ਪੜਚੋਲ ਕਰੋ
(Source: ECI/ABP News)
ਸੈਕਸ ਦੌਰਾਨ ਗਰਦਨ ਦੁਆਲੇ ਬੰਨ੍ਹੀ ਰੱਸੀ ਬਣੀ ਵਿਅਕਤੀ ਲਈ ਫਾਹਾ, ਦਮ ਘੁੱਟਣ ਨਾਲ ਹੋਈ ਮੌਤ
ਮਹਾਰਾਸ਼ਟਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਮਹਾਰਾਸ਼ਟਰ ਦੇ ਨਾਗਪੁਰ' ਚ ਇੱਕ ਔਰਤ ਨਾਲ ਸੈਕਸ ਕਰਦੇ ਸਮੇਂ ਵਿਅਕਤੀ ਦੇ ਗਲੇ 'ਤੇ ਬੰਨ੍ਹੀ ਹੋਈ ਰੱਸੀ ਨਾਲ ਉਸਦਾ ਸਾਹ ਘੁੱਟਿਆ ਗਿਆ ਅਤੇ ਕਥਿਤ ਤੌਰ 'ਤੇ ਉਸ ਦੀ ਮੌਤ ਹੋ ਗਈ।
![ਸੈਕਸ ਦੌਰਾਨ ਗਰਦਨ ਦੁਆਲੇ ਬੰਨ੍ਹੀ ਰੱਸੀ ਬਣੀ ਵਿਅਕਤੀ ਲਈ ਫਾਹਾ, ਦਮ ਘੁੱਟਣ ਨਾਲ ਹੋਈ ਮੌਤ Man strangled to death with rope tied around neck during sex ਸੈਕਸ ਦੌਰਾਨ ਗਰਦਨ ਦੁਆਲੇ ਬੰਨ੍ਹੀ ਰੱਸੀ ਬਣੀ ਵਿਅਕਤੀ ਲਈ ਫਾਹਾ, ਦਮ ਘੁੱਟਣ ਨਾਲ ਹੋਈ ਮੌਤ](https://static.abplive.com/wp-content/uploads/sites/5/2021/01/09181931/man-Tied-with-Rope.jpg?impolicy=abp_cdn&imwidth=1200&height=675)
ਨਾਗਪੁਰ: ਮਹਾਰਾਸ਼ਟਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਮਹਾਰਾਸ਼ਟਰ ਦੇ ਨਾਗਪੁਰ' ਚ ਇੱਕ ਔਰਤ ਨਾਲ ਸੈਕਸ ਕਰਦੇ ਸਮੇਂ ਵਿਅਕਤੀ ਦੇ ਗਲੇ 'ਤੇ ਬੰਨ੍ਹੀ ਹੋਈ ਰੱਸੀ ਨਾਲ ਉਸਦਾ ਸਾਹ ਘੁੱਟਿਆ ਗਿਆ ਅਤੇ ਕਥਿਤ ਤੌਰ 'ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਵੀਰਵਾਰ ਦੇਰ ਰਾਤ ਸ਼ਹਿਰ ਦੇ ਖਾਪਰਖੇੜਾ ਖੇਤਰ ਦੇ ਇਕ ਲੌਜ 'ਚ ਵਾਪਰੀ।
ਪੁਲਿਸ ਅਧਿਕਾਰੀ ਨੇ ਕਿਹਾ, “ਮ੍ਰਿਤਕ ਵਿਅਕਤੀ ਨਾਲ ਔਰਤ ਦੇ ਪਿਛਲੇ ਪੰਜ ਸਾਲਾਂ ਤੋਂ ਸਬੰਧ ਸੀ। ਔਰਤ ਵਿਆਹੀ ਹੈ ਅਤੇ ਉਸਦੇ ਬੱਚੇ ਵੀ ਹਨ। ਦੋਵੇਂ ਇਕੱਠੇ ਸਮਾਂ ਬਿਤਾਉਣ ਲਈ ਵੀਰਵਾਰ ਦੀ ਰਾਤ ਨੂੰ ਲੌਜ ਵਿੱਚ ਆਏ ਸੀ। ਔਰਤ ਨੇ ਜਿਨਸੀ ਸੰਬੰਧਾਂ ਦੌਰਾਨ ਜੋਸ਼ ਵਧਾਉਣ ਲਈ ਆਦਮੀ ਦੇ ਹੱਥ ਪੈਰ ਕੁਰਸੀ ਨਾਲ ਇੱਕ ਨਾਈਲੋਨ ਦੀ ਰੱਸੀ ਨਾਲ ਬੰਨ੍ਹ ਦਿੱਤੇ।ਔਰਤ ਨੇ ਜੋਸ਼ ਨੂੰ ਹੋਰ ਵਧਾਉਣ ਲਈ ਉਸਦੇ ਗਲੇ ਦੁਆਲੇ ਇੱਕ ਹੋਰ ਰੱਸੀ ਹੋਰ ਬੰਨ੍ਹ ਦਿੱਤੀ।"
ਉਸਨੇ ਦੱਸਿਆ, “ਇਸ ਤੋਂ ਬਾਅਦ, ਔਰਤ ਟਾਇਲਟ ਗਈ, ਜਿਸ ਮਗਰੋਂ ਕੁਰਸੀ ਖਿਸਕ ਗਈ ਅਤੇ ਆਦਮੀ ਦੀ ਗਰਦਨ ਦੁਆਲੇ ਬੰਨ੍ਹੀ ਹੋਈ ਰੱਸੀ ਇੱਕ ਫਾਹੇ ਦੀ ਤਰ੍ਹਾਂ ਕੱਸੀ ਗਈ। ਜਦੋਂ ਔਰਤ ਬਾਹਰ ਆਈ ਤਾਂ ਉਸਨੇ ਵੇਖਿਆ ਕਿ ਆਦਮੀ ਕੋਈ ਹਰਕਤ ਨਹੀਂ ਕਰ ਰਿਹਾ। ''
ਪੁਲਿਸ ਨੇ ਦੱਸਿਆ ਕਿ ਔਰਤ ਨੇ ਤੁਰੰਤ ਮਦਦ ਦੀ ਮੰਗ ਕੀਤੀ, ਲੌਜ ਵਰਕਰ ਆਇਆ ਅਤੇ ਉਸ ਨੇ ਕੁਰਸੀ ਨਾਲ ਬੰਨ੍ਹੇ ਆਦਮੀ ਨੂੰ ਰੱਸੀ ਤੋਂ ਛੁਡਾਇਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਮੌਕੇ' ਤੇ ਪਹੁੰਚੀ, ਔਰਤ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਅਧਿਕਾਰੀ ਨੇ ਕਿਹਾ, "ਔਰਤ ਨੇ ਮੰਨਿਆ ਹੈ ਕਿ ਮ੍ਰਿਤਕ ਨਾਲ ਉਸ ਦੇ ਨਾਜਾਇਜ਼ ਸੰਬੰਧ ਸੀ। ਪੁਲਿਸ ਨੇ ਵੇਟਰ, ਲੌਜ ਦੇ ਮੈਨੇਜਰ ਅਤੇ ਕਮਰੇ ਵਿੱਚ ਸੇਵਾ ਦੇਣ ਵਾਲੇ ਲੜਕੇ ਦੇ ਬਿਆਨ ਦਰਜ ਕੀਤੇ ਹਨ ਅਤੇ ਔਰਤ ਅਤੇ ਮ੍ਰਿਤਕ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ।"
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)