ਪਤੀ ਦੇ ਫੋਨ 'ਤੇ ਆਏ ਇਕ ਮੇਲ ਨੇ ਉਡਾ ਦਿੱਤੇ ਨਵੀਂ ਨਵੇਲੀ ਲਾੜੀ ਦੇ ਹੋਸ਼, ਹਨੀਮੂਨ 'ਤੇ ਹੀ ਲਿਆ ਤਲਾਕ ਦਾ ਫੈਸਲਾ
Viral News : ਖਬਰਾਂ ਮੁਤਾਬਕ ਔਰਤ ਨੇ ਕਿਹਾ ਕਿ ਮੈਂ ਅਤੇ ਮੇਰੇ ਸਾਥੀ ਨੇ 5 ਸਾਲ ਇਕੱਠੇ ਰਹਿਣ ਤੋਂ ਬਾਅਦ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਸੀ।
Trending News : ਕਲਪਨਾ ਕਰੋ ਕਿ ਤੁਸੀਂ ਇੱਕ ਵਿਅਕਤੀ ਨੂੰ ਬਹੁਤ ਪਿਆਰ ਕਰਦੇ ਹੋ ਤੇ ਤੁਸੀਂ ਉਸੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਤੁਰੰਤ ਬਾਅਦ ਜੇਕਰ ਉਸ ਵਿਅਕਤੀ ਦੀ ਅਜਿਹੀ ਸੱਚਾਈ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਹਾਡਾ ਕੀ ਹੋਵੇਗਾ? ਅਜਿਹਾ ਹੀ ਕੁਝ ਇਕ ਔਰਤ ਨਾਲ ਹੋਇਆ, ਜਿਸ ਨੇ ਆਪਣੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਔਰਤ ਨੇ ਦੱਸਿਆ ਕਿ 5 ਸਾਲ ਇਕ ਵਿਅਕਤੀ ਨਾਲ ਰਹਿਣ ਤੋਂ ਬਾਅਦ ਮੈਂ ਉਸ ਨਾਲ ਵਿਆਹ ਕਰ ਲਿਆ ਪਰ ਹਨੀਮੂਨ 'ਤੇ ਮੈਨੂੰ ਉਸ ਵਿਅਕਤੀ ਦੀ ਅਜਿਹੀ ਸੱਚਾਈ ਦਾ ਪਤਾ ਲੱਗਾ, ਜਿਸ ਨੂੰ ਜਾਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਮੈਂ ਤੁਰੰਤ ਉਸ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ।
5 ਸਾਲ ਇਕੱਠੇ ਰਹਿਣ ਤੋਂ ਬਾਅਦ ਕਰਵਾ ਲਿਆ ਵਿਆਹ
ਖਬਰਾਂ ਮੁਤਾਬਕ ਔਰਤ ਨੇ ਕਿਹਾ ਕਿ ਮੈਂ ਅਤੇ ਮੇਰੇ ਸਾਥੀ ਨੇ 5 ਸਾਲ ਇਕੱਠੇ ਰਹਿਣ ਤੋਂ ਬਾਅਦ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਸੀ। ਕਿਉਂਕਿ ਵਿਆਹ ਤੋਂ ਪਹਿਲਾਂ ਲੋਕ ਬਹੁਤ ਘਬਰਾਉਂਦੇ ਹਨ, ਮੇਰਾ ਸਾਥੀ ਵੀ ਬਹੁਤ ਘਬਰਾਇਆ ਹੋਇਆ ਸੀ। ਵਿਆਹ ਤੋਂ ਚਾਰ ਮਹੀਨੇ ਪਹਿਲਾਂ ਹੀ ਉਸ ਨੂੰ ਨੌਕਰੀ ਮਿਲ ਗਈ ਸੀ। ਉਸਨੇ ਇੱਕ ਲਾਅ ਫਰਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਮੈਂ ਉਸਦੇ ਲਈ ਇੱਕ ਪਾਰਟੀ ਰੱਖੀ, ਪਰ ਪਾਰਟੀ ਵਿੱਚ ਮੈਂ ਦੇਖਿਆ ਕਿ ਉਸਦਾ ਧਿਆਨ ਕਿਤੇ ਹੋਰ ਸੀ ਅਤੇ ਇਸ ਤੋਂ ਬਾਅਦ ਸਾਡੇ ਬ੍ਰੇਕਅੱਪ ਦੀ ਸ਼ੁਰੂਆਤ ਹੋਈ।
ਔਰਤ ਨੇ ਕਿਹਾ ਕਿ ਜਿਵੇਂ-ਜਿਵੇਂ ਵਿਆਹ ਨੇੜੇ ਆ ਰਿਹਾ ਸੀ, ਉਸ ਦਾ ਸਾਥੀ ਆਪਣੇ ਕੰਮ 'ਚ ਜ਼ਿਆਦਾ ਰੁੱਝਿਆ ਹੋਇਆ ਸੀ। ਉਹ ਦਿਨ-ਰਾਤ ਆਪਣੇ ਦਫ਼ਤਰੀ ਕੰਮ ਵਿੱਚ ਰੁੱਝਿਆ ਹੋਇਆ ਸੀ। ਮੈਂ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਮੇਰੇ ਸਾਥੀ ਨੂੰ ਵੀਕੈਂਡ 'ਤੇ ਹੀ ਸਮਾਂ ਮਿਲਦਾ ਸੀ ਅਤੇ ਇਸ ਦੌਰਾਨ ਅਸੀਂ ਵਿਆਹ ਦੀ ਖਰੀਦਦਾਰੀ ਲਈ ਜਾਂਦੇ ਸੀ।
ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਜਲਦੀ ਹੀ ਸਾਡੇ ਵਿਆਹ ਦਾ ਦਿਨ ਆ ਗਿਆ। ਮੈਂ ਆਪਣੇ ਵਿਆਹ ਨੂੰ ਲੈ ਕੇ ਬਹੁਤ ਖੁਸ਼ ਸੀ ਪਰ ਮੇਰਾ ਸਾਥੀ ਥੋੜ੍ਹਾ ਪਰੇਸ਼ਾਨ ਜਿਹਾ ਲੱਗ ਰਿਹਾ ਸੀ। ਜਦੋਂ ਮੈਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਆਪਣੇ ਕੰਮ ਪ੍ਰਤੀ ਚਿੰਤਤ ਹੈ। ਮੈਂ ਵੀ ਉਸਦੀ ਗੱਲ ਮੰਨ ਲਈ। ਮੈਂ ਸੋਚਿਆ ਕਿ ਵਿਆਹ ਤੋਂ ਬਾਅਦ ਹਨੀਮੂਨ 'ਤੇ ਜਾਵਾਂਗੇ ਤਾਂ ਪਾਰਟਨਰ ਦਾ ਮੂਡ ਠੀਕ ਹੋਵੇਗਾ।
ਹਨੀਮੂਨ 'ਤੇ ਪਤੀ ਦੀ ਸੱਚਾਈ ਜਾਣ ਕੇ ਉਡ ਗਏ ਹੋਸ਼
ਮਹਿਲਾ ਮੁਤਾਬਕ ਵਿਆਹ ਤੋਂ ਬਾਅਦ ਅਸੀਂ ਹਨੀਮੂਨ ਲਈ ਬਾਲੀ ਜਾਣ ਦਾ ਪਲਾਨ ਬਣਾਇਆ। ਹਨੀਮੂਨ 'ਤੇ ਵੀ ਉਸ ਦੇ ਸੁਭਾਅ 'ਚ ਕੁਝ ਬਦਲਾਅ ਨਹੀਂ ਆਇਆ। ਜੋ ਸ਼ਖ਼ਸ ਪਹਿਲਾਂ ਮੈਨੂੰ ਸਜਦਾ ਸੰਵਰਦਾ ਦੇਖ ਖ਼ੁਸ਼ ਹੋ ਜਾਂਦਾ ਸੀ। ਉਸ ਦੇ ਚਿਹਰੇ 'ਤੇ ਸਿਰਫ ਉਦਾਸੀ ਹੀ ਉਦਾਸੀ ਸੀ। ਮੈਨੂੰ ਇੰਨਾ ਮੁਰਝਾਇਆ ਹੋਇਆ ਪਹਿਲਾਂ ਕਦੀ ਨਹੀਂ ਦੇਖਿਆ ਸੀ। ਮਹਿਲਾ ਨੇ ਦੱਸਿਆ ਕਿ ਹਨੀਮੂਨ 'ਤੇ ਉਸ ਦਾ ਪਾਰਟਨਰ ਹੋਟਲ ਤੋਂ ਬਾਹਰ ਹੀ ਨਹੀਂ ਗਿਆ ਤੇ ਅਸੀਂ ਦੋਵੇਂ ਸਾਰਾ ਦਿਨ ਹੋਟਲ ਦੇ ਕਮਰੇ 'ਚ ਹੀ ਰਹਿੰਦੇ ਸੀ। ਇਸ ਦੌਰਾਨ ਸਾਡੇ 'ਚ ਕੋਈ ਸਰੀਰਕ ਸਬੰਧ ਵੀ ਨਹੀਂ ਬਣਿਆ ਜਿਸ ਨਾਲ ਕਾਫੀ ਬੁਰਾ ਮਹਿਸੂਸ ਹੋ ਰਿਹਾ ਸੀ।
ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਉਸ ਦੀ ਉਦਾਸੀ ਦਾ ਕਾਰਨ ਲੱਭਣ ਲੱਗੀ। ਮੈਂ ਸੋਚਿਆ ਕਿ ਕੁਝ ਅਜਿਹਾ ਸੀ ਜੋ ਉਹ ਮੇਰੇ ਨਾਲ ਸਾਂਝਾ ਨਹੀਂ ਕਰ ਰਿਹਾ ਸੀ। ਮੈਂ ਸੱਚਾਈ ਜਾਣਨ ਲਈ ਸੌਂਦਿਆਂ ਹੀ ਉਸ ਦਾ ਫ਼ੋਨ ਚੈੱਕ ਕੀਤਾ, ਪਰ ਮੈਨੂੰ ਉਸ ਦੇ ਫ਼ੋਨ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪਰ ਫਿਰ ਉਸ ਦੇ ਮੋਬਾਈਲ 'ਤੇ ਇਕ ਔਰਤ ਦੀ ਮੇਲ ਆਈ, ਜਿਸ ਨੂੰ ਮੈਂ ਗ਼ਲਤੀ ਨਾਲ ਖੋਲ੍ਹ ਦਿੱਤਾ | ਉਸ ਮੇਲ ਨੂੰ ਖੋਲ੍ਹਣ ਤੋਂ ਬਾਅਦ ਮੇਰੇ ਹੋਸ਼ ਉੱਡ ਗਏ ਸੀ। ਇਹ ਇੱਕ ਰੋਮਾਂਟਿਕ ਮੇਲ ਸੀ, ਜਿਸ ਵਿੱਚ ਔਰਤ ਨੇ ਲਿਖਿਆ ਸੀ ਕਿ ਉਹ ਉਸਨੂੰ ਬਹੁਤ ਮਿਸ ਕਰ ਰਹੀ ਹੈ।
ਔਰਤ ਨੇ ਅੱਗੇ ਕਿਹਾ, 'ਇਸ ਮੇਲ ਨੂੰ ਪੜ੍ਹਨ ਤੋਂ ਬਾਅਦ, ਮੈਂ ਉਸ ਦੇ ਹੋਰ ਮੇਲ ਖੋਲ੍ਹੇ ਜਿਸ ਵਿਚ ਮੈਨੂੰ ਉਸ ਔਰਤ ਦੀਆਂ ਕਈ ਹੋਰ ਮੇਲ ਮਿਲੀਆਂ। ਔਰਤ ਦੀ ਮੇਲ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਜਿਸ ਵਿਅਕਤੀ ਨਾਲ ਮੈਂ ਪਿਛਲੇ 5 ਸਾਲਾਂ ਤੋਂ ਸੀ, ਉਹ ਮੇਰੇ ਨਾਲ ਧੋਖਾ ਕਰ ਰਿਹਾ ਹੈ। ਔਰਤ ਨੇ ਦੱਸਿਆ ਕਿ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ ਅਤੇ ਮੈਂ ਤੁਰੰਤ ਮੁੰਬਈ ਲਈ ਫਲਾਈਟ ਬੁੱਕ ਕਰ ਲਈ। ਇਸ ਤੋਂ ਬਾਅਦ ਮੈਂ ਉਸ ਨੂੰ ਦੱਸਿਆ ਕਿ ਮੈਨੂੰ ਉਸ ਦੇ ਪ੍ਰੇਮ ਸਬੰਧਾਂ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ। ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਮੇਰੇ ਸਾਥੀ ਨੇ ਮੇਰੇ ਤੋਂ ਮਾਫੀ ਮੰਗੀ ਪਰ ਮੈਂ ਕਿਹਾ ਕਿ ਹੁਣ ਉਹ ਉਸ 'ਤੇ ਭਰੋਸਾ ਨਹੀਂ ਕਰ ਸਕਦੀ ਅਤੇ ਹੁਣ ਮੈਂ ਉਸ ਤੋਂ ਤਲਾਕ ਮੰਗ ਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904