ਪੜਚੋਲ ਕਰੋ
(Source: ECI/ABP News)
ਰੋਮਾਂਟਿਕ ਪ੍ਰਪੋਜ਼ਲ ਸੁਣ 650 ਫੁੱਟ ਉੱਚੇ ਪਹਾੜ ਤੋਂ ਡਿੱਗੀ ਕੁੜੀ, ਮੁੰਡੇ ਨੇ ਵੀ ਮਾਰੀ ਛਾਲ
ਨੌਜਵਾਨ ਨੇ ਉੱਚੇ ਪਹਾੜ 'ਤੇ ਸ਼ਾਨਦਾਰ ਦ੍ਰਿਸ਼ ਦੇ ਵਿਚਕਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਉਸ ਦਾ ਅਜਿਹਾ ਰੋਮਾਂਟਿਕ ਪ੍ਰਪੋਜ਼ਲ ਹਾਦਸੇ ਵਿੱਚ ਬਦਲ ਗਿਆ।
![ਰੋਮਾਂਟਿਕ ਪ੍ਰਪੋਜ਼ਲ ਸੁਣ 650 ਫੁੱਟ ਉੱਚੇ ਪਹਾੜ ਤੋਂ ਡਿੱਗੀ ਕੁੜੀ, ਮੁੰਡੇ ਨੇ ਵੀ ਮਾਰੀ ਛਾਲ Girl falls from 650 feet high mountain after hearing Romantic Proposal, boy jumps too ਰੋਮਾਂਟਿਕ ਪ੍ਰਪੋਜ਼ਲ ਸੁਣ 650 ਫੁੱਟ ਉੱਚੇ ਪਹਾੜ ਤੋਂ ਡਿੱਗੀ ਕੁੜੀ, ਮੁੰਡੇ ਨੇ ਵੀ ਮਾਰੀ ਛਾਲ](https://static.abplive.com/wp-content/uploads/sites/5/2021/01/03172309/Hill-Top-Propose.jpg?impolicy=abp_cdn&imwidth=1200&height=675)
ਪਿਆਰ ਵਿੱਚ ਅਕਸਰ ਲੋਕ ਸਾਰੀਆਂ ਹੱਦਾਂ ਲੰਘਣ ਬਾਰੇ ਗੱਲਾਂ ਕਰਦੇ ਹਨ ਤੁਸੀਂ ਬਹੁਤ ਸਾਰੇ ਉਦਾਹਰਣ ਵੇਖੇ ਵੀ ਹੋਣਗੇ। ਆਸਟ੍ਰੀਆ ਦੇ ਕੈਰਿੰਥੀਆ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਵੀ ਅਜਿਹਾ ਕਰਨ ਬਾਰੇ ਸੋਚਿਆ। ਆਪਣੀ ਪ੍ਰੇਮਿਕਾ ਨਾਲ ਉਹ ਫੋਲਕਾਰਟ ਮਾਉਂਟੇਨ ਟਰੈਕ 'ਤੇ ਚੱਲਾ ਗਿਆ। ਨੌਜਵਾਨ ਨੇ ਉੱਚੇ ਪਹਾੜ 'ਤੇ ਸ਼ਾਨਦਾਰ ਦ੍ਰਿਸ਼ ਦੇ ਵਿਚਕਾਰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਉਸ ਦਾ ਅਜਿਹਾ ਰੋਮਾਂਟਿਕ ਪ੍ਰਪੋਜ਼ਲ ਹਾਦਸੇ ਵਿੱਚ ਬਦਲ ਗਿਆ।
ਦਰਅਸਲ, ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਤੇ ਜਿਵੇਂ ਹੀ ਉਹ ਸਹਿਮਤ ਹੋਈ, ਉਸਦਾ ਪੈਰ ਤਿਲਕ ਗਿਆ ਅਤੇ ਉਹ ਲਗਪਗ 650 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਇਸ ਅਚਾਨਕ ਹੋਏ ਹਾਦਸੇ ਕਾਰਨ ਨੌਜਵਾਨ ਨੇ ਵੀ ਬਿਨਾਂ ਸੋਚੇ ਸਮਝੇ ਆਪਣੇ ਪਿਆਰ ਨੂੰ ਬਚਾਉਣ ਲਈ ਪਹਾੜੀ ਤੋਂ ਛਾਲ ਮਾਰ ਦਿੱਤੀ।ਇਹ ਦੋਵਾਂ ਲਈ ਚੰਗੀ ਕਿਸਮਤ ਸੀ ਕਿ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਉਪਰੋਂ ਖਿਸਕਣ ਤੋਂ ਬਾਅਦ, ਲੜਕੀ ਬਰਫ਼ ਦੀ ਚਾਦਰ 'ਤੇ ਜਾ ਡਿੱਗੀ, ਇਸ ਲਈ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਨੌਜਵਾਨ ਵੀ ਛਾਲ ਮਾਰਨ ਮਗਰੋਂ 50 ਫੁੱਟ ਹੇਠਾਂ ਕਿਸੇ ਜਗ੍ਹਾ' ਤੇ ਫਸ ਗਿਆ ਤੇ ਉਸ ਦੀ ਜਾਨ ਵੀ ਬੱਚ ਗਈ। ਹਾਲਾਂਕਿ ਉਹ ਆਪਣੀ ਪ੍ਰੇਮਿਕਾ ਤੱਕ ਨਹੀਂ ਪਹੁੰਚ ਸਕਿਆ।ਲੜਕੀ ਨੂੰ ਉਥੇ ਪਿਆ ਹੋਇਆ ਵੇਖ ਕੇ ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਦੋਵਾਂ ਨੂੰ ਬਚਾਇਆ ਗਿਆ। ਨੌਜਵਾਨ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ। ਡਾਕਟਰਾਂ ਅਨੁਸਾਰ ਨੌਜਵਾਨ ਦੇ ਫਰੈਕਚਰ ਹੈ ਤੇ ਲੜਕੀ ਦੀ ਹਾਲਤ ਸਥਿਰ ਹੈ। ਦੋਵੇਂ ਹਸਪਤਾਲ ਵਿੱਚ ਹਨ ਤੇ ਸੁਰੱਖਿਅਤ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)