ਪੜਚੋਲ ਕਰੋ
ਇੱਕ ਦਿਨ 'ਚ 12000 ਵਾਰ ਛਿੱਕ ਮਾਰਦੀ ਹੈ ਇਹ ਕੁੜੀ

ਲੰਦਨ: ਜੇ ਤੁਹਾਨੂੰ ਜੁਕਾਮ ਹੋ ਜਾਏ ਤਾਂ ਦਿਨ ਵਿੱਚ ਲਗਾਤਾਰ ਛਿੱਕਾਂ ਆਉਂਦੀਆਂ ਰਹਿਣ ਤਾਂ ਹਾਲਤ ਖਰਾਬ ਹੋ ਜਾਂਦੀ ਹੈ, ਪਰ ਇੱਕ ਅਜਿਹੀ ਲੜਕੀ ਹੈ, ਜੋ ਬਿਨਾ ਜੁਕਾਮ ਦੇ ਦਿਨ ਵਿੱਚ 12000 ਵਾਰ ਛਿੱਕਾਂ ਮਾਰਦੀ ਹੈ। ਲਗਾਤਾਰ ਛਿੱਕਾਂ ਮਾਰਦੇ ਰਹਿਣ ਕਾਰਨ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇੱਕ ਅੰਗਰੇਜ਼ੀ ਵੈਬਸਾਈਟ ਅਨੁਸਾਰ 12 ਸਾਲਾ ਕੈਟਲੀਨ ਥਾਰਨਲੀ ਪਿਛਲੇ ਇੱਕ ਮਹੀਨੇ ਤੋਂ ਰੋਜ਼ ਸਿਰਫ ਇੱਕ ਮਿੰਟ ਵਿੱਚ 20 ਵਾਰ ਛਿੱਕਾਂ ਮਾਰਦੀ ਹੈ। ਅਜਿਹਾ ਨਹੀਂ ਕਿ ਇਸ ਲੜਕੀ ਨੂੰ ਇਹ ਛਿੱਕਾਂ ਕਿਸੇ ਵਾਇਰਸ ਜਾਂ ਐਲਰਜੀ ਕਾਰਨ ਆਉਂਦੀਆਂ ਹਨ। ਲੜਕੀ ਦੀਆਂ ਛਿੱਕਾਂ ਉਦੋਂ ਬੰਦ ਹੁੰਦੀਆਂ ਹਨ, ਜਦ ਉਹ ਸੁੱਤੀ ਹੁੰਦੀ ਹੈ, ਪਰ ਇਸ ਦੇ ਲਈ ਵੀ ਉਸ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਕੈਟਲੀਨ ਤੇ ਉਸ ਦਾ ਪਰਵਾਰ ਹੁਣ ਸੋਸ਼ਲ ਮੀਡੀਆ ‘ਤੇ ਲੋਕਾਂ ਤੋਂ ਮਦਦ ਮੰਗ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਆਖਰ ਉਸ ਨੂੰ ਹੋਇਆ ਕੀ ਹੈ।
ਹੋਰ ਪੜ੍ਹੋ























