆ ਕਰੋੜਪਤੀ, ਖਾਤੇ 'ਚ ਆਏ ਮੋਟੇ ਪੈਸੇ...ਪਰ ਅੱਗੇ ਜੋ ਹੋਇਆ ਖੁਦ ਹੀ ਪੜ੍ਹ ਲਓ
ਇਸ ਕਿਸਾਨ ਦੀ ਕਿਸਮਤ ਨੇ ਮਾਰੀ ਪਲਟੀ ਅਤੇ ਇਹ ਰਾਤੋ-ਰਾਤ ਬਣ ਗਿਆ ਕਰੋੜਪਤੀ। ਜਦੋਂ ਖਾਤੇ 'ਚ ₹287 ਕਰੋੜ ਆਏ ਤਾਂ ਕਿਸਾਨ ਨੂੰ ਸਮਝ ਹੀ ਨਹੀਂ ਆਈ ਕਿ ਉਹ ਇੰਨੇ ਪੈਸੇ ਨਾਲ ਕੀ ਕਰੇ। ਪਰ ਉਸ ਨੇ ਕੁੱਝ ਅਜਿਹਾ ਕਰਨ ਬਾਰੇ ਸੋਚਿਆ, ਜਿਸ ਤੋਂ ਬਾਅਦ...
Viral News: ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਕਿਸੇ ਵੀ ਵਿਅਕਤੀ ਲਈ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਬਿਨਾਂ ਕਿਸੇ ਮਿਹਨਤ ਦੇ ਲੱਖਾਂ-ਕਰੋੜਾਂ ਰੁਪਏ ਮਿਲ ਜਾਣ। ਹਰ ਕੋਈ ਅਮੀਰ ਹੋਣ ਦੇ ਸੁਫਨੇ ਦੇਖਦਾ ਹੈ। ਜੇਕਰ ਕਿਸੇ ਕੋਲ ਮੋਟੇ ਪੈਸੇ ਆ ਜਾਣ ਤਾਂ ਉਹ ਸੋਚਦਾ ਹੈ ਕਿ ਉਹ ਆਪਣੇ ਸ਼ੌਕ ਪੂਰੇ ਕਰੇਗਾ। ਪਰ ਕੋਈ ਲੋਕਾਂ ਨੂੰ ਮੁਫਤ ਚ ਮਿਲਿਆ ਹੋਇਆ ਪੈਸਾ ਵਰਤਨਾ ਨਸੀਬ ਨਹੀਂ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਕਿਸਮਤ ਖ਼ਰਾਬ ਹੁੰਦੀ ਹੈ, ਉਨ੍ਹਾਂ ਨਾਲ ਕੁਝ ਅਜਿਹਾ ਹੀ ਹੁੰਦਾ ਹੈ, ਜਿਵੇਂ ਬ੍ਰਾਜ਼ੀਲ ਦੇ ਇਕ ਵਿਅਕਤੀ ਨਾਲ ਹੋਇਆ। ਇਸ ਨਾਲ ਜੋ ਹੋਇਆ, ਉਸ ਨੂੰ ਚੰਗੀ ਅਤੇ ਮਾੜੀ ਕਿਸਮਤ ਦੋਵੇਂ ਹੀ ਕਹਿ ਸਕਦੇ ਹਨ।
ਇਸ ਕਿਸਾਨ ਨਾਲ ਹੋਇਆ ਕੁੱਝ ਐਸਾ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਐਂਟੋਨੀਓ ਲੋਪੇਸ ਸਿੰਕਵੇਰਾ ਨਾਂ ਦਾ ਕਿਸਾਨ ਬ੍ਰਾਜ਼ੀਲ ਦਾ ਰਹਿਣ ਵਾਲਾ ਹੈ। ਹਾਲਾਂਕਿ ਐਂਟੋਨੀਓ ਪਸ਼ੂ ਪਾਲਣ ਦਾ ਕੰਮ ਕਰਦਾ ਸੀ ਅਤੇ ਉਹ ਇੱਕ ਕਿਸਾਨ ਸੀ। ਚਾਰ ਬੱਚਿਆਂ ਦੇ ਪਿਤਾ ਐਂਟੋਨੀਓ ਨੇ ਦੇਸ਼ ਦੀ ਸਭ ਤੋਂ ਵੱਡੀ ਲਾਟਰੀ ਮੈਗਾ ਸੈਨਾ ਵਿੱਚ £26.5 ਮਿਲੀਅਨ ਦਾ ਜੈਕਪਾਟ ਜਿੱਤਿਆ ਹੈ। ਨਵੰਬਰ ਵਿੱਚ, ਉਸਨੂੰ ਖੁਸ਼ਖਬਰੀ ਮਿਲੀ ਕਿ ਉਸਨੇ 2,87,11,26,600 ਰੁਪਏ ਜਿੱਤੇ ਹਨ, ਜੋ ਕਿ ਉਸਦੇ ਲਈ ਬਹੁਤ ਵੱਡੀ ਰਕਮ ਸੀ। ਉਹ ਇਸ ਪੈਸੇ ਨਾਲ ਆਪਣੇ ਪਰਿਵਾਰ ਲਈ ਘਰ ਖਰੀਦਣਾ ਚਾਹੁੰਦਾ ਸੀ ਅਤੇ ਐਂਟੋਨੀਓ ਸੋਚ ਰਿਹਾ ਸੀ ਕਿ ਬਾਕੀ ਬਚੇ ਪੈਸਿਆਂ ਦਾ ਕੀ ਕੀਤਾ ਜਾਵੇ। ਇਸ ਦੌਰਾਨ ਉਸ ਦੇ ਦਿਮਾਗ ਵਿਚ ਇਕ ਖਿਆਲ ਆਇਆ ਜਿਸ ਨੇ ਪੂਰਾ ਸੀਨ ਹੀ ਬਦਲ ਦਿੱਤਾ।
ਦੰਦਾਂ ਦਾ ਇਲਾਜ ਪਿਆ ਮਹਿੰਗਾ
ਮੀਡੀਆ ਰਿਪੋਰਟਾਂ ਮੁਤਾਬਕ ਐਂਟੋਨੀਓ ਨੇ ਸਭ ਤੋਂ ਪਹਿਲਾਂ ਆਪਣੇ ਦੰਦਾਂ ਦਾ ਇਲਾਜ ਕਰਵਾਉਣ ਬਾਰੇ ਸੋਚਿਆ। ਜਿਸ ਲਈ ਉਹ ਆਪਣੇ ਦੰਦਾਂ ਦੀ ਸਰਜਰੀ ਲਈ ਇੱਕ ਕਲੀਨਿਕ ਦੇ ਵਿੱਚ ਪਹੁੰਚਿਆ, ਪਰ ਜੋ ਕਿ ਉਸ ਨਾਲ ਅੱਗੇ ਹੋਇਆ ਇਸ ਦੀ ਉਮੀਦ ਨਾ ਤਾਂ ਕਿਸਾਨ ਨੂੰ ਸੀ ਅਤੇ ਨਾ ਹੀ ਉਸਦੇ ਪਰਿਵਾਰ ਨੂੰ। ਆਪਰੇਸ਼ਨ ਦੌਰਾਨ ਐਂਟੋਨੀਓ ਦੀ ਮੌਤ ਹੋ ਗਈ। ਜਦੋਂ ਤੱਕ ਪੁਲਿਸ ਉੱਥੇ ਪਹੁੰਚੀ, ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਨੂੰ ਅੱਧਾ ਘੰਟਾ ਬੀਤ ਚੁੱਕਾ ਸੀ। 73 ਸਾਲਾ ਐਂਟੋਨੀਓ ਦੀ ਇਸ ਤਰਾਂ ਹੋਈ ਮੌਤ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਦੇ ਸ਼ੱਕ ਦੇ ਘੇਰੇ ਵਿੱਚ ਉਹ ਕਲੀਨਿਕ ਹੈ , ਜਿੱਥੇ ਐਂਟੋਨੀਓ ਦੰਦਾਂ ਦੇ ਇਮਪਲਾਂਟ ਕਰਵਾ ਰਹੇ ਸਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement