Man Driving Scooter And 2 Girls Playing Holi: ਦੇਸ਼ ਭਰ ਵਿੱਚ ਹਾਲ ਹੀ 'ਚ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਖੂਬ ਮਸਤੀ ਕੀਤੀ ਗਈ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹੋਲੀ ਮੌਕੇ ਮਸਤੀ ਕਰਨਾ ਭਾਰੀ ਪੈ ਗਿਆ। ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸਕੂਟੀ 'ਤੇ ਬੈਠੀਆਂ ਦੋ ਲੜਕੀਆਂ ਇਕ-ਦੂਜੇ 'ਤੇ ਰੰਗ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਦੋਵੇਂ ਅਸ਼ਲੀਲ ਹਰਕਤਾਂ ਵੀ ਕਰ ਰਹੀਆਂ ਹਨ। ਇੱਕ ਨੌਜਵਾਨ ਸਕੂਟੀ ਚਲਾ ਰਿਹਾ ਸੀ। ਪੁਲਿਸ ਨੇ ਇਸ ਵੀਡੀਓ ’ਤੇ ਕਾਰਵਾਈ ਕਰਦਿਆਂ 33 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਪਰ ਹੁਣ ਇਨ੍ਹਾਂ ਦੋ ਕੁੜੀਆਂ ਵਿੱਚੋਂ ਇੱਕ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਲੜਕੀ ਇੱਕ ਲੜਕੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ 'ਤੇ ਰੰਗ ਲਗਾ ਰਹੇ ਹਨ।


ਸਕੂਟੀ 'ਤੇ ਮੁੰਡਾ-ਕੁੜੀ ਦਾ ਰੋਮਾਂਸ


ਵਾਇਰਲ ਹੋ ਰਹੀ 42 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕੂਟੀ 'ਤੇ ਇਕ ਲੜਕਾ ਅਤੇ ਲੜਕੀ ਆਹਮੋ-ਸਾਹਮਣੇ ਬੈਠੇ ਹਨ। ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਰੰਗ ਲਗਾ ਰਹੇ ਹਨ। ਇਸ ਦੌਰਾਨ ਦੋਵੇਂ ਅਸ਼ਲੀਲ ਹਰਕਤਾਂ ਵੀ ਕਰ ਰਹੇ ਹਨ। ਕੁੜੀ ਸੜਕ 'ਤੇ ਖੜ੍ਹੀ ਸਕੂਟੀ 'ਤੇ ਲੇਟ ਜਾਂਦੀ ਹੈ। ਬੈਕਗ੍ਰਾਊਂਡ 'ਚ 'ਰੰਗ ਲਗਾ ਦੇ ਰੇ' ਗੀਤ ਚੱਲ ਰਿਹਾ ਹੈ।






ਸੜਕ 'ਤੇ ਲੇਟ ਇੰਝ ਦਿਖਾਈ ਅਸ਼ਲੀਲਤਾ


ਸਕੂਟੀ 'ਤੇ ਅਸ਼ਲੀਲ ਹਰਕਤਾਂ ਕਰਨ ਵਾਲੀਆਂ ਕੁੜੀਆਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਸੜਕ 'ਤੇ ਬੈਠ ਕੇ ਇੱਕ-ਦੂਜੇ 'ਤੇ ਰੰਗ ਪਾ ਰਹੀਆਂ ਹਨ। ਕੁੜੀਆਂ ਸੜਕ 'ਤੇ ਲੇਟ ਕੇ ਅਸ਼ਲੀਲ ਹਰਕਤਾਂ ਕਰ ਰਹੀਆਂ ਹਨ। ਇਸ ਦੌਰਾਨ ਕਈ ਵਾਹਨ ਵੀ ਉਥੋਂ ਲੰਘਦੇ ਦੇਖੇ ਗਏ।


ਇੱਕ ਹੋਰ ਵੀਡੀਓ ਸਾਹਮਣੇ ਆਇਆ 


ਸਕੂਟੀ 'ਤੇ ਰੋਮਾਂਸ ਕਰਦੇ ਲੜਕੇ ਅਤੇ ਲੜਕੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਲੜਕੀ ਸਕੂਟੀ 'ਤੇ ਖੜ੍ਹੀ ਹੋ ਕੇ ਸਟੰਟ ਕਰ ਰਹੀ ਹੈ। ਸੰਤੁਲਨ ਵਿਗੜਨ ਕਾਰਨ ਲੜਕੀ ਸਕੂਟੀ ਤੋਂ ਹੇਠਾਂ ਡਿੱਗ ਗਈ। 'ਆਜ ਤਕ' ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸਟੰਟ ਕਰਨ ਵਾਲੇ ਦਾ 47,500 ਰੁਪਏ ਦਾ ਚਲਾਨ ਵੀ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਲੋਕਾਂ ਨੇ ਪੁਲਿਸ ਤੋਂ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨੋਇਡਾ ਟ੍ਰੈਫਿਕ ਪੁਲਸ ਨੇ ਵੀ ਇਕ ਵੀਡੀਓ 'ਤੇ ਕਾਰਵਾਈ ਕੀਤੀ ਹੈ।