Farting Excessively: ਜਹਾਜ਼ 'ਚ ਪੂਰੇ ਸਫ਼ਰ ਦੌਰਾਨ ਗੈਸ ਛੱਡ ਹੱਸਦਾ ਰਿਹਾ ਇਹ ਵਿਅਕਤੀ, ਬਾਕੀ ਸਵਾਰੀਆਂ ਦਾ ਹੋਇਆ ਬੁਰਾ ਹਾਲ
American Airlines Farting Excessively: ਮਾਮਲਾ ਅਮਰੀਕਨ ਏਅਰਲਾਈਨਜ਼ ਦੇ ਐਰੀਜ਼ੋਨਾ ਹਵਾਈ ਅੱਡੇ ਦਾ ਦੱਸਿਆ ਜਾ ਰਿਹਾ ਹੈ। ਜਹਾਜ਼ ਨੇ ਆਸਟਿਨ ਲਈ ਉਡਾਣ ਭਰਨੀ ਸੀ। ਰੈਡਿਟ 'ਤੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ
American Airlines Farting Excessively: ਅਸੀਂ ਅੱਜ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਹੱਸਣ ਲਈ ਮਜਬੂਰ ਕਰ ਦਵੇਗੀ। ਦਰਅਸਲ ਇਹ ਘਟਨਾ ਜਹਾਜ਼ 'ਚ ਵਾਪਰੀ, ਜਿੱਥੇ ਇੱਕ ਮੁਸਾਫਰ ਸਫਰ ਦੌਰਾਨ ਲਗਾਤਾਰ ਗੈਸ ਛੱਡਦਾ ਰਿਹਾ। ਵਿਅਕਤੀ ਵਲੋਂ ਲਗਾਤਾਰ ਜਹਾਜ਼ 'ਚ ਐਨੀ ਗੰਦੀ ਬਦਬੂ ਫੈਲਾਈ ਜਾ ਰਹੀ ਸੀ, ਕਿ ਬਾਕੀ ਮੁਸਾਫਰਾਂ ਦਾ ਸਾਹ ਲੈਣਾ ਔਖਾ ਹੋ ਰੱਖਿਆ ਸੀ।
ਇੱਕ ਰਿਪੋਰਟ ਮੁਤਾਬਕ ਮੁਸਾਫਰ ਦੇ ਲਗਾਤਾਰ ਗੈਸ ਛੱਡਣ ਕਾਰਨ ਜਹਾਜ਼ ਟੇਕ ਆਫ ਨਹੀਂ ਕਰ ਪਾ ਰਿਹਾ ਸੀ, ਜਿਸ ਤੋਂ ਬਾਅਦ ਹੋਰ ਯਾਤਰੀਆਂ ਦੀ ਸ਼ਿਕਾਇਤ 'ਤੇ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਘਟਨਾ ਕਾਰਨ ਫਲਾਈਟ ਵੀ ਕਾਫੀ ਲੇਟ ਹੋ ਗਈ।
ਇਹ ਘਟਨਾ 14 ਜਨਵਰੀ ਦੀ ਦੱਸੀ ਜਾ ਰਹੀ ਹੈ। ਮਾਮਲਾ ਅਮਰੀਕਨ ਏਅਰਲਾਈਨਜ਼ ਦੇ ਐਰੀਜ਼ੋਨਾ ਹਵਾਈ ਅੱਡੇ ਦਾ ਦੱਸਿਆ ਜਾ ਰਿਹਾ ਹੈ। ਜਹਾਜ਼ ਨੇ ਆਸਟਿਨ ਲਈ ਉਡਾਣ ਭਰਨੀ ਸੀ। ਰੈਡਿਟ 'ਤੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਉਹ ਜਹਾਜ਼ 'ਚ ਉਸੇ ਕਤਾਰ 'ਚ ਬੈਠੇ ਸਨ, ਜਿੱਥੇ ਅਜਿਹੀ ਸਥਿਤੀ ਪੈਦਾ ਹੋਈ, ਜਿਸ ਨੂੰ ਯਾਦ ਕਰਕੇ ਸਾਡਾ ਹੁਣ ਤੱਕ ਹਾਸਾ ਨਹੀਂ ਰੁਕਦਾ ਹਾਂ ਪਰ ਉਸ ਸਮੇਂ ਸਾਰਿਆਂ ਦਾ ਹਾਲ ਬੇਹਾਲ ਹੋ ਚੁੱਕਿਆ ਸੀ।
ਉਸ ਨੇ ਜਹਾਜ਼ ਵਿਚ ਵਾਪਰੀ ਘਟਨਾ ਬਾਰੇ ਦੱਸਿਆ, "ਕਈ ਮਿੰਟ ਬੀਤ ਗਏ ਅਤੇ ਸਾਰੇ ਯਾਤਰੀ ਬੈਠ ਗਏ ਸਨ ਪਰ ਅਜੇ ਵੀ ਸਾਡੇ ਜਹਾਜ਼ ਨੇ ਉਡਾਣ ਨਹੀਂ ਭਰੀ ਸੀ। ਇਸ ਦਾ ਕਾਰਨ ਇਹ ਸੀ ਕਿ ਮੇਰੇ ਕੋਲ ਬੈਠਾ ਵਿਅਕਤੀ ਗੈਸ ਛੱਡਦਾ ਰਿਹਾ। ਉਸ ਦੇ ਕੋਲ ਬੈਠੀਆਂ ਔਰਤਾਂ ਠੀਕ ਮਹਿਸੂਸ ਨਹੀਂ ਕਰ ਰਹੀਆਂ ਸੀ, ਪਰ ਉਹ ਮਜ਼ੇ ਨਾਲ ਗੈਸ ਛੱਡ ਕੇ ਮੁਸਕਰਾਉਂਦਾ ਰਿਹਾ।"
ਇਸ ਤੋਂ ਬਾਅਦ ਗੁੱਸੇ 'ਚ ਆਏ ਯਾਤਰੀਆਂ ਨੇ ਉਸ 'ਤੇ ਚੀਕਣਾ ਸ਼ੁਰੂ ਕਰ ਦਿੱਤਾ. ਕਿਉਂਕਿ ਜਹਾਜ਼ ਅੰਦਰ ਐਨੀ ਬਦਬੂ ਫੈਲ ਗਈ ਸੀ ਕਿ ਕਿਸੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ। ਆਖਰਕਾਰ, ਬਾਕੀ ਮੁਸਾਫਰਾ ਵਲੋਂ ਸ਼ਿਕਾਇਤ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਉਤਾਰਣ ਦਾ ਫੈਸਲਾ ਲੈ ਲਿਆ ਗਿਆ।
Reddit ਯੂਜ਼ਰ ਦੇ ਅਨੁਸਾਰ, "ਬਦਬੂ ਫੈਲਾਉਣ ਵਾਲਾ ਵਿਅਕਤੀ ਆਪਣੀ ਸੀਟ ਤੋਂ ਉੱਠਦਾ ਹੈ, ਆਪਣਾ ਬੈਗ ਫੜਦਾ ਹੈ ਅਤੇ ਚੁੱਪਚਾਪ ਜਹਾਜ਼ ਤੋਂ ਬਾਹਰ ਨਿਕਲ ਜਾਂਦਾ ਹੈ। ਯਾਤਰੀ ਦੇ ਬਾਹਰ ਨਿਕਲਦੇ ਹੀ ਸਾਰਿਆਂ ਨੇ ਸੁੱਖ ਦਾ ਸਾਹ ਲਿਆ।" ਖਬਰਾਂ ਮੁਤਾਬਕ ਇਸ ਜਹਾਜ਼ ਨੂੰ ਉਡਾਣ ਭਰਨ 'ਚ 15 ਮਿੰਟ ਦੀ ਦੇਰੀ ਹੋਈ।