ਪੜਚੋਲ ਕਰੋ
Advertisement
Viral Video: ਲੰਗਰ 'ਚ ਲੱਸੀ ਵਰਤਾਉਣ ਦੇ ਸਟਾਇਲ ਤੋਂ ਲੋਕ ਹੈਰਾਨ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਵੀਡੀਓ ਵਿੱਚ ਦਿਖਾਈ ਗਈ ਮਸ਼ੀਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਕਬਾੜ ਦੀ ਵਰਤੋਂ ਕਰਕੇ ਇਨੋਵੇਟਿਵ ਮੂਵਿੰਗ ਲੱਸੀ ਮਸ਼ੀਨ ਬਣਾਈ ਗਈ ਹੈ।
ਚੰਡੀਗੜ੍ਹ: ਭਾਰਤੀ ਆਪਣੇ ਹੈਰਾਨੀਜਨਕ ਜੁਗਾੜ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਫਿਰ ਚਾਹੇ ਉਹ ਕਬਾੜ ਤੋਂ ਸਾਈਕਲ ਬਣਾਉਣਾ ਹੈ ਜਾਂ ਲੱਕੜ ਦਾ ਸਾਈਕਲ ਬਣਾਉਣਾ। ਦੇਸੀ ਜੁਗਾੜ ਦੀ ਇੱਕ ਨਵੀਂ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੁਗਾੜ ਦਾ ਇੱਕ ਵੱਖਰਾ ਪੱਧਰ ਦੇਖਣ ਨੂੰ ਮਿਲ ਰਿਹਾ ਹੈ।
ਦਰਅਸਲ ਇਹ ਵੀਡੀਓ ਇੱਕ ਗੁਰਦੁਆਰੇ ਦੀ ਹੈ, ਜਿੱਥੇ ਲੋਕ ਬੈਠ ਕੇ ਲੰਗਰ ਛੱਕ ਰਹੇ ਹਨ ਤੇ ਇੱਕ ਬੱਚਾ ਹਰ ਕਿਸੇ ਨੂੰ ਲੱਸੀ ਦੇ ਰਿਹਾ ਹੈ। ਉਸ ਦਾ ਲੱਸੀ ਵੰਡਣ ਦਾ ਢੰਗ ਵੇਖ ਇੰਟਰਨੈੱਟ 'ਤੇ ਲੋਕਾਂ ਦੇ ਮੂੰਹ ਖੁੱਲ੍ਹੇ ਰਹਿ ਗਏ।
ਵੀਡੀਓ ਵਿੱਚ ਮੂਵਿੰਗ ਲੱਸੀ ਮਸ਼ੀਨ ਰਾਹੀਂ ਸ਼ਰਧਾਲੂਆਂ ਵਿੱਚ ਵੰਡੀ ਜਾ ਰਿਹਾ ਹੈ। ਹੇਠਾਂ ਬੈਠੇ ਸ਼ਰਧਾਲੂਆਂ ਦੇ ਭਾਂਡੇ 'ਚ ਬੱਚਾ ਮਸ਼ੀਨ ਚਲਾ ਕੇ ਲੱਸੀ ਪਾ ਰਿਹਾ ਹੈ। ਮਸ਼ੀਨ ਵਿੱਚ ਟੂਟੀ ਦੀ ਮਦਦ ਨਾਲ ਭਾਂਡਿਆਂ 'ਚ ਲੱਸੀ ਭਰ ਰਹੀ ਹੈ। ਇਸ ਮੂਵਿੰਗ ਲੱਸੀ ਮਸ਼ੀਨ 'ਚ ਵੀਲ੍ਹ ਕਾਰਟ ਲੱਗੇ ਹਨ ਤਾਂ ਜੋ ਮਸ਼ੀਨ ਆਸਾਨੀ ਨਾਲ ਆਲੇ-ਦੁਆਲੇ ਘੁੰਮਾਈ ਜਾ ਸਕੇ।
ਜਾਣੋ ਕਿਵੇਂ ਕੀਤੀ ਗਈ ਤਿਆਰ: ਦੱਸ ਦੇਈਏ ਕਿ ਇਸ ਵਿਲੱਖਣ ਮਸ਼ੀਨ ਨੂੰ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਐਕਟਰਾ ਖਰਚ ਨਹੀਂ ਕੀਤਾ ਗਿਆ। ਇਹ ਮੂਵਿੰਗ ਲੱਸੀ ਮਸ਼ੀਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਕਬਾੜ ਦੀ ਵਰਤੋਂ ਕਰਕੇ ਬਣਾਈ ਗਈ ਹੈ। ਮਸ਼ੀਨ ਬਣਾਉਣ ਲਈ ਸਟੀਲ ਦੇ ਪਾਣੀ ਦੀ ਟੈਂਕੀ, ਸਾਈਕਲ ਹੈਂਡਲ, ਪਾਈਪ, ਟੂਟੀ ਤੇ ਇੱਕ ਵੀਲ ਕਾਰਟ ਲਗਾਏ ਗਏ ਹਨ। ਲੱਸੀ ਸਟੀਲ ਟੈਂਕ ਵਿੱਚ ਭਰੀ ਹੋਈ ਹੈ ਤੇ ਸਾਈਕਲ ਬ੍ਰੇਕ ਦੀ ਤਰ੍ਹਾਂ, ਇਸ ਮਸ਼ੀਨ ਵਿੱਚ ਵੀ ਬ੍ਰੇਕ ਹਨ, ਜਿਸ ਨੂੰ ਦੱਬਣ 'ਤੇ ਲੱਸੀ ਟੂਟੀ ਚੋਂ ਬਾਹਰ ਆ ਰਹੀ ਹੈ। ਹਿਮਾਚਲ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਕੀਤੀ ਖੁਦਕੁਸ਼ੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904To engineering innovations! Happy Engineers Day! pic.twitter.com/kAIKsYrG56
— Amit Agarwal (@AmitAgarwal) September 16, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement