ਪੜਚੋਲ ਕਰੋ
Advertisement
ਕੋਰੋਨਾ ਨਾਲ ਲੜਨ ਲਈ ਮਿਲੇ ਲੱਖਾਂ ਡਾਲਰ ਲੈਂਬੋਰਗਿਨੀ 'ਤੇ ਖ਼ਰਚੀ, ਮਹਿੰਗੇ ਹੋਟਲਾਂ 'ਚ ਕੀਤੀ ਐਸ਼
ਫੈਡਰਲ ਵਕੀਲ ਦਾ ਕਹਿਣਾ ਹੈ ਕਿ ਹਾਇੰਸ ਨੇ ਆਪਣੀਆਂ ਮੌਜੂਦਾ ਕੰਪਨੀਆਂ ਲਈ ਮਿਲੇ ਪੀਪੀਪੀ ਕਰਜ਼ੇ ਦੇ ਹਜ਼ਾਰਾਂ ਡਾਲਰ ਦੀ ਵਰਤੋਂ ਕਾਰਾਂ ਖਰੀਦਣ ਤੇ ਤਨਖਾਹਾਂ ਨੂੰ ਕਵਰ ਕਰਨ ਦੀ ਬਜਾਏ ਮਜ਼ੇ ਕਰਨ ਲਈ ਕੀਤੀ।
ਵਾਸ਼ਿੰਗਟਨ: ਦੁਨੀਆ ਵਿੱਚ ਕੁਝ ਲੋਕ ਹਨ ਜੋ ਕੋਰੋਨਾਵਾਇਰਸ ਦੌਰ 'ਚ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਆਪਣੇ ਹਿੱਤਾਂ ਦੀ ਸੇਵਾ ਕਰ ਰਹੇ ਹਨ। ਅਜਿਹਾ ਹੀ ਮਾਮਲਾ ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਵਿਅਕਤੀ ਦਾ ਹੈ। ਉਸ ਨੇ ਕੋਰੋਨਾ ਮਦਦ ਫੰਡ ਦੇ ਨਾਂ 'ਤੇ ਸਰਕਾਰ ਤੋਂ ਇੰਨੀ ਮਦਦ ਲਈ ਕਿ ਉਨ੍ਹਾਂ ਪੈਸਿਆਂ ਨਾਲ ਮੌਜ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇਸ ਪੈਸੇ ਵਿੱਚੋਂ ਇੱਕ ਲੈਂਬੋਰਗਿਨੀ ਕਾਰ ਵੀ ਖਰੀਦੀ।
13 ਮਈ ਤੋਂ ਪਹਿਲਾਂ ਡੇਵਿਡ ਟੀ ਹਾਇੰਸ ਦੇ ਕਾਰਪੋਰੇਟ ਬੈਂਕ ਖਾਤੇ ਵਿੱਚ 30,000 ਅਮਰੀਕੀ ਡਾਲਰ ਤੋਂ ਵੱਧ ਸੀ ਪਰ 29 ਸਾਲਾ ਇਸ ਵਿਅਕਤੀ ਨੇ ਫੈਡਰਲ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀਪੀਪੀ) ਤੋਂ ਤਕਰੀਬਨ 4 ਮਿਲੀਅਨ ਡਾਲਰ ਦਾ ਕਰਜ਼ਾ ਲੈਣ ਤੋਂ ਬਾਅਦ ਆਪਣੀ ਕਿਸਮਤ ਜਲਦੀ ਬਦਲ ਲਈ।
ਹਾਇੰਸ ਮਿਆਮੀ ਬੀਚ 'ਤੇ ਨਿਊ ਲੈਂਬਰਗਿਨੀ ਵਿੱਚ ਸੈਰ ਸਪਾਟਾ ਕਰਦਾ ਨਜ਼ਰ ਆਇਆ। ਇਸ ਕਾਰ ਦੀ ਕੀਮਤ 3,18,000 ਅਮਰੀਕੀ ਡਾਲਰ ਹੈ। ਜੇਕਰ ਇਸ ਦੀ ਕੀਮਤ ਭਾਰਤੀ ਰੁਪਏ ਵਿਚ ਕੀਤੀ ਜਾਵੇ ਤਾਂ ਇਹ 2 ਕਰੋੜ 38 ਲੱਖ ਤੋਂ ਜ਼ਿਆਦਾ ਹੈ।
ਹੁਣ ਫੈਡਰਲ ਵਕੀਲ ਦਾ ਕਹਿਣਾ ਹੈ ਕਿ ਹਾਇੰਸ ਨੇ ਆਪਣੀਆਂ ਕੰਪਨੀਆਂ ਲਈ ਮਿਲੇ ਹਜ਼ਾਰਾਂ ਡਾਲਰ ਪੀਪੀਪੀ ਕਰਜ਼ੇ ਦੀ ਵਰਤੋਂ ਕਾਰਾਂ ਖਰੀਦਣ, ਆਪਣੇ ਨਿੱਜੀ ਖਰਚਿਆਂ ਲਈ, ਖਰੀਦਦਾਰੀ ਕਰਨ ਤੇ ਮਹਿੰਗੇ ਹੋਟਲਾਂ ਵਿੱਚ ਰੁਕਣ ਲਈ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਿਆਂ ਵਿਭਾਗ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਹਾਇੰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ 'ਤੇ ਉਧਾਰ ਦੇਣ ਵਾਲੀ ਸੰਸਥਾ ਨੂੰ ਝੂਠੇ ਬਿਆਨ ਦੇਣ, ਬੈਂਕ ਧੋਖਾਧੜੀ ਕਰਨ ਤੇ ਗੈਰਕਾਨੂੰਨੀ ਕਮਾਈ ਵਿੱਚ ਸ਼ਾਮਲ ਕਰਨ ਦੇ ਦੋਸ਼ ਲਾਏ ਗਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Florida man charged with spending coronavirus relief funds on a Lamborghini https://t.co/eTS4IfjL0d
— CBS News (@CBSNews) July 29, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement