ਸੌਣ ਦੇ ਸ਼ੌਕੀਨਾਂ ਲਈ ਸ਼ਾਨਦਾਰ ਨੌਕਰੀ ਦਾ ਆਫ਼ਰ, ਆਰਾਮ ਨਾਲ ਸੌਂਵੋ ਤੇ ਹਰ ਘੰਟੇ 18660 ਰੁਪਏ ਕਮਾਓ
ਜਿਹੜੇ ਲੋਕ ਬਹੁਤ ਜ਼ਿਆਦਾ ਸੌਂਦੇ ਹਨ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੌਣਾ ਪਸੰਦ ਹੈ, ਉਨ੍ਹਾਂ ਲਈ ਨੌਕਰੀ ਦਾ ਸ਼ਾਨਦਾਰ ਆਫ਼ਰ ਆਇਆ ਹੈ।
ਨਵੀਂ ਦਿੱਲੀ: ਜਿਹੜੇ ਲੋਕ ਬਹੁਤ ਜ਼ਿਆਦਾ ਸੌਂਦੇ ਹਨ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੌਣਾ ਪਸੰਦ ਹੈ, ਉਨ੍ਹਾਂ ਲਈ ਨੌਕਰੀ ਦਾ ਸ਼ਾਨਦਾਰ ਆਫ਼ਰ ਆਇਆ ਹੈ। ਸਲੀਪ ਜੰਕੀ ਨਾਂ ਦੀ ਇੱਕ ਵਿਦੇਸ਼ੀ ਕੰਪਨੀ ਲੋਕਾਂ ਲਈ ਸਲੀਪਿੰਗ ਜੌਬ ਲੈ ਕੇ ਆਈ ਹੈ, ਜਿਸ ਲਈ ਬਹੁਤ ਸਾਰਾ ਪੈਸਾ ਦਿੱਤਾ ਜਾਵੇਗਾ। ਹੁਣ ਤੁਸੀਂ ਸੋਚੋਗੇ ਕਿ ਇਹ ਕਿਵੇਂ ਹੋ ਸਕਦਾ ਹੈ, ਤਾਂ ਦੱਸ ਦੇਈਏ ਕਿ ਇਹ ਕੰਪਨੀ ਸੌਣ ਲਈ "ਐਪਸ, ਸਿਰਹਾਣੇ, ਆਈ ਮਾਸਕ ਤੇ ਬਿਸਤਰੇ" ਲਈ ਟੈਸਟ ਕਰੇਗੀ।
ਨੌਕਰੀ ਲਈ ਚੁਣੇ ਗਏ ਲੋਕਾਂ ਨੂੰ 2 ਮਹੀਨਿਆਂ ਦੀ ਮਿਆਦ 'ਚ ਕੰਪਨੀ ਦੇ 8 ਵੱਖ-ਵੱਖ ਉਤਪਾਦਾਂ ਦੀ ਜਾਂਚ ਕਰਨੀ ਪਵੇਗੀ। ਮਤਲਬ ਹਰ ਹਫ਼ਤੇ ਲਈ ਇੱਕ ਉਤਪਾਦ। ਫਿਰ ਤੁਹਾਨੂੰ ਇਹ ਦੇਖਣ ਲਈ ਇਸ ਦੀ ਸਮੀਖਿਆ ਕਰਨੀ ਪਵੇਗੀ ਕਿ ਕੀ ਤੁਸੀਂ ਆਪਣੀ ਨੀਂਦ ਦੀ ਗੁਣਵੱਤਾ ਤੇ ਮਾਤਰਾ 'ਚ ਕੋਈ ਅੰਤਰ ਦੇਖਿਆ ਹੈ ਜਾਂ ਨਹੀਂ।
ਕਿੰਨੀ ਰਕਮ ਮਿਲੇਗੀ?
ਹਰ ਸਮੀਖਿਆ ਮਤਲਬ ਰਿਵਿਊ ਫ਼ਾਰਮ ਨੂੰ ਭਰਨ 'ਚ ਲਗਪਗ 1 ਘੰਟਾ ਲੱਗੇਗਾ। ਕੰਪਨੀ ਦਾ ਕਹਿਣਾ ਹੈ ਕਿ ਚੁਣੇ ਗਏ ਸਲੀਪਰਾਂ ਨੂੰ ਕੁੱਲ 2000 ਡਾਲਰ (ਲਗਪਗ 1.50 ਲੱਖ ਰੁਪਏ) ਦਾ ਭੁਗਤਾਨ ਕੀਤਾ ਜਾਵੇਗਾ। 8 ਹਫ਼ਤੇ ਦੇ ਕੋਰਸ ਨੂੰ ਵੇਖੀਏ ਤਾਂ ਤੁਹਾਨੂੰ 250 ਡਾਲਰ ਲਗਪਗ 18,660 ਰੁਪਏ ਪ੍ਰਤੀ ਘੰਟਾ ਅਦਾ ਕੀਤਾ ਜਾਵੇਗਾ। ਸਲੀਪ ਜੰਕੀ ਦਾ ਕਹਿਣਾ ਹੈ ਕਿ ਇਹ ਤੁਹਾਡੇ ਡਾਟਾ ਦੀ ਵਰਤੋਂ ਦੁਨੀਆਂ ਭਰ ਵਿੱਚ ਨੀਂਦ ਤੋਂ ਪੀੜ੍ਹਤ ਲੋਕਾਂ ਨੂੰ ਬਿਹਤਰ ਨੀਂਦ ਲਈ ਗਾਈਡ ਕਰਨ 'ਚ ਕਰੇਗੀ।
ਕਈ ਕੰਪਨੀਆਂ ਦਿੰਦੀਆਂ ਆਫ਼ਰ
ਦੱਸ ਦੇਈਏ ਕਿ ਸਲੀਪ ਜੰਕੀ ਅਜਿਹਾ ਆਫ਼ਰ ਦੇਣ ਵਾਲੀ ਪਹਿਲੀ ਕੰਪਨੀ ਨਹੀਂ ਹੈ, ਅਜਿਹੀਆਂ ਹੋਰ ਕੰਪਨੀਆਂ ਵੀ ਹਨ, ਜੋ ਇਸ ਤਰ੍ਹਾਂ ਦੀ ਅਸਥਾਈ ਨੌਕਰੀ ਦੀ ਪੇਸ਼ਕਸ਼ ਕਰਦੀਆਂ ਹਨ ਤੇ ਆਪਣੇ ਪ੍ਰੋਡਕਟਸ ਦੀ ਸਮੀਖਿਆ ਕਰਵਾਉਂਦੀਆਂ ਹਨ ਤਾਂ ਜੋ ਉਹ ਆਪਣੇ ਉਤਪਾਦਾਂ ਦੀਆਂ ਖੂਬੀਆਂ ਤੇ ਖਾਮੀਆਂ ਬਾਰੇ ਜਾਣ ਸਕਣ। ਸਲੀਪ ਜੰਕੀ 'ਚ ਨੌਕਰੀ ਲਈ ਅਰਜ਼ੀ ਦੇਣ ਲਈ 150 ਸ਼ਬਦਾਂ ਦੀ ਵਿਆਖਿਆ ਦੀ ਲੋੜ ਹੁੰਦੀ ਹੈ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਤੁਸੀਂ ਇਸ ਨੌਕਰੀ ਲਈ ਇਕਦਮ ਪਰਫੈਕਟ ਹੋ।
ਕਿਵੇਂ ਕਰੀਏ ਅਪਲਾਈ?
ਇਸ ਲਿੰਕ 'ਤੇ (https://www.sleepjunkie.com/
ਕੋਰੋਨਾ ਕਾਲ 'ਚ ਨੀਂਦ ਦੀਆਂ ਸਮੱਸਿਆਵਾਂ ਜਰਨਲ ਆਫ਼ ਕਲੀਨਿਕਲ ਸਲੀਪ ਮੈਡੀਸਨ 'ਚ ਪ੍ਰਕਾਸ਼ਿਤ ਫ਼ਰਵਰੀ 2021 ਦੇ ਵਿਸ਼ਲੇਸ਼ਣ 'ਚ ਪਾਇਆ ਗਿਆ ਹੈ ਕਿ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ 40% ਲੋਕ ਨੀਂਦ ਦੀਆਂ ਸਮੱਸਿਆਵਾਂ ਤੋਂ ਪੀੜ੍ਹਤ ਹਨ।
ਧਿਆਨ ਰਹੇ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਉਤਪਾਦਾਂ ਦੀ ਜਾਂਚ ਕਰਨ ਨਾਲ ਸੰਭਾਵੀ ਤੌਰ 'ਤੇ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ ਤੇ ਤੁਹਾਡੇ ਜਾਗਣ ਦੇ ਘੰਟਿਆਂ ਦੌਰਾਨ ਦਰਦਨਾਕ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੇ ਹਨ। ਉਦਾਹਰਨ ਲਈ ਸਬ-ਆਪਟੀਮਲ ਹਾਈਟ ਜਾਂ ਮੋਟਾਈ ਵਾਲੇ ਸਿਰਹਾਣੇ ਦੀ ਵਰਤੋਂ ਨਾਲ ਗਰਦਨ ਤੇ ਪਿੱਠ 'ਚ ਦਰਦ ਹੋ ਸਕਦਾ ਹੈ।
ਕਦੋਂ ਤਕ ਅਰਜ਼ੀ ਦੇਣ ਦਾ ਮੌਕਾ?
ਨੀਂਦ ਖ਼ਰਾਬ ਹੋਣ ਦਾ ਜ਼ੋਖ਼ਮ ਲੈਣ ਦੇ ਇੱਛੁਕ ਕਿਸੇ ਵੀ ਵਿਅਕਤੀ ਲਈ ਸਲੀਪ ਜੰਕੀ 'ਚ 14 ਫ਼ਰਵਰੀ ਤੱਕ ਅਰਜ਼ੀ ਦੇਣ ਦਾ ਮੌਕਾ ਹੈ। ਉਮੀਦਵਾਰਾਂ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ। 28 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ 'ਚ ਤੁਹਾਡਾ ਉਪਲੱਬਧ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ ਇੱਕ ਅਜਿਹਾ ਸਮਾਰਟਫ਼ੋਨ ਵੀ ਹੋਣਾ ਚਾਹੀਦਾ ਹੈ, ਜਿਸ 'ਚ 'ਸਲੀਪ ਟਰੈਕਿੰਗ' ਐਪਸ ਹੋਵੇ।