Video: ਜੰਮੂ-ਕਸ਼ਮੀਰ (Jammu- Kashmir) ਦੇ ਚਨਾਬ ਪੁਲ 'ਤੇ ਸ਼ਨੀਵਾਰ ਨੂੰ ਆਤਿਸ਼ਬਾਜ਼ੀ ਕੀਤੀ ਗਈ। ਇਸ 'ਤੇ ਰੇਲਵੇ ਨੇ ਤਿਰੰਗਾ ਯਾਤਰਾ ਵੀ ਕੱਢੀ। ਸ਼ਨੀਵਾਰ ਨੂੰ ਜਿਵੇਂ ਹੀ ਇਸ ਦੇ ਡੇਕ ਬਣਾਉਣ ਦਾ ਕੰਮ ਪੂਰਾ ਹੋਇਆ ਤਾਂ ਉੱਥੇ ਖੂਬ ਆਤਿਸ਼ਬਾਜ਼ੀ ਹੋਈ। ਹੁਣ ਇਸ ’ਤੇ ਟਰੈਕ ਵਿਛਾਉਣ ਦਾ ਕੰਮ ਕੀਤਾ ਜਾਵੇਗਾ। ਉਮੀਦ ਹੈ ਕਿ ਚਨਾਬ ਨਦੀ (Chenab River) 'ਤੇ ਬਣ ਰਿਹਾ ਰੇਲਵੇ ਪੁਲ ਅਗਲੇ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗਾ। ਅੱਧੇ ਚੰਦ ਵਰਗਾ ਦਿਖਾਈ ਦੇਣ ਵਾਲਾ ਇਹ ਪੁਲ ਦੁਨੀਆ ਦਾ ਸਭ ਤੋਂ ਉੱਚਾ ਆਰਚ ਬ੍ਰਿਜ ਹੈ। ਇਸ ਦੀ ਉਚਾਈ ਨਦੀ ਦੇ ਪੱਧਰ ਤੋਂ 359 ਮੀਟਰ ਹੈ। ਯਾਨੀ ਟਰੇਨ ਕੁਤੁਬ ਮੀਨਾਰ ਤੋਂ ਕਰੀਬ 5 ਗੁਣਾ ਉਚਾਈ 'ਤੇ ਚੱਲੇਗੀ।


ਇਹ ਪੁਲ ਕਰੀਬ 1300 ਮੀਟਰ ਲੰਬਾ ਹੈ। ਚਨਾਬ ਪੁਲ ਜੰਮੂ ਦੇ ਪੌੜੀ ਅਤੇ ਰਿਆਸੀ ਨੂੰ ਰੇਲ ਲਾਈਨ ਰਾਹੀਂ ਜੋੜੇਗਾ। ਉਮੀਦ ਹੈ ਕਿ ਸਤੰਬਰ ਤੱਕ ਇਸ 'ਤੇ ਟ੍ਰੈਕ ਵੀ ਵਿਛਾ ਕੇ ਪੁਲ ਬਣ ਕੇ ਤਿਆਰ ਹੋ ਜਾਵੇਗਾ। ਇਹ ਪੁਲ ਦੁਨੀਆ ਦਾ ਸਭ ਤੋਂ ਅਨੋਖਾ ਰੇਲਵੇ ਪੁਲ ਹੈ, ਜਿਸ 'ਤੇ ਕਰੀਬ 100 ਕਿਲੋਮੀਟਰ ਦੀ ਰਫਤਾਰ ਨਾਲ ਟਰੇਨਾਂ ਚੱਲਣਗੀਆਂ ਅਤੇ ਇਹ 260 ਕਿਲੋਮੀਟਰ ਦੀ ਹਵਾ ਦੀ ਰਫਤਾਰ ਨੂੰ ਵੀ ਝੱਲ ਸਕਦਾ ਹੈ। ਦੁਨੀਆ ਦੀ ਬਿਹਤਰੀਨ ਤਕਨੀਕ ਨਾਲ ਬਣਾਏ ਜਾ ਰਹੇ ਇਸ ਪੁਲ 'ਤੇ ਮਿਜ਼ਾਈਲ ਹਮਲੇ ਦਾ ਕੋਈ ਅਸਰ ਨਹੀਂ ਹੋਵੇਗਾ।



ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਕਾਰਨ 10 ਦੇ ਕਰੀਬ ਬੱਚੇ ਇਸ 'ਤੇ ਪੀ.ਐੱਚ.ਡੀ ਵੀ ਕਰ ਰਹੇ ਹਨ। ਚਨਾਬ ਬ੍ਰਿਜ ਯੂ.ਐੱਸ.ਬੀ.ਆਰ.ਐੱਲ. ਭਾਵ ਊਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਦਾ ਮਹੱਤਵਪੂਰਨ ਹਿੱਸਾ ਹੈ। ਇਸ 'ਤੇ ਕਟੜਾ ਤੱਕ ਫਿਲਹਾਰ ਟਰੇਨਾਂ ਚੱਲ ਰਹੀਆਂ ਹਨ, ਜਦਕਿ ਘਾਟੀ 'ਚ ਵੀ ਬਨਿਹਾਲ ਤੋਂ ਬਾਰਾਮੂਲਾ ਤੱਕ ਟਰੇਨਾਂ ਚੱਲ ਰਹੀਆਂ ਹਨ। ਕਟੜਾ ਤੋਂ ਬਨਿਹਾਲ ਤੱਕ ਕਰੀਬ 111 ਕਿਲੋਮੀਟਰ ਦੇ ਇਸ ਮਾਰਗ 'ਤੇ ਕੰਮ ਚੱਲ ਰਿਹਾ ਹੈ ਅਤੇ ਇਹ ਅਗਲੇ ਸਾਲ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਟ੍ਰੇਨ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਸਿੱਧੇ ਕਸ਼ਮੀਰ ਘਾਟੀ ਜਾ ਸਕੇਗੀ। ਇਸ ਤੋਂ ਕਸ਼ਮੀਰ ਘਾਟੀ ਦੇ ਹਰ ਕਿਸੇ ਨੂੰ ਫਾਇਦਾ ਹੋਵੇਗਾ। ਇੱਥੋਂ ਦੇ ਵਪਾਰ, ਸੈਰ-ਸਪਾਟਾ ਅਤੇ ਲੋਕਾਂ ਨੂੰ ਆਵਾਜਾਈ ਦਾ ਲਾਭ ਮਿਲੇਗਾ।