ਦੁਬਈ: ਹਰ ਸਾਲ ਭਾਰਤੀ ਉਪ-ਮਹਾਂਦੀਪ ਦੇ ਹਜ਼ਾਰਾਂ ਲੋਕ ਬਿਹਤਰ ਮੌਕਿਆਂ ਦੀ ਭਾਲ ਵਿਚ ਦੁਬਈ ਆਉਂਦੇ ਹਨ ਪਰ ਕਿਸਮਤ ਕੁਝ ਖੁਸ਼ਕਿਸਮਤ ਲੋਕਾਂ ’ਤੇ ਹੀ ਦਿਆਲੂ ਹੁੰਦੀ ਹੈ। ਟੈਕਸੀ ਚਾਲਕ ਰਣਜੀਤ ਸੋਮਰਾਜਨ ਤੇ ਉਸ ਦੇ ਦੋਸਤ ਅਸਲ ਵਿੱਚ ਬੇਹੱਦ ਭਾਗਾਂ ਵਾਲੇ ਰਹੇ ਹਨ। 37 ਸਾਲਾ ਰਣਜੀਤ ਸੋਮਰਜਨ 2008 ਵਿੱਚ ਕੇਰਲ ਦੇ ਕੋਲੱਮ ਜ਼ਿਲ੍ਹੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਆਏ ਸਨ।

ਉਨ੍ਹਾਂ ਇਸ ਅਰਬ ਦੇਸ਼ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੈਕਸੀ ਡਰਾਈਵਰ ਦੇ ਰੂਪ ਵਿੱਚ ਕੀਤੀ ਅਤੇ 13 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ, ਇੱਕ ਪ੍ਰਾਈਵੇਟ ਕੰਪਨੀ ਵਿੱਚ ਨਵੀਂ ਨੌਕਰੀ ਸ਼ੁਰੂ ਕਰਨ ਵਾਲੇ ਸਨ, ਜਿੱਥੇ ਮਾਸਿਕ ਤਨਖਾਹ 3,500 ਦਰਹਮ ਭਾਵ 71,200 ਰੁਪਏ ਹੋਣੀ ਸੀ।

 

ਸਨਿੱਚਰਵਾਰ ਨੂੰ ਕਿਸਮਤ ਨੇ ਸੋਮਾਰਾਜਨ ਤੇ ਉਸ ਦੇ ਨੌ ਦੋਸਤਾਂ ਦਾ ਸਾਥ ਦਿੱਤਾ ਤੇ ਸਾਰੇ ਇਕੋ ਝਟਕੇ ਵਿਚ ਕਰੋੜਪਤੀ ਬਣ ਗਏ। ਸੋਮਰਾਜਨ ਨੇ ‘ਅਬੂ ਧਾਬੀ ਬਿੱਗ ਟਿਕਟ’ ਖ਼ਰੀਦਿਆ ਸੀ। ਸੋਮਰਾਜਨ ਤੇ ਉਨ੍ਹਾਂ ਦੇ ਦੋਸਤਾਂ ਨੇ ਪੈਸੇ ਇਕੱਠੇ ਕਰ ਕੇ ਅਬੂ ਧਾਬੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇਹ ਟਿਕਟ ਖ਼ਰੀਦੀ ਸੀ। ਉਨ੍ਹਾਂ ਦੇ ਦੋਸਤਾਂ ਵਿਚ ਪਾਕਿਸਤਾਨ, ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਨੌਂ ਦੋਸਤ ਸ਼ਾਮਲ ਸਨ। ਉਨ੍ਹਾਂ ਨੇ ਟਿਕਟ ਨੰਬਰ 349886 ਨੂੰ 500 ਦਰਹਮ ਭਾਵ 10,160 ਰੁਪਏ ਵਿੱਚ ਖ਼ਰੀਦਿਆ ਸੀ। ਹੁਣ ਦੋਸਤਾਂ ਦੀ ਇਸ ਟੋਲੀ ਨੂੰ 20 ਮਿਲੀਅਨ ਤੋਂ ਵੱਧ ਦਰਹਮ ਭਾਵ 40.64 ਕਰੋੜ ਰੁਪਏ ਮਿਲ ਗਏ ਹਨ।

 

ਸੋਮਰਾਜਨ, ਜੋ ਪਿਛਲੇ ਤਿੰਨ ਸਾਲਾਂ ਤੋਂ ਟਿਕਟਾਂ ਖਰੀਦਦੇ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਲਾਟਰੀ ਦਾ ਐਲਾਨ ਸਿੱਧਾ ਸੁਣਿਆ ਜਦੋਂ ਉਹ ਆਪਣੀ ਪਤਨੀ ਅਤੇ ਬੇਟੇ ਨਾਲ ਮਸਜਿਦ ਕੋਲੋਂ ਲੰਘ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਬਈ ’ਚ ਟੈਕਸੀ ਅਤੇ ਵੱਖ ਵੱਖ ਕੰਪਨੀਆਂ ਵਿੱਚ ਡਰਾਈਵਰ ਵਜੋਂ ਕੰਮ ਕੀਤਾ ਹੈ। ਪਿਛਲੇ ਸਾਲ, ਮੈਂ ਇੱਕ ਕੰਪਨੀ ਵਿੱਚ ਡਰਾਈਵਰ-ਕਮ-ਸੇਲਜ਼ਮੈਨ ਵਜੋਂ ਕੰਮ ਕੀਤਾ ਪਰ ਇਹ ਇੱਕ ਮੁਸ਼ਕਲ ਜ਼ਿੰਦਗੀ ਸੀ। ਉਨ੍ਹਾਂ ਦੀ ਪਤਨੀ ਇੱਕ ਹੋਟਲ ਵਿੱਚ ਕੰਮ ਕਰਦੀ ਹੈ।

 

ਉਨ੍ਹਾਂ ਕਿਹਾ, ਮੈਂ ਆਪਣੀ ਜ਼ਿੰਦਗੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਟਿਕਟਾਂ ਖਰੀਦਦਾ ਸੀ। ਮੈਂ ਹਮੇਸ਼ਾਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ। ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰਾਂਗਾ ਅਤੇ ਫੈਸਲਾ ਕਰਾਂਗਾ ਕਿ ਲਾਟਰੀ ਦੇ ਪੈਸੇ ਕਿਵੇਂ ਖਰਚਣੇ ਹਨ। ਇਨਾਮੀ ਰਾਸ਼ੀ ਉਨ੍ਹਾਂ ਦੇ ਦੋਸਤਾਂ ਵੀ ਸਾਂਝੀ ਕਰਨਗੇ, ਜਿਸ ਦਾ ਅਰਥ ਹੈ ਕਿ ਹਰੇਕ ਵਿਅਕਤੀ ਨੂੰ 20 ਲੱਖ ਦਰਹਮ ਭਾਵ 4.06 ਕਰੋੜ ਰੁਪਏ ਮਿਲਣਗੇ।

 

ਸੋਮਰਾਜਨ ਨੇ ਅੱਗੇ ਕਿਹਾ, ਅਸੀਂ ਕੁੱਲ 10 ਜਣੇ ਹਾਂ। ਬਾਕੀ ਦੇ ਇੱਕ ਹੋਟਲ ਦੀ ਵੈਲੇਟ ਪਾਰਕਿੰਗ ਵਿੱਚ ਕੰਮ ਕਰਦੇ ਹਨ। ਅਸੀਂ ਅਬਯੂ ਟੂ ਅਧੀਨ ਟਿਕਟ ਲਈ ਤੇ ਇੱਕ ਮੁਫਤ ਪੇਸ਼ਕਸ਼ ਮਿਲੀ। ਟਿਕਟ 29 ਜੂਨ ਨੂੰ ਮੇਰੇ ਨਾਮ 'ਤੇ ਲਈ ਗਈ ਸੀ। ਇਕ ਹੋਰ ਭਾਰਤੀ, ਰੇਨਸ ਮੈਥਿ ਨੇ ਟਿਕਟ ਨੰਬਰ: 355820 ਦੇ ਨਾਲ 30 ਲੱਖ ਦਰਹਮ ਭਾਵ 6.09 ਕਰੋੜ ਦਾ ਦੂਜਾ ਇਨਾਮ ਜਿੱਤਿਆ।