ਪੜਚੋਲ ਕਰੋ
Advertisement
ਰਾਸ਼ਟਰਪਤੀ ਦੀ ਬੈਠਕ ‘ਚ ਅਚਾਨਕ ਬਗੈਰ ਕੱਪੜਿਆਂ ਦੇ ਪਹੁੰਚਿਆ ਵਿਅਕਤੀ, ਵੇਖ ਲੋਕਾਂ ਦੇ ਉੱਡੇ ਹੋਸ਼
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨਾਲ ਜ਼ੂਮ ਕਾਨਫਰੰਸ ਕਾਲ ਦੌਰਾਨ ਇੱਕ ਗਲਤੀ ਨਾਲ ਬਿਜਨਸ ਮੈਨ ਨੰਗਾ ਦਿਖਾਈ ਦਿੱਤਾ।
ਨਵੀਂ ਦਿਲੀ: ਬ੍ਰਾਜ਼ੀਲ (Brazil) ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ (Jair Bolsonaro) ਨਾਲ ਇੱਕ ਜ਼ੂਮ ਕਾਨਫਰੰਸ ਕਾਲ (Zoom Conference Call) ਦੌਰਾਨ ਇੱਕ ਵਪਾਰੀ ਅਚਾਨਕ ਨੰਗਾ (Naked Businessman) ਦਿਖਾਈ ਦਿੱਤਾ। ਉਹ ‘ਘਰੋਂ ਕੰਮ’ ਕਰਨ ਵਾਲੇ ਲੋਕਾਂ ਨਾਲ ਗੱਲ ਕਰ ਰਿਹਾ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਰੋਬਾਰੀ ਵੀਡੀਓ ਕਾਲ ਦੌਰਾਨ ਸ਼ਾਵਰ ਲੈਂਦੇ ਸਮੇਂ ਆਪਣਾ ਕੈਮਰਾ ਬੰਦ ਕਰਨਾ ਭੁੱਲ ਗਿਆ ਸੀ।
ਡੇਲੀ ਮੇਲ ਦੇ ਅਨੁਸਾਰ, ਇਹ ਘਟਨਾ ਸਾਓ ਪੌਲੋ ਦੇ ਉਦਯੋਗ ਸੰਘ ਦੇ ਫੈਡਰੇਸ਼ਨ ਆਫ਼ ਇੰਡਸਟਰੀ ਦੇ ਪ੍ਰਧਾਨ ਪਾਓਲੋ ਸਕੈਫ ਵਲੋਂ ਆਯੋਜਿਤ ਇੱਕ ਵਰਚੁਅਲ ਮੀਟਿੰਗ ਦੌਰਾਨ ਹੋਈ। ਜ਼ੂਮ ਮੀਟਿੰਗ ਦਾ ਇੱਕ ਸਕ੍ਰੀਨਗ੍ਰੈਬ ਵਾਇਰਲ ਹੋ ਰਿਹਾ ਹੈ, ਜਿੱਥੇ ਕਈ ਵਪਾਰੀ ਬੈਠਕ ਵਿਚ ਦਿਖਾਈ ਦਿੱਤੇ, ਜਦੋਂ ਕਿ ਇੱਕ ਆਦਮੀ ਬਗੈਰ ਕੱਪੜਿਆਂ ਦੇ ਦਿਖਾਈ ਦਿੱਤਾ। ਇਹ ਵੇਖਕੇ ਸਾਰੇ ਲੋਕ ਹੈਰਾਨ ਰਹਿ ਗਏ।
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਘਰਾਂ ਤੱਕ ਸੀਮਤ ਰਹਿਣ ਕਾਰਨ, ਵੀਡੀਓ ਕਾਲਿੰਗ ਅਤੇ ਵਰਚੁਅਲ ਮੁਲਾਕਾਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀ ਕੋਈ ਗਲਤੀ ਹੋਈ ਹੋਵੇ। ਇਸ ਤੋਂ ਪਹਿਲਾਂ ਇੱਕ ਰਿਪੋਰਟਰ ਬਿਨਾਂ ਪੈਂਟਾਂ ਦੇ ਕੈਮਰੇ ਦੇ ਸਾਹਮਣੇ ਦੇਖਿਆ ਗਿਆ ਸੀ। ਜਿਸ ਨੂੰ ਲੋਕਾਂ ਨੇ ਦੇਖਿਆ। ਉਸ ਤੋਂ ਬਾਅਦ, ਯੂਐਸ ਸੁਪਰੀਮ ਕੋਰਟ ਦੇ ਟੈਲੀਕਾਨਫਰੰਸ ਪ੍ਰਯੋਗ ਦੌਰਾਨ ਟਾਇਲਟ ਫਲੱਸ਼ ਦੀ ਸੁਣਵਾਈ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement