Khasi tribe in India: ਭਾਰਤ ਬਾਰੇ ਧਾਰਨਾ ਹੈ ਕਿ ਇਹ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਦੇਸ਼ ਰਿਹਾ ਹੈ। ਸ਼ੁਰੂ ਤੋਂ ਹੀ ਵਿਆਹ ਤੋਂ ਬਾਅਦ ਕੁੜੀ ਆਪਣੇ ਮਾਪਿਆਂ ਦਾ ਘਰ ਛੱਡ ਸਹੁਰੇ ਘਰ ਜਾਂਦੀ ਹੈ। ਭਾਰਤ 'ਚ ਕਈ ਭਾਈਚਾਰੇ, ਧਰਮ, ਜਾਤਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਰੀਤੀ-ਰਿਵਾਜ ਵੱਖ-ਵੱਖ ਹੁੰਦੇ ਹਨ ਪਰ ਵਿਆਹ ਤੋਂ ਬਾਅਦ ਕੁੜੀ ਦੀ ਡੋਲੀ ਤੋਰਨ ਦੀ ਰਸਮ ਸਾਰਿਆਂ 'ਚ ਇੱਕੋ ਜਿਹੀ ਹੈ।
ਸਾਰੇ ਧਰਮਾਂ 'ਚ ਵਿਆਹ ਤੋਂ ਬਾਅਦ ਦੁਲਹਨ ਦੀ ਵਿਦਾਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਦੇਸ਼ 'ਚ ਇੱਕ ਜਾਤੀ ਅਜਿਹੀ ਵੀ ਰਹਿੰਦੀ ਹੈ ਜਿੱਥੇ ਲਾੜੀ ਦੀ ਨਹੀਂ ਬਲਕਿ ਲਾੜੇ ਦੀ ਵਿਦਾਈ ਹੁੰਦੀ ਹੈ। ਮੇਘਾਲਿਆ ਦੀ ਖਾਸੀ ਜਨਜਾਤੀ ਹੈ ਜੋ ਇਹ ਰਸਮ ਕਰਦੀ ਹੈ। ਮਾਤ੍ਰਸੱਤਾਤਮਕ ਸਮਾਜ ਹੈ ਜਿੱਥੇ ਲਾੜੇ ਦੀ ਵਿਦਾਈ ਦੀ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ।
ਦਰਅਸਲ ਉੱਥੇ ਮਾਪਿਆਂ ਦੀ ਜਾਇਦਾਦ 'ਤੇ ਪਹਿਲਾ ਅਧਿਕਾਰ ਮਹਿਲਾਵਾਂ ਦਾ ਹੈ। ਇੱਥੋਂ ਤਕ ਕਿ ਮਹਿਲਾਵਾਂ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰ ਸਕਦੀਆਂ ਹਨ। ਖਾਸ ਗੱਲ ਕਿ ਇਸ ਭਾਈਚਾਰੇ ਦੇ ਲੋਕ ਦਹੇਜ ਦੇ ਸਖਤ ਖਿਲਾਫ ਹਨ। ਇਸ ਜਨਜਾਤੀ ਦੇ ਕਰੀਬ 9 ਲੱਖ ਲੋਕ ਹਨ ਜੋ ਮੇਘਾਲਿਆ 'ਚ ਹੀ ਰਹਿੰਦੇ ਹਨ।
ਕਿੱਥੇ-ਕਿੱਥੇ ਰਹਿੰਦੇ ਖਾਸੀ ਭਾਈਚਾਰੇ ਦੇ ਲੋਕ
ਖਾਸੀ ਸਮਾਜ ਦੇ ਲੋਕ ਮੇਘਾਲਿਆ ਤੋਂ ਇਲਾਵਾ ਅਸਮ, ਮਣੀਪੁਰ ਤੇ ਪੱਛਮੀ ਬੰਗਾਲ 'ਚ ਵੀ ਰਹਿੰਦੇ ਹਨ। ਜਦਕਿ ਪਹਿਲਾਂ ਇਹ ਜਾਤੀ ਮਿਆਂਮਾਰ ਰਹਿੰਦੀ ਸੀ। ਇਹ ਭਾਈਚਾਰਾ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਭਾਈਚਾਰੇ ਦੇ ਲੋਕਾਂ ਨੂੰ ਸੰਗੀਤ ਦਾ ਕਾਫੀ ਸ਼ੌਕ ਹੈ।
ਦੋ ਹੋਰ ਜਾਤੀਆਂ 'ਚ ਵੀ ਹੁੰਦੀ ਲਾੜੇ ਦੀ ਵਿਦਾਈ
ਖਾਸੀ ਜਨਜਾਤੀ ਤੋਂ ਇਲਾਵਾ ਮੇਘਾਲਿਆ 'ਚ ਦੋ ਹੋਰ ਜਨਜਾਤੀਆਂ ਪਾਈਆਂ ਜਾਂਦੀਆਂ ਹਨ ਜਿੱਥੇ ਲਾੜੇ ਦੀ ਵਿਦਾਈ ਦੀ ਪ੍ਰਥਾ ਹੈ। ਉਹ ਗਾਰੋ ਤੇ ਜਯੰਤਿਆ ਜਾਤੀ ਹੈ। ਇੱਥੇ ਵੀ ਵਿਆਹ ਤੋਂ ਬਾਅਦ ਦੁਲਹਾ ਆਪਣੀ ਪਤਨੀ ਦੇ ਘਰ ਜਾਕੇ ਰਹਿੰਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇੱਥੇ ਬੇਟੀਆਂ ਹੋਣ 'ਤੇ ਖੂਬ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।