![ABP Premium](https://cdn.abplive.com/imagebank/Premium-ad-Icon.png)
ਬੈੱਡਰੂਮ 'ਚ ਵੜੇ ਚਾਰ ਸਾਨ੍ਹ ਤੇ ਇੱਕ ਗਾਂ, ਉੱਧੜਧੁੰਮੀ ਮਚਾਈ
ਸਾਨ੍ਹ ਉਨ੍ਹਾਂ ਨੂੰ ਘੜੀਸਦਾ ਹੋਇਆ ਬੈੱਡਰੂਮ ਤਕ ਲੈ ਗਿਆ। ਦੂਜਾ ਸਾਨ੍ਹ ਬੈੱਡ 'ਤੇ ਚੜ੍ਹ ਗਿਆ।
![ਬੈੱਡਰੂਮ 'ਚ ਵੜੇ ਚਾਰ ਸਾਨ੍ਹ ਤੇ ਇੱਕ ਗਾਂ, ਉੱਧੜਧੁੰਮੀ ਮਚਾਈ Four Bulls and one cow entered in bedroom Rishikesh ਬੈੱਡਰੂਮ 'ਚ ਵੜੇ ਚਾਰ ਸਾਨ੍ਹ ਤੇ ਇੱਕ ਗਾਂ, ਉੱਧੜਧੁੰਮੀ ਮਚਾਈ](https://static.abplive.com/wp-content/uploads/sites/5/2020/12/11164453/RISHIKESH.jpg?impolicy=abp_cdn&imwidth=1200&height=675)
ਦੇਹਰਾਦੂਨ: ਰਿਸ਼ੀਕੇਸ਼ 'ਚ ਐਮਸੀ ਦੇ ਜੇਠ ਦੇ ਘਰ 'ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਅਚਾਨਕ ਘਰ 'ਚ ਚਾਰ ਸਾਨ੍ਹ ਤੇ ਇੱਕ ਗਾਂ ਦਾਖਲ ਹੋ ਗਏ। ਚਸ਼ਮਦੀਦ ਐਸਮੀ ਅਨੀਤਾ ਰੇਨਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਜੇਠ ਆਪਣੇ ਘਰ ਕੁਰਸੀ 'ਤੇ ਬਿਰਾਜਮਾਨ ਸੀ। ਉਸ ਵੇਲੇ ਹੀ ਅਚਾਨਕ ਦੋ ਸਾਨ੍ਹ ਲੜਦੇ ਹੋਏ ਘਰ ਅੰਦਰ ਦਾਖਲ ਹੋ ਗਏ। ਇੰਨਾ ਹੀ ਨਹੀਂ ਉਨ੍ਹਾਂ 'ਚੋਂ ਇੱਕ ਨੇ ਉਨ੍ਹਾਂ ਦੇ ਜੇਠ ਨੂੰ ਟੱਕਰ ਮਾਰਲ ਕੇ ਕੁਰਸੀ ਤੋਂ ਹੇਠਾਂ ਸੁੱਟ ਕੇ ਜ਼ਖ਼ਮੀ ਕਰ ਦਿੱਤਾ।
ਸਾਨ੍ਹ ਉਨ੍ਹਾਂ ਨੂੰ ਘੜੀਸਦਾ ਹੋਇਆ ਬੈੱਡਰੂਮ ਤਕ ਲੈ ਗਿਆ। ਦੂਜਾ ਸਾਨ੍ਹ ਬੈੱਡ 'ਤੇ ਚੜ੍ਹ ਗਿਆ। ਇਸ ਦੌਰਾਨ ਦੋ ਸਾਨ੍ਹ ਘਰ 'ਚ ਦਾਖਲ ਹੁੰਦੇ ਦੇਖ ਪਿੱਛੇ ਹੀ ਦੋ ਹੋਰ ਸਾਨ੍ਹ ਤੇ ਇੱਕ ਗਾਂ ਵੀ ਘਰ 'ਚ ਆਣ ਵੜੀ ਤੇ ਆਪਸ 'ਚ ਲੜਨ ਲੱਗੇ।
ਘਰ ਵਾਲਿਆਂ ਦਾ ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਚਾਰੇ ਸਾਨ੍ਹ ਤੇ ਗਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਹੋਰ ਲੋਕ ਵੀ ਜ਼ਖ਼ਮੀ ਹੋ ਗਏ।
ਅੱਜ 50,000 ਹੋਰ ਕਿਸਾਨਾਂ ਨੇ ਬੋਲਿਆ ਦਿੱਲੀ 'ਤੇ ਧਾਵਾ, 11 ਹਜ਼ਾਰ ਟਰੈਕਟਰ-ਟਰਾਲੀਆਂ ਰਵਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)