ਅਹਿਮਦਾਬਾਦ ਦਾ ਇੱਕ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦਾ ਹਾਲ ਚਾਲ ਜਾਣਨ ਵਾਲਿਆਂ ਦੀ ਭੀੜ ਨੂੰ ਕਾਬੂ ਕਰਨ ਲਈ ਹਸਪਤਾਲ ਦੇ ਪ੍ਰਬੰਧਕਾਂ ਨੇ ਮਰੀਜ਼ ਦੇ ਰਿਸ਼ਤੇਦਾਰਾਂ ਤੇ ਸ਼ੁਭਚਿੰਤਕਾਂ ਦੇ ਦਾਖਲੇ 'ਤੇ ਪੰਜਾਹ ਰੁਪਏ ਫ਼ੀਸ ਵਸੂਲ ਰਿਹਾ ਹੈ। ਜਦ ਮਰੀਜ਼ ਨੂੰ ਛੁੱਟੀ ਮਿਲਦੀ ਹੈ ਤਾਂ ਉਸ ਦੇ ਬਿੱਲ ਵਿੱਚੋਂ ਇਸ ਫੀਸ ਰਾਹੀਂ ਵਸੂਲੀ ਰਕਮ ਘਟਾ ਦਿੱਤੀ ਜਾਂਦੀ ਹੈ। ਇਹ ਦਾਅਵਾ ਮਸ਼ਹੂਰ ਕਾਰੋਬਾਰੀ ਹਰਸ਼ ਗੋਇੰਕਾ ਨੇ ਆਪਣੇ ਟਵੀਟ ਵਿੱਚ ਕੀਤਾ ਹੈ।
ਇਸ ਤਰ੍ਹਾਂ ਕਰਨ ਨਾਲ ਹਸਪਤਾਲ ਵਿੱਚ ਉੱਪਰਲੇ ਮਨੋਂ ਮਰੀਜ਼ ਦਾ ਹਾਲ ਜਾਣਨ ਆਏ ਲੋਕਾਂ ਦੀ ਭੀੜ ਇਕੱਠੀ ਹੋਣੋਂ ਬੰਦ ਹੋ ਗਈ ਤੇ ਤੰਦਰੁਸਤ ਹੋਣ ਤੋਂ ਬਾਅਦ ਮਰੀਜ਼ ਨੂੰ ਬਿਲ ਵਿੱਚ ਰਾਹਤ ਪਾ ਕੇ ਕੁਝ ਖੁਸ਼ੀ ਵੀ ਮਿਲਣ ਲੱਗੀ। ਇਸ ਸਬੰਧੀ ਹਾਲੇ ਤਕ ਕੋਈ ਵਿਵਾਦ ਸਾਹਮਣੇ ਨਹੀਂ ਆਇਆ ਪਰ ਸੋਸ਼ਲ ਮੀਡੀਆ 'ਤੇ ਹਸਪਤਾਲ ਦੇ ਉਪਰਾਲੇ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ।