ਪੜਚੋਲ ਕਰੋ
ਇਸ ਦੇਸ਼ ‘ਚ ਪਿਓ ਆਪਣੀ ਧੀ ਨਾਲ ਕਰਾ ਸਕਦਾ ਵਿਆਹ, ਸੰਸਦ ‘ਚ ਪਾਸ ਹੋਇਆ ਬਿੱਲ
ਇਰਾਨ ‘ਚ ਇੱਕ ਪਿਓ ਆਪਣੀ ਪਾਲੀ ਹੋਈ ਧੀ ਨਾਲ ਵਿਆਹ ਕਰਨ ਦਾ ਹੱਕ ਰੱਖਦਾ ਹੈ। ਸਿਰਫ ਉਸ ਦੇ ਲਈ ਧੀ ਦੀ ਉਮਰ 13 ਸਾਲ ਤੋਂ ਜ਼ਿਆਦਾ ਤੇ ਉਹ ਗੋਦ ਲਈ ਹੋਣੀ ਚਾਹੀਦੀ ਹੈ।

ਇਰਾਨ: ਇਰਾਨ ਦੀ ਸੰਸਦ ‘ਚ ਇੱਕ ਅਜਿਹਾ ਬਿੱਲ ਪਾਸ ਹੋਇਆ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਬਿੱਲ ਮੁਤਾਬਕ ਪਿਓ ਆਪਣੀ ਹੀ ਧੀ ਨਾਲ ਵਿਆਹ ਕਰ ਸਕਦਾ ਹੈ। ਹੁਣ ਇਰਾਨ ‘ਚ ਇੱਕ ਪਿਓ ਆਪਣੀ ਪਾਲੀ ਹੋਈ ਧੀ ਨਾਲ ਵਿਆਹ ਕਰਨ ਦਾ ਹੱਕ ਰੱਖਦਾ ਹੈ। ਸਿਰਫ ਉਸ ਦੇ ਲਈ ਧੀ ਦੀ ਉਮਰ 13 ਸਾਲ ਤੋਂ ਜ਼ਿਆਦਾ ਤੇ ਉਹ ਗੋਦ ਲਈ ਹੋਣੀ ਚਾਹੀਦੀ ਹੈ। ਇਰਾਨ ‘ਚ ਇਹ ਬਿੱਲ 22 ਸਤੰਬਰ ਨੂੰ ਪਾਸ ਕੀਤਾ ਗਿਆ। ਇਸ ਦੇਸ਼ ‘ਚ ਰਹਿ ਰਹੇ ਕਈ ਐਕਟੀਵੀਸਟਸ ਨੇ ਇਸ ਬਿੱਲ ਦਾ ਵਿਰੋਧ ਵੀ ਕੀਤਾ ਹੈ। ਉੱਧਰ ਇੱਕ ਮੱਨੁਖੀ ਅਧਿਕਾਰ ਵਕੀਲ ਸ਼ਦੀ ਸਦਰ ਨੇ ਇਸ ਬਿੱਲ ਬਾਰੇ ਕਿਹਾ ਕਿ ਆਪਣੀ ਗੋਦ ਲਈ ਧੀ ਨਾਲ ਵਿਆਹ ਕਰਨਾ ਇਰਾਨੀ ਸੱਭਿਅਤਾ ਦਾ ਹਿੱਸਾ ਨਹੀਂ ਹੈ। ਈਰਾਨ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਦਾ ਮਕਸਦ ਹਿਜਾਬ ਦੀ ਪ੍ਰੇਸ਼ਾਨੀ ਨੂੰ ਸੁਧਾਰਨਾ ਹੈ। ਕਿਉਂਕਿ ਗੋਦ ਲਈ ਧੀ ਨੂੰ ਪਿਓ ਅੱਗੇ ਤੇ ਗੋਦ ਲਏ ਬੇਟੇ ਅੱਗੇ ਮਾਂ ਨੂੰ ਹਿਜ਼ਾਬ ਪਾਉਣਾ ਪੈਂਦਾ ਹੈ। ਇਰਾਨ ‘ਚ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਪ੍ਰਤੀ ਅਪਰਾਧ ਵਧਣਗੇ। ਇੱਕ ਰਿਪੋਰਟ ਮੁਤਾਬਕ ਇਰਾਨ ‘ਚ ਸਾਲ 2010 ‘ਚ 10 ਤੋਂ 14 ਸਾਲ ਦੇ 42 ਹਜ਼ਾਰ ਬੱਚਿਆਂ ਦੇ ਵਿਆਹ ਹੋਏ ਹਨ।
Before You Go
Punjabi Music | 100 ਸਾਲ ਪੁਰਾਣੇ ਪੱਥਰ ਦੇ ਰਿਕਾਰਡ ਸੰਭਾਲੇ, ਸੰਗੀਤ ਨੂੰ ਸਮਰਪਿਤ ਕੀਤੀ ਜਿੰਦਗੀ| Old Songs | Life
ਟ੍ਰੈਂਡਿੰਗ ਟੌਪਿਕ





















