ਪੜਚੋਲ ਕਰੋ
ਝੂਠਾ ਬਲਾਤਕਾਰ ਕੇਸ ਕਰ ਬੂਰੀ ਫਸੀ ਕੁਜ਼ੀ, ਹੁਣ ਨੌਜਵਾਨ ਨੂੰ ਦਏਗੀ 15 ਲੱਖ ਰੁਪਏ, ਜਾਣੋ ਪੂਰਾ ਮਾਮਲਾ
ਪੀੜਤ ਦੀ ਪਟੀਸ਼ਨ ਨੂੰ ਇਜਾਜ਼ਤ ਦਿੰਦੇ ਹੋਏ ਚੇਨਈ ਦੀ ਇੱਕ ਅਦਾਲਤ ਨੇ ਦੋਸ਼ੀ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਸੰਤੋਸ਼ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤਾ ਹੈ।

ਸੰਕੇਤਕ ਤਸਵੀਰ
ਚੇਨਈ: ਇੱਕ ਵਿਅਕਤੀ 'ਤੇ ਬਲਾਤਕਾਰ ਦੇ ਦੋਸ਼ ਝੂਠੇ ਪਾਏ ਜਾਣ ਤੋਂ ਬਾਅਦ ਚੇਨਈ ਦੀ ਇੱਕ ਅਦਾਲਤ ਨੇ ਪੀੜਤ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਦੱਸ ਦਈਏ ਕਿ ਇੱਕ ਆਦਮੀ 'ਤੇ ਇੱਕ ਕਾਲਜ ਦੀ ਵਿਦਿਆਰਥੀ ਨੇ ਜਬਰ ਜਨਾਹ ਦਾ ਇਲਜ਼ਾਮ ਲਾਇਆ ਸੀ। ਫਿਰ ਉਸ 'ਤੇ ਲਗਭਗ ਸੱਤ ਸਾਲ ਮੁਕੱਦਮਾ ਚਲਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਬਲਾਤਕਾਰ ਪੀੜਤ ਦੇ ਡੀਐਨਏ ਟੈਸਟਾਂ ਤੋਂ ਪਤਾ ਚੱਲਿਆ ਕਿ ਉਹ ਨੌਜਵਾਨ ਦੋਸ਼ੀ ਨਹੀਂ ਸੀ। ਅਜਿਹੇ ਵਿੱਚ ਨੌਜਵਾਨ ਨੇ ਮੁਆਵਜ਼ੇ ਲਈ ਕੇਸ ਦਾਇਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਝੂਠੇ ਬਲਾਤਕਾਰ ਦੇ ਦੋਸ਼ਾਂ ਨੇ ਉਸ ਦਾ ਕੈਰੀਅਰ ਅਤੇ ਜ਼ਿੰਦਗੀ ਬਰਬਾਦ ਕਰ ਦਿੱਤੀ। ਉਸ ਦੀ ਅਪੀਲ ਨੂੰ ਮੰਨਦਿਆਂ ਅਦਾਲਤ ਨੇ ਪੀੜਤ ਨੂੰ 15 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਔਰਤ ਅਤੇ ਉਸਦੇ ਮਾਪਿਆਂ ਨੂੰ ਝੂਠੀ ਸ਼ਿਕਾਇਤ ਦਰਜ ਕਰਾਉਣ ਬਦਲੇ ਇਸ ਮੁਆਵਜ਼ੇ ਦੀ ਰਕਮ ਦਾ ਆਦੇਸ਼ ਦਿੱਤਾ ਹੈ। ਦੱਸ ਦਈਏ ਕਿ ਪੀੜਤ ਦੇ ਪਰਿਵਾਰ ਨੇ 30 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਬਿਗ ਬੌਸ ਦੇ ਘਰ 'ਚ ਏਕਤਾ ਕਪੂਰ ਦੀ ਐਂਟਰੀ ਲੜਕੀ ਨੇ ਦਿੱਤਾ ਇੱਕ ਲੜਕੀ ਨੂੰ ਜਨਮ: ਉਸ ਵਕਤ ਤੱਕ, ਕਥਿਤ ਤੌਰ 'ਤੇ ਪੀੜਤ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਸੰਤੋਸ਼ ਦੀ ਮੰਗ 'ਤੇ ਲੜਕੀ ਦੇ ਡੀਐਨਏ ਦੀ ਜਾਂਚ ਕੀਤੀ ਗਈ ਤਾਂ ਇਹ ਸਾਬਤ ਹੋਇਆ ਕਿ ਸੰਤੋਸ਼ ਲੜਕੀ ਦਾ ਪਿਤਾ ਨਹੀਂ ਸੀ। ਅਖੀਰ ਵਿੱਚ 10 ਫਰਵਰੀ 2016 ਨੂੰ ਸੰਤੋਸ਼ ਨੂੰ ਚੇਨਈ ਦੀ ਇੱਕ ਮਹਿਲਾ ਅਦਾਲਤ ਨੇ ਬਲਾਤਕਾਰ ਦੇ ਦੋਸ਼ ਵਿੱਚ ਬਰੀ ਕਰ ਦਿੱਤਾ ਸੀ। ਆਪਣੀ ਸੈਕਸ ਲਾਈਫ ਨੂੰ ਕਰੋ ਸ਼ੇਅਰ, ਇਹ ਕੰਪਨੀ ਦੋ ਮਹੀਨਿਆਂ ਲਈ ਦੇਵੇਗੀ ਡੇਢ ਲੱਖ ਰੁਪਏ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















