Viral Video: ਜੁਗਾੜ ਦੀਆਂ ਸਾਰੀਆਂ ਹੱਦਾਂ ਕਰ ਦਿੱਤੀਆਂ ਪਾਰ, ਬਾਈਕ 'ਚ ਫਿੱਟ ਕਿਤੇ ਟਰੈਕਟਰ ਦੇ ਪਹੀਏ
Viral Video: ਕੀ ਤੁਸੀਂ ਕਦੇ ਬਾਈਕ ਵਿੱਚ ਟਰੱਕ ਜਾਂ ਟਰੈਕਟਰ ਦਾ ਟਾਇਰ ਦੇਖਿਆ ਹੈ? ਜੇਕਰ ਤੁਹਾਡਾ ਜਵਾਬ ਨਾਂਹ ਵਿੱਚ ਹੈ ਤਾਂ ਇਹ ਹੈਰਾਨ ਕਰਨ ਵਾਲੀ ਵੀਡੀਓ ਦੇਖਣ ਯੋਗ ਹੈ।
Viral Video: ਜੁਗਾੜ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਭਾਰਤੀ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਦਾ ਅੰਦਾਜ਼ਾ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਲੋਕ ਇਹ ਸਮਝਣ ਤੋਂ ਅਸਮਰੱਥ ਹਨ ਕਿ ਇੱਕ ਵਿਅਕਤੀ ਨੇ ਆਪਣੀ ਬਾਈਕ ਨਾਲ ਕੀ ਕੀਤਾ, ਕਿਵੇਂ ਅਤੇ ਕਿਉਂ ਕੀਤਾ। ਕਈ ਵਾਰ ਲੋਕ ਦੇਸੀ ਜੁਗਾੜ ਦੀ ਵਰਤੋਂ ਕਰਕੇ ਅਜਿਹੀਆਂ ਚੀਜ਼ਾਂ ਬਣਾ ਲੈਂਦੇ ਹਨ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਅਸੀਂ ਨਹੀਂ ਕਹਿ ਰਹੇ, ਪਰ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਇੱਕ ਵੀਡੀਓ ਇਸ ਗੱਲ ਦਾ ਸਬੂਤ ਹੈ।
ਹਾਲਾਂਕਿ ਸੋਸ਼ਲ ਮੀਡੀਆ ਅਜਿਹੀਆਂ ਜੁਗਾੜ ਵੀਡੀਓਜ਼ ਨਾਲ ਭਰਿਆ ਹੋਇਆ ਹੈ, ਪਰ ਇਹ ਵਾਇਰਲ ਵੀਡੀਓ ਤੁਹਾਡੇ ਦਿਮਾਗ ਨੂੰ ਵੀ ਹਿਲਾ ਦੇਵੇਗੀ। ਕੀ ਤੁਸੀਂ ਕਦੇ ਬਾਈਕ ਵਿੱਚ ਟਰੱਕ ਜਾਂ ਟਰੈਕਟਰ ਦਾ ਟਾਇਰ ਦੇਖਿਆ ਹੈ? ਜੇਕਰ ਤੁਹਾਡਾ ਜਵਾਬ ਨਾਂਹ 'ਚ ਹੈ ਤਾਂ ਤੁਹਾਨੂੰ ਇਹ ਹੈਰਾਨ ਕਰਨ ਵਾਲੀ ਵੀਡੀਓ ਦੇਖਣੀ ਪਵੇਗੀ, ਜਿਸ 'ਚ ਜੁਗਾੜ ਤੋਂ ਬਣੀ ਇਸ ਗੱਡੀ 'ਤੇ ਇੱਕ ਵਿਅਕਤੀ ਖੁਸ਼ੀ-ਖੁਸ਼ੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਟਰੈਕਟਰ ਦੇ ਟਾਇਰ ਨੂੰ ਬਾਈਕ ਨਾਲ ਜੋੜਦੇ ਸਮੇਂ ਇਸ ਸ਼ਖਸ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਜਲਦੀ ਹੀ ਇਸ ਦਾ ਕਾਰਨਾਮਾ ਦੁਨੀਆ ਭਰ ਦੇ ਲੋਕ ਦੇਖਣਗੇ।
ਵੀਡੀਓ 'ਚ ਇੱਕ ਵਿਅਕਤੀ ਦੀ ਜੁਗਾੜ ਗੱਡੀ ਦੀ ਵੀਡੀਓ ਦੇਖ ਲੋਕ ਹੈਰਾਨ ਹਨ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕ ਕਹਿ ਰਹੇ ਹਨ ਵਾਹ, ਕੀ ਜੁਗਾੜ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਬਾਈਕ ਦੇ ਪਿਛਲਾ ਟਾਇਰ ਨੂੰ ਹਟਾ ਕੇ ਸੱਜੇ ਅਤੇ ਖੱਬੇ ਟਰੈਕਟਰ ਦੇ ਪਹੀਆਂ ਨਾਲ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Viral Video: ਝਰਨੇ 'ਚ ਮਸਤੀ ਕਰ ਰਹੀ ਭੀੜ, 5 ਸੈਕਿੰਡ 'ਚ ਮੌਤ ਦਾ ਤਾਂਡਵ, ਮਚ ਗਿਆ ਚੀਕ-ਚਿਹਾੜਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਕਮਾਲ ਦਾ ਜੁਗਾੜ ਲਗਾ ਕੇ ਵਿਅਕਤੀ ਨੇ ਬਣਾਈ ਪਾਣੀ 'ਤੇ ਚੱਲਣ ਵਾਲੀ ਬਾਈਕ, ਦੇਖੋ ਵੀਡੀਓ