Becky Hughes: ਕੁੜੀਆਂ ਨੂੰ ਨਵੇਂ ਕੱਪੜੇ ਪਹਿਨਣ ਦਾ ਬਹੁਤ ਸ਼ੌਕ ਹੁੰਦਾ ਹੈ। ਇਹੀ ਕਾਰਨ ਹੈ ਕਿ ਜੇਕਰ ਉਨ੍ਹਾਂ ਦੇ ਹੱਥ 'ਚ ਪੈਸਾ ਆ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਸ਼ਾਪਿੰਗ 'ਤੇ ਖਰਚ ਕਰਦੀਆਂ ਹਨ। ਇੱਕ ਬ੍ਰਿਟਿਸ਼ ਲੜਕੀ ਨੇ ਆਪਣੀ ਇਸ ਕਮਜ਼ੋਰੀ ਨੂੰ ਸਮਝ ਲਿਆ ਤੇ ਆਪਣੇ ਲਈ ਨਵੇਂ ਕੱਪੜੇ ਖਰੀਦਣੇ ਬੰਦ ਕਰ ਦਿੱਤੇ। ਕਈ ਸਾਲਾਂ ਤੋਂ ਇਹ ਕੁੜੀ ਸਿਰਫ਼ ਦੂਸਰਿਆਂ ਦੇ ਪੁਰਾਣੇ ਕੱਪੜੇ ਪਾ ਕੇ ਟਸ਼ਨ ਦਿਖਾ ਰਹੀ ਹੈ।

24 ਸਾਲਾ ਬੇਕੀ ਹਿਊਜ਼ (Becky Hughes) ਮਾਰਕੀਟਿੰਗ ਉਦਯੋਗ ਵਿੱਚ ਕੰਮ ਕਰਦੀ ਹੈ। ਉਸ ਨੇ ਪਿਛਲੇ 2 ਸਾਲਾਂ ਤੋਂ ਆਪਣੇ ਲਈ ਨਵੇਂ ਕੱਪੜੇ ਖਰੀਦਣ ਦੀ ਬਜਾਏ ਸੈਕਿੰਡ ਹੈਂਡ ਕੱਪੜੇ ਖਰੀਦਣ ਦੀ ਕਸਮ ਖਾਧੀ ਹੈ। ਇਸ ਕਦਮ ਨਾਲ ਉਸ ਨੇ ਲੱਖਾਂ ਰੁਪਏ ਦੀ ਬੱਚਤ ਕੀਤੀ ਹੈ। ਉਸ ਨੂੰ ਪੈਸੇ ਬਚਾਉਣ ਦਾ ਇਹ ਤਰੀਕਾ ਬਿਲਕੁਲ ਸਹੀ ਲੱਗਾ ਹੈ।

ਕੁੜੀ ਚੈਰਿਟੀ ਕੱਪੜੇ ਖਰੀਦਦੀ

ਸਾਲ 2018 ਤੋਂ, ਵੁਲਵਰਹੈਂਪਟਨ (Wolverhampton) ਦੀ ਰਹਿਣ ਵਾਲੀ ਬੇਕੀ ਨੇ ਨਵੇਂ ਕੱਪੜੇ ਛੱਡ ਕੇ ਸਿਰਫ ਸੈਕਿੰਡ ਹੈਂਡ ਕੱਪੜੇ ਖਰੀਦਣੇ ਸ਼ੁਰੂ ਕਰ ਦਿੱਤੇ। ਉਹ ਸਿਰਫ਼ ਚੈਰਿਟੀ ਦੀਆਂ ਦੁਕਾਨਾਂ ਤੇ ਐਪਾਂ ਤੋਂ ਹੀ ਕੱਪੜੇ ਖਰੀਦਦੀ ਹੈ। ਉਸ ਦੇ ਕਲੈਕਸ਼ਨ 'ਚ ਕਈ ਡਿਜ਼ਾਈਨਰ ਕੱਪੜੇ ਸ਼ਾਮਲ ਹਨ, ਜੋ ਉਸ ਨੇ ਸਿਰਫ 400-500 ਰੁਪਏ 'ਚ ਖਰੀਦੇ ਹਨ। ਜਦੋਂ ਕਿ ਜੇਕਰ ਇਹ ਕੱਪੜੇ ਨਵੇਂ ਹੋਣ ਤਾਂ 40-50 ਹਜ਼ਾਰ ਵਿੱਚ ਮਿਲਦੇ ਹਨ। ਉਹ ਸਿਰਫ਼ 1000-1500 ਰੁਪਏ ਮਹੀਨਾ ਖਰਚ ਕਰਕੇ ਚੰਗੇ ਕੱਪੜੇ ਪਾਉਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬੇਕੀ ਚੈਰਿਟੀ ਦੀਆਂ ਦੁਕਾਨਾਂ ਤੋਂ ਆਪਣੇ ਅੰਡਰਗਾਰਮੈਂਟਸ ਵੀ ਖਰੀਦਦੀ ਹੈ। ਉਸ ਨੇ ਚੈਰਿਟੀ ਦੀਆਂ ਦੁਕਾਨਾਂ ਤੋਂ ਆਪਣੀ ਬ੍ਰਾ ਸੰਗ੍ਰਹਿ ਵੀ ਇਕੱਠੀ ਕੀਤੀ ਹੈ।

ਆਪਣੇ ਕੱਪੜੇ ਵੇਚ ਕੇ ਪੈਸੇ ਕਮਾਉਂਦੀ
ਬੇਕੀ ਨਾ ਸਿਰਫ਼ ਦੂਜਿਆਂ ਦੁਆਰਾ ਪਹਿਨੇ ਹੋਏ ਕੱਪੜੇ ਖਰੀਦਦੀ ਹੈ, ਸਗੋਂ ਆਪਣੇ ਦੁਆਰਾ ਪਹਿਨੇ ਹੋਏ ਕੱਪੜੇ ਵੀ ਵੇਚਦੀ ਹੈ। ਇਸ ਤੋਂ ਉਸ ਨੇ ਆਰਾਮ ਨਾਲ 2-2.5 ਲੱਖ ਰੁਪਏ ਕਮਾ ਲਏ ਹਨ। ਮਿਰਰ ਦੀ ਰਿਪੋਰਟ ਦੇ ਅਨੁਸਾਰ, ਬੇਕੀ ਸਿਰਫ ਦੂਜਿਆਂ ਦੁਆਰਾ ਪਹਿਨੇ ਕੱਪੜੇ ਪਾ ਕੇ ਇੱਕ ਸਾਲ ਵਿੱਚ ਲਗਭਗ 1 ਲੱਖ ਰੁਪਏ ਦੀ ਬਚਤ ਕਰਦੀ ਹੈ। ਉਹ ਜਿੰਨੇ ਕੱਪੜੇ ਖਰੀਦਦੀ ਹੈ, ਵੇਚਦੀ ਹੈ, ਇਸ ਲਈ ਉਸ ਦੀ ਅਲਮਾਰੀ ਵੀ ਸਹੀ ਹੈ ਤੇ ਉਸ ਦਾ ਬਜਟ ਵੀ।



ਇਹ ਵੀ ਪੜ੍ਹੋ : ਕੰਮ ਦੀ ਗੱਲ! ਕਿਵੇਂ ਪਤਾ ਲਾਈਏ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੰਮ ਕਰ ਰਹੀਆਂ ਜਾਂ ਨਹੀਂ? ਜਾਣੋ ਪੂਰੀ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490