OMG! ਮਹਿਮਾਨਾਂ ਦੇ ਸਾਹਮਣੇ ਹੀ ਲਾੜੇ ਨੇ ਲਾੜੀ ਨੂੰ ਜ਼ਬਰਦਸਤ ਥੱਪੜ ਮਾਰਿਆ...ਵੀਡੀਓ ਦੇਖ ਲੋਕਾਂ ਨੂੰ ਆਇਆ ਗੁੱਸਾ
Viral Video: ਵਿਆਹ ਦੀ ਇੱਕ ਪੁਰਾਣੀ ਵੀਡੀਓ ਫਿਰ ਵਾਇਰਲ ਹੋਈ ਹੈ, ਜਿਸ ਵਿੱਚ ਲਾੜੇ ਨੇ ਗੁੱਸੇ ਵਿੱਚ ਲਾੜੀ ਨੂੰ ਥੱਪੜ ਮਾਰ ਦਿੱਤਾ ਹੈ। ਵੀਡੀਓ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ।
Shocking Viral Video: ਤੁਸੀਂ ਵਿਆਹ ਸਮਾਗਮ 'ਚ ਛੋਟੀ-ਮੋਟੀ ਤਕਰਾਰ ਅਤੇ ਲੜਾਈ-ਝਗੜੇ ਤਾਂ ਬਹੁਤ ਦੇਖੇ ਹੋਣਗੇ ਪਰ ਤੁਸੀਂ ਲਾੜੇ ਨੂੰ ਮਹਿਮਾਨਾਂ ਦੇ ਸਾਹਮਣੇ ਲਾੜੀ ਦੀ ਕੁੱਟਮਾਰ ਕਰਦੇ ਸ਼ਾਇਦ ਹੀ ਦੇਖਿਆ ਹੋਵੇਗਾ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਿਸ ਤਰ੍ਹਾਂ ਲਾੜੇ ਨੇ ਮਹਿਮਾਨਾਂ ਦੇ ਸਾਹਮਣੇ ਹੀ ਲਾੜੀ ਨੂੰ ਥੱਪੜ ਮਾਰਿਆ ਤੇ ਹਰ ਕੋਈ ਦੇਖਦਾ ਰਹਿ ਗਿਆ। ਇਸ ਪੁਰਾਣੀ ਵੀਡੀਓ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵਾਇਰਲ ਕਲਿੱਪ ਉਜ਼ਬੇਕਿਸਤਾਨ ਦੀ ਹੈ ਅਤੇ ਇਹ ਘਟਨਾ ਕਥਿਤ ਤੌਰ 'ਤੇ ਸਾਲ 2022 ਦੀ ਹੈ।
ਇਸ ਵਾਇਰਲ ਵੀਡੀਓ 'ਚ ਲਾੜਾ ਅਤੇ ਲਾੜੀ ਆਪਣੇ ਬੈਸਟ ਮੈਨ ਅਤੇ ਮੇਡ ਆਫ ਆਨਰ ਦੇ ਨਾਲ ਵਿਆਹ ਦੇ ਮੰਚ 'ਤੇ ਖੜ੍ਹੇ ਹਨ। ਉਦੋਂ ਹੀ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖ ਕੇ ਕੋਈ ਵੀ ਦੰਗ ਰਹਿ ਜਾਵੇਗਾ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਲਾੜੇ ਨੇ ਅਚਾਨਕ ਲਾੜੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਦਰਅਸਲ, ਲਾੜੇ ਨਾਲ ਖੇਡੀ ਗਈ ਖੇਡ ਵਿੱਚ ਲਾੜੀ ਜਿੱਤ ਜਾਂਦੀ ਹੈ, ਜਿਸ ਨੂੰ ਲਾੜਾ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਗੁੱਸੇ ਵਿੱਚ ਆਪਣੇ ਹੋਸ਼ ਗੁਆ ਬੈਠਦਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਲਾੜਾ ਆਪਣੀ ਹਾਰ ਤੋਂ ਬਾਅਦ ਆਪਣਾ ਸਾਰਾ ਗੁੱਸਾ ਲਾੜੀ ਦੇ ਸਿਰ 'ਤੇ ਜ਼ੋਰ ਨਾਲ ਮੁੱਕਾ ਮਾਰ ਕੇ ਕੱਢਦਾ ਹੈ।
ਇਹ ਵੀ ਪੜ੍ਹੋ: Coronavirus Update: ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ, ਨਵੇਂ ਕੇਸ 11 ਹਜ਼ਾਰ ਤੋਂ ਪਾਰ, ਕਰੋਨਾ ਫਿਰ ਮਚਾਏਗਾ ਹੰਗਾਮਾ
ਲੋਕਾਂ ਨੂੰ ਆਇਆ ਗੁੱਸਾ- ਲਾੜੇ ਦੇ ਇਸ ਹਿੰਸਕ ਰੂਪ ਨੂੰ ਦੇਖ ਕੇ ਯੂਜ਼ਰਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ ਅਤੇ ਉਨ੍ਹਾਂ ਨੇ ਕਮੈਂਟ ਬਾਕਸ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਕੁਝ ਯੂਜ਼ਰਸ ਨੇ ਦੱਸਿਆ ਕਿ ਲਾੜੇ ਦੇ ਇਸ ਵਿਵਹਾਰ ਦੇ ਬਾਵਜੂਦ ਲਾੜੀ ਦੇ ਪਰਿਵਾਰ ਅਤੇ ਵਿਆਹ 'ਚ ਮੌਜੂਦ ਮਹਿਮਾਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਟਵੀਟ ਕਰਦੇ ਹੋਏ, ਯੂਜ਼ਰ ਨੇ ਲਿਖਿਆ, "ਔਰਤਾਂ ਅਤੇ ਲੜਕੀਆਂ ਦੇ ਖਿਲਾਫ਼ ਹਿੰਸਾ ਨੂੰ ਅਕਸਰ ਆਮ ਮੰਨਿਆ ਜਾਂਦਾ ਹੈ.. ਇਸ ਨੂੰ ਸਮਾਜ ਵਿੱਚ ਔਰਤਾਂ ਨੂੰ ਅਨੁਸ਼ਾਸਿਤ ਕਰਨ ਦੇ ਇੱਕ ਦੁਖਦਾਈ, ਪਰ ਜ਼ਰੂਰੀ / ਆਮ ਤਰੀਕੇ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਵਿਵਹਾਰ ਪੀੜ੍ਹੀ ਦਰ ਪੀੜ੍ਹੀ ਮੁੰਡੇ ਅਤੇ ਕੁੜੀਆਂ, ਔਰਤਾਂ ਅਤੇ ਮਰਦ ਨੂੰ ਦਿੱਤਾ ਜਾਂਦਾ ਹੈ, ਕਿ ਇਹ ਆਮ ਅਤੇ ਇੱਕੋ ਇੱਕ ਰਸਤਾ ਹੈ।"