Viral Video: ਹੋਲੀ ਦੇ ਰੰਗ ਉਡਾਉਂਦੇ ਹੋਏ ਸਟੰਟ ਕਰ ਰਹੀ ਸੀ ਕੁੜੀ, ਅਚਾਨਕ ਸਾੜੀ ਨੂੰ ਲੱਗ ਗਈ ਅੱਗ
Watch: ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਸਾੜ੍ਹੀ ਪਹਿਨੀ ਇੱਕ ਲੜਕੀ ਸਟੰਟ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਕੀ ਹੋਇਆ ਵੀਡੀਓ 'ਚ ਖੁਦ ਹੀ ਦੇਖੋ।
Viral Video: ਅੱਜਕੱਲ੍ਹ ਰੀਲਾਂ ਦੇ ਇਸ ਦੌਰ ਵਿੱਚ ਲੋਕ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਇਹ ਸੋਚੇ ਬਿਨਾਂ ਕਿ ਉਹ ਲੋਕਾਂ ਦਾ ਧਿਆਨ ਖਿੱਚਣ ਲਈ ਜੋ ਸਟੰਟ ਕਰ ਰਹੇ ਹਨ, ਉਹ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ। ਹਾਲ ਹੀ 'ਚ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ, ਜਿਸ 'ਚ ਇੱਕ ਲੜਕੀ ਹੋਲੀ ਤੋਂ ਪਹਿਲਾਂ ਰੀਲ ਬਣਾਨ ਲਈ ਖਤਰਨਾਕ ਸਟੰਟ ਕਰਦੀ ਨਜ਼ਰ ਆ ਰਹੀ ਹੈ ਪਰ ਅਗਲੇ ਹੀ ਪਲ ਉਸ ਨਾਲ ਜੋ ਹੁੰਦਾ ਹੈ, ਉਹ ਉਸ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਪਾਏਗੀ।
ਇਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੰਤਰੀ ਸਾੜ੍ਹੀ ਪਹਿਨੀ ਕੁੜੀ ਵੀਡੀਓ ਬਣਾਉਣ ਲਈ ਪੋਲ ਦੇ ਫਰੇਮ 'ਤੇ ਲਟਕ ਕੇ ਸਟੰਟ ਕਰ ਰਹੀ ਹੈ। ਇਸ ਦੌਰਾਨ ਉਸ ਨੇ ਆਪਣੇ ਜੁੱਤੇ 'ਤੇ ਰੰਗੀਨ ਪੌਪ-ਅੱਪ ਟੇਪ ਚਿਪਕਾਈ ਹੋਈ ਹੈ। ਬਾਅਦ ਵਿੱਚ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਉਹ ਪੂਰਾ ਚੱਕਰ ਲਾਉਂਦੀ ਹੈ ਅਤੇ ਰੰਗ ਉੱਡਾਉਂਣ ਦਾ ਵੀਡੀਓ ਬਣਾਉਣਾ ਸ਼ੁਰੂ ਕਰਦੀ ਹੈ, ਸਾੜੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਕੁੜੀ ਤੁਰੰਤ ਹੇਠਾਂ ਉਤਰਦੀ ਹੈ ਅਤੇ ਅੱਗ ਬੁਝਾਉਣ ਲੱਗਦੀ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਉਸ ਦੀ ਮਦਦ ਲਈ ਅੱਗੇ ਆ ਗਏ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ shalugymnast ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਹੈ, 'ਪਤਾ ਨਹੀਂ ਸੀ ਕਿ ਸਾੜੀ ਨੂੰ ਅੱਗ ਲੱਗ ਜਾਵੇਗੀ।' 12 ਮਾਰਚ ਨੂੰ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 53 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਵਾਲੇ ਇੱਕ ਯੂਜ਼ਰ ਨੇ ਲਿਖਿਆ, ਦੀਦੀ, ਇਸ ਪਾਗਲਪਨ ਦੀ ਕੀ ਲੋੜ ਸੀ?
ਇਹ ਵੀ ਪੜ੍ਹੋ: Viral News: ਲਾੜੀ ਨੇ ਖੇਡੀ ਬਲੈਕਮੇਲ ਦੀ ਖੇਡ, ਹੜੱਪੇ ਲੱਖਾਂ ਰੁਪਏ, ਲਾੜੇ ਦੇ ਉੱਡੇ ਹੋਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: 'ਦੁਰਲੱਭ ਕੋਬਰਾ' ਜਿਸ ਦੇ ਸਿਰ 'ਤੇ ਤਾਜ ਵਾਂਗ ਨਿਕਲ ਆਏ ਚਿੱਟੇ ਵਾਲ, ਵੀਡੀਓ ਦੇਖ ਕੇ ਹੋ ਜਾਵੋਗੇ ਹੈਰਾਨ, ਜਾਣੋ ਸੱਚ