ਪੜਚੋਲ ਕਰੋ
Advertisement
Gucci ਨੇ ਲਾਂਚ ਕੀਤੀ 88 ਹਜ਼ਾਰ ਰੁਪਏ ਦੀ ਜੀਨਸ, ਕੀਮਤ ਸੁਣ ਉੱਡੇ ਲੋਕਾਂ ਦੇ ਹੋਸ਼
ਲਗਜ਼ਰੀ ਬ੍ਰਾਂਡ ਗੁਚੀ ਨੇ ਆਪਣੀ ਇੱਕ ਜੀਨਸ ਲਾਂਚ ਕੀਤੀ ਹੈ, ਜਿਸ ਦੀ ਕੀਮਤ ਤੁਹਾਡੇ ਹੋਸ਼ ਉਡਾਵੇਗੀ। ਇਸ ਦੀ ਕੀਮਤ 1,200 ਡਾਲਰ (88 ਹਜ਼ਾਰ ਰੁਪਏ ਤੋਂ ਜ਼ਿਆਦਾ) ਹੈ।
ਨਵੀਂ ਦਿੱਲੀ: ਫੈਸ਼ਨੇਬਲ ਰਹਿਣ ਲਈ ਲੋਕ ਪਾਣੀ ਦੀ ਤਰ੍ਹਾਂ ਪੈਸਾ ਵਹਾਉਂਦੇ ਹਨ। ਜੇਕਰ ਗੱਲ ਬ੍ਰਾਂਡਿਡ ਕੱਪੜਿਆਂ ਦੀ ਹੋਵੇ ਤਾਂ ਉਹ ਪੈਸਿਆਂ ਦੀ ਫਿਕਰ ਨਹੀਂ ਕਰਦੇ। ਲੋਕਲ ਮਾਰਕਿਟ 'ਚ ਜਿਹੜੀ ਜੀਨਸ 500 ਰੁਪਏ 'ਚ ਮਿਲਦੀ ਹੈ, ਬ੍ਰਾਂਡ ਵਾਲੇ ਸ਼ੋਅਰੂਮ ਵਿੱਚ ਉਸੇ ਡਿਜ਼ਾਈਨ ਦੀ ਜੀਨਸ 5000 ਰੁਪਏ ਤੋਂ ਘੱਟ ਵਿੱਚ ਉਪਲਬਧ ਨਹੀਂ ਹੁੰਦੀ।
ਹੁਣ ਲਗਜ਼ਰੀ ਬ੍ਰਾਂਡ ਗੁਚੀ ਨੇ ਖਾਸ ਜੀਨਸ ਲਾਂਚ ਕੀਤੀ ਹੈ, ਜਿਸ ਦੀ ਕੀਮਤ ਤੁਹਾਡੇ ਹੋਸ਼ ਉਡਾਵੇਗੀ। ਇਸ ਦੀ ਕੀਮਤ 1,200 ਡਾਲਰ (88 ਹਜ਼ਾਰ ਰੁਪਏ ਤੋਂ ਜ਼ਿਆਦਾ) ਹੈ। ਜੀਨਸ ਦੀ ਖਾਸ ਗੱਲ ਇਹ ਹੈ ਕਿ ਜੀਨਸ ਦੇ ਗੋਡੇ 'ਤੇ ਘਾਹ ਦੇ ਦਾਗ ਹਨ, ਤਾਂ ਜੋ ਜੀਨਸ ਦੀ ਲੁੱਕ ਰੱਫ ਐਂਡ ਟੱਫ ਨਜ਼ਰ ਆਵੇ। ਜੀਨਸ ਇਟਾਲੀਅਨ ਫੈਸ਼ਨ ਵੀਕ ਵਿੰਟਰ 2020 ਦਾ ਹਿੱਸਾ ਹੈ।
ਜੇ ਤੁਸੀਂ ਇਸ ਜੀਨਸ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੀ ਜੇਬ ਵਿੱਚ ਘੱਟੋ ਘੱਟ 1200 ਡਾਲਰ (88 ਹਜ਼ਾਰ ਰੁਪਏ ਤੋਂ ਵੱਧ) ਹੋਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਸ਼ੁਰੂਆਤ ਸੀਮਾ 1200 ਡਾਲਰ ਹੈ। ਇਸ ਦੀ ਰਿਟੇਲ ਕੀਮਤ 1200 ਡਾਲਰ ਹੈ ਜਦੋਂਕਿ ਗੁਚੀ ਦੀ ਵੈਬਸਾਈਟ 'ਤੇ ਇਹ 1400 ਡਾਲਰ ਵਿੱਚ ਵੇਚੀ ਜਾ ਰਹੀ ਹੈ। ਜਿੱਥੇ ਇਸ ਨੂੰ "ਹਲਕੇ ਨੀਲੇ ਧੋਤੇ ਗਏ ਜੈਵਿਕ ਡੈਨਿਮ ਦਾਗ ਪ੍ਰਭਾਵ" ਦੱਸਿਆ ਗਿਆ ਹੈ। ਵੈਬਸਾਈਟ ਦਾ ਕਹਿਣਾ ਹੈ ਕਿ ਇਹ ਜੀਨਸ ਇਟਲੀ ਵਿੱਚ ਬਣੀ ਹੈ। ਟਵਿੱਟਰ 'ਚੇ ਜੀਨਸ ਦੀ ਕੀਮਤ ਨੂੰ ਵੇਖ ਕੇ ਲੋਕਾਂ ਵਲੋਂ ਕਈ ਰਿਐਕਸ਼ਨ ਸਾਹਮਣੇ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਜੀਨਸ ਲਈ ਕੋਈ ਇੰਨੀ ਜ਼ਿਆਦਾ ਕੀਮਤ ਕਿਉਂ ਦਏਗਾ। Rafale: ਕਾਸ਼ੀ ਦੀ ਸ਼ਿਵਾਂਗੀ ਸਿੰਘ ਹੋਏਗੀ ਰਾਫੇਲ ਦੀ ਪਹਿਲੀ ਮਹਿਲਾ ਪਾਇਲਟ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Gucci is gone mad with these grass stained jeans. £600 when I can do it for free in my garden????? pic.twitter.com/XWcJf36xbi
— 𝕜𝕚𝕞𝕫𝕚𝕟𝕙𝕠 (@kfjoanes) September 22, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement