ਪੜਚੋਲ ਕਰੋ

ਖਾਣ ਦੇ ਸ਼ੌਕੀਨਾਂ ਲਈ ਖ਼ਬਰ, ਇਹ ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ, ਜਾਣੋ ਪੂਰੀ ਖ਼ਬਰ

ਪੁਣੇ ਦੇ ਨਾਲ ਲੱਗਦੇ ਖੇਤਰ ਵਿੱਚ ਸਥਿਤ ਇੱਕ ਰੈਸਟੋਰੈਂਟ ਦੇ ਮਾਲਕ ਨੇ ਗਾਹਕਾਂ ਨੂੰ ਲੁਭਾਉਣ ਲਈ ਵਿਲੱਖਣ ਤਰੀਕਾ ਅਪਣਾਇਆ ਹੈ। ਉਸ ਦਾ ਇਹ ਢੰਗ ਇੰਨਾ ਕਾਮਯਾਬ ਰਿਹਾ ਕਿ ਹੁਣ ਉਸ ਕੋਲ ਗਾਹਕਾਂ ਦੀ ਲਾਈਨ ਲੱਗੀ ਹੈ।

ਪੁਣੇ: ਕੋਰੋਨਾ ਮਹਾਮਾਰੀ ਤੇ ਦੇਸ਼ ਭਰ ਵਿੱਚ ਲੌਕਡਾਉਨ ਕਰਕੇ ਹੋਟਲ ਤੇ ਰੈਸਟੋਰੈਂਟ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਹੁਣ ਅਨਲੌਕ ਮਗਰੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਤੇ ਝਿਜਕ ਕਰਕੇ ਗਾਹਕ ਪਹਿਲਾਂ ਵਾਂਗ ਹੋਟਲ ਤੇ ਰੈਸਟੋਰੈਂਟਾਂ ਵਿੱਚ ਜਾਣ ਤੋਂ ਕਤਰਾ ਰਹੇ ਹਨ। ਅਜਿਹੀ ਸਥਿਤੀ ਵਿੱਚ ਪੁਣੇ ਨਾਲ ਲੱਗਦੇ ਇੱਕ ਖੇਤਰ ਵਿੱਚ ਸਥਿਤ ਰੈਸਟੋਰੈਂਟ ਮਾਲਕ ਨੇ ਗਾਹਕਾਂ ਨੂੰ ਲੁਭਾਉਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਉਸ ਦਾ ਇਹ ਤਰੀਕਾ ਇੰਨਾ ਸਫਲ ਸੀ ਕਿ ਹੁਣ ਉਸ ਕੋਲ ਹੁਣ ਗਾਹਕਾਂ ਦੀ ਲੰਬੀ ਲਾਈਨ ਲੱਗੀ ਹੈ। ਦੱਸ ਦਈਏ ਕਿ ਵਡਗਾਓਂ ਮਾਵਲ ਖੇਤਰ ਵਿੱਚ ਸਥਿਤ ਸ਼ਿਵਰਾਜ ਰੈਸਟੋਰੈਂਟ ਦੇ ਮਾਲਕ ਅਤੁੱਲ ਵਾਈਕਰ ਨੇ ਆਪਣੇ ਗਾਹਕਾਂ ਇੱਕ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਮੁਤਾਬਕ ਜੋ ਵੀ ਗਾਹਕ ਉਸ ਦੇ ਰੈਸਟੋਰੈਂਟ ਦੀ ਸਪੈਸ਼ਲ ਮਾਸਾਹਾਰੀ ਥਾਲੀ ਵਿੱਚ ਪਰੋਸਿਆ ਸਾਰਾ ਖਾਣਾ ਖਾਵੇਗਾ, ਉਸ ਨੂੰ ਦੋ ਲੱਖ ਰੁਪਏ ਦਾ ਰਾਇਲ ਐਨਫੀਲਡ ਬੁਲੇਟ ਬਾਈਕ ਇਨਾਮ ਵਜੋਂ ਦਿੱਤਾ ਜਾਵੇਗਾ। ਖਾਣ ਦੇ ਸ਼ੌਕੀਨਾਂ ਲਈ ਖ਼ਬਰ, ਇਹ ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ, ਜਾਣੋ ਪੂਰੀ ਖ਼ਬਰ ਹਾਲਾਂਕਿ ਇਸ ਦੇ ਨਾਲ ਹੀ ਉਸ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜਿਸ 'ਚ ਸਭ ਤੋਂ ਪਹਿਲੀਂ ਸ਼ਰਤ ਹੈ ਕਿ ਇੱਕ ਵਿਅਕਤੀ ਨੂੰ ਸਾਰੀ ਥਾਲੀ ਇਕੱਲੇ ਖਾਣੀ ਪਏਗੀ। ਨਾਲ ਹੀ, ਉਸ ਨੂੰ 60 ਮਿੰਟ ਦੇ ਅੰਦਰ ਪੂਰੀ ਥਾਲੀ ਖ਼ਤਮ ਕਰਨੀ ਪਏਗੀ। ਗਾਹਕਾਂ ਨੂੰ ਲੁਭਾਉਣ ਲਈ ਵਾਈਕਰ ਨੇ ਆਪਣੇ ਰੈਸਟੋਰੈਂਟ ਬਾਹਰ 5 ਨਵੀਂ ਰਾਇਲ ਐਨਫੀਲਡ ਬੁਲੇਟ ਬਾਈਕਸ ਵੀ ਲਾਈਆਂ ਹਨ। ਨਾਲ ਹੀ, ਇਸ ਮੁਕਾਬਲੇ ਦਾ ਜ਼ਿਕਰ ਉਸ ਨੇ ਮੀਨੂ ਕਾਰਡ ਵਿੱਚ ਵੀ ਕੀਤਾ ਗਿਆ ਹੈ। ਹੁਣ ਜਾਣੋ ਕੀ ਕੁਝ ਖਾਣ ਨੂੰ ਮਿਲੇਗਾ ਇਸ ਬੁਲੇਟ ਥਾਲੀ ' ਇਸ ਮਾਸਾਹਾਰੀ ਪਲੇਟ ਦੀ ਕੀਮਤ 2500 ਰੁਪਏ ਹੈ। ਬੁਲੇਟ ਥਾਲੀ ਵਿੱਚ 12 ਕਿਸਮਾਂ ਦੇ ਮਟਨ ਤੇ ਮੱਛੀ ਪਕਵਾਨ ਪਰੋਸੇ ਜਾਂਦੇ ਹਨ ਜਿਸ ਵਿੱਚ ਤੰਦੂਰੀ ਚਿਕਨ, ਡ੍ਰਾਈਡ ਮਟਨ, ਗ੍ਰੀਨ ਮਟਨ, ਚਿਕਨ ਮਸਾਲਾ ਤੇ ਫਰਾਈਡ ਫਿਸ਼ ਆਦਿ ਸ਼ਾਮਲ ਹਨ। ਪਲੇਟ ਦਾ ਭਾਰ ਲਗਪਗ 4 ਕਿੱਲੋ ਹੈ ਤੇ 55 ਲੋਕ ਮਿਲ ਕੇ ਇਸ ਪਲੇਟ ਨੂੰ ਤਿਆਰ ਕਰਦੇ ਹਨ। ਖਾਣ ਦੇ ਸ਼ੌਕੀਨਾਂ ਲਈ ਖ਼ਬਰ, ਇਹ ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ, ਜਾਣੋ ਪੂਰੀ ਖ਼ਬਰ ਅਤੁਲ ਵਾਈਕਰ ਦਾ ਕਹਿਣਾ ਹੈ ਕਿ ਹੁਣ ਤੱਕ ਇੱਕ ਵਿਅਕਤੀ ਇਹ ਮੁਕਾਬਲਾ ਜਿੱਤ ਚੁਕਿਆ ਹੈ। ਉਸ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਸੋਮਨਾਥ ਪਵਾਰ ਨੇ ਇੱਕ ਘੰਟੇ ਤੋਂ ਵੀ ਘੱਟ ਵਿੱਚ ਬੁਲੇਟ ਥਾਲੀ ਖਾ ਕੇ ਰਾਇਲ ਐਨਫੀਲਡ ਬੁਲੇਟ ਆਪਣੇ ਨਾਂ ਕੀਤੀ।

ਇਹ ਵੀ ਪੜ੍ਹੋਮੰਤਰੀਆਂ ਨਾਲ ਮੀਟਿੰਗ 'ਚ ਗੂੰਜਿਆ ਐਨਆਈਏ ਦੇ ਨੋਟਿਸਾਂ ਦਾ ਮੁੱਦਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Embed widget