ਪੜਚੋਲ ਕਰੋ

ਲਾੜੀ ਦੇ ਨਾਂ ਤੋਂ ਬਗੈਰ ਛਪੇ ਵਿਆਹ ਵਾਲੇ ਕਾਰਡ ਨੇ ਪਾਈ ਮੁਸੀਬਤ

  ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ ਚਾਰਸੱਦਾ ’ਚ ਰਹਿਮ ਵਾਲੇ ਰੌਫ਼ ਖ਼ਾਨ ਨੂੰ ਉਦੋਂ ਵੱਡੀ ਮੁਸੀਬਤ ਨੇ ਆਣ ਘੇਰਿਆ ਜਦੋਂ ਉਸ ਦੇ ਵਿਆਹ ਵਾਲੇ ਕਾਰਡ ’ਤੇ ਉਸ ਦੀ ਹੋਣ ਵਾਲੀ ਪਤਨੀ ਦਾ ਹੀ ਨਾਂ ਲਿਖਣੋਂ ਰਹਿ ਗਿਆ। ਹੁਣ ਵਹੁਟੀ ਦੇ ਨਾਂ ਤੋਂ ਬਗ਼ੈਰ ਛਪਿਆ ਵਿਆਹ ਵਾਲਾ ਕਾਰਡ ਉਸ ਲਈ ਸਿਰਦਰਦੀ ਬਣ ਗਿਆ ਹੈ। ਪਤਨੀ ਨਾਲ ਦੇਸ਼ ਤੋਂ ਬਾਹਰ ਜਾ ਕੇ ਰਹਿਣ ਲਈ ਉਸ ਨੂੰ ਜ਼ਰੂਰੀ ਕਾਗਜ਼ਾਂ ਵਿੱਚੋਂ ਵਿਆਹ ਵਾਲਾ ਕਾਰਡ ਵੀ ਚਾਹੀਦਾ ਸੀ ਪਰ ਕਾਰਡ ’ਤੇ ਪਤਨੀ ਦਾ ਨਾਂ ਨਾ ਹੋਣ ਕਰਕੇ ਉਸ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਉਸ ਦੇ ਵਿਆਹ ਨੂੰ ਹੁਣ ਇੱਕ ਸਾਲ ਹੋ ਗਿਆ ਹੈ। ਉਸ ਦੀ ਪਤਨੀ ਕੋਲ ਦੋਹਰੀ ਨਾਗਰਿਕਤਾ ਹੈ ਤੇ ਉਹ ਪਾਕਿਸਤਾਨ ਤੋਂ ਬਾਹਰ ਰਹਿੰਦੀ ਹੈ। ਰੌਫ਼ ਚਾਹੁੰਦਾ ਹੈ ਕਿ ਉਹ ਆਪਣੀ ਪਤਨੀ ਨਾਲ ਦੇਸ਼ ਤੋਂ ਬਾਹਰ ਜਾ ਕੇ ਰਹੇ। ਇਸ ਲਈ ਉਸ ਨੂੰ ਵੀਜ਼ੇ ਦੀ ਕਾਗ਼ਜ਼ੀ ਕਾਰਵਾਈ ਲਈ ਜ਼ਰੂਰੀ ਦਸਤਾਵੇਜ਼ਾਂ ਦੇ ਤੌਰ ’ਤੇ ਵਿਆਹ ਵਾਲਾ ਕਾਰਡ ਵੀ ਪੇਸ਼ ਕਰਨ ਦੀ ਲੋੜ ਸੀ ਪਰ ਉਸ ਦੀ ਪਤਨੀ ਦੀ ਪਛਾਣ ਨਾ ਹੋਣ ਕਰਕੇ ਉਸ ਨੂੰ ਕਾਫ਼ੀ ਦਿੱਕਤ ਆ ਰਹੀ ਹੈ। ਜਦੋਂ ਰੌਫ਼ ਨੇ ਆਪਣੇ ਵਿਆਹ ਲਈ ਕਾਰਡ ਛਪਵਾਏ ਸੀ ਤਾਂ ਕਾਰਡ ’ਤੇ ਉਸ ਦੀ ਪਤਨੀ ਦਾ ਨਾਂ ਹੀ ਨਹੀਂ ਸੀ। ਰੌਫ਼ ਦੇ ਵਿਆਹ ’ਤੇ 500 ਕਾਰਡ ਛਪਵਾਏ ਗਏ ਸੀ ਤੇ ਕਾਰਡ ਦੀ ਖ਼ਾਸ ਗੱਲ ਇਹ ਸੀ ਕਿ ਕਾਰਡ ’ਤੇ ਲਾੜੇ ਦਾ ਨਾਂ ਤਾਂ ਸੀ ਪਰ ਲਾੜੀ ਦਾ ਨਾਂ ਛਾਪਿਆ ਹੀ ਨਹੀਂ ਗਿਆ ਸੀ।
  ਲਾੜੀ ਦੇ ਨਾਂ ਦੀ ਜਗ੍ਹਾ ਲਿਖਿਆ ‘ਅਮੁਕ ਦੀ ਧੀ’, ਸਮਾਜ ਦੇ ਡਰ ਤੋਂ ਲੁਕਾਇਆ ਲਾੜੀ ਦਾ ਨਾਂ
  ਰੌਫ਼ ਦੇ ਵਿਆਹ ਦੇ ਕਾਰਡ ਉੱਤੇ ਲਾੜੀ ਦੇ ਨਾਂ ਦੀ ਬਜਾਏ ‘ਅਮੁਕ ਦੀ ਧੀ’ ਲਿਖਿਆ ਗਿਆ ਸੀ। ਜਿਸ ਕੋਲ ਵੀ ਇਹ ਕਾਰਡ ਜਾਏਗਾ, ਉਸ ਨੂੰ ਇਹ ਤਾਂ ਪਤੀ ਚੱਲੇਗਾ ਕਿ ਰੌਫ਼ ਦਾ ਵਿਆਹ ਅਮੁਕ ਦੀ ਧੀ ਨਾਲ ਹੈ ਪਰ ਕਿਸ ਧੀ ਨਾਲ, ਇਹ ਪਤਾ ਕਰਨਾ ਮੁਸ਼ਕਲ ਸੀ। ਜਦੋਂ ਰੌਫ਼ ਨੂੰ ਇਸ ਦੀ ਕਾਰਨ ਪੁੱਛਿਆ ਗਿਆ ਤਾਂ ਉਸ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੀ ਸੰਸਕ੍ਰਿਤੀ ਵਿੱਚ ਨਹੀਂ। ਉਨ੍ਹਾਂ ਦੇ ਸਮਾਜ ਵਿੱਚ ਲੋਕਾਂ ਦਾ ਲਾੜੀ ਬਾਰੇ ਜਾਣਨਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਲਈ ਕਾਰਡਾਂ ’ਤੇ ਲਾੜੀ ਦੇ ਪਿਤਾ ਦੇ ਨਾਂ ਤੋਂ ਇਲਾਵਾ ਲਾੜੀ ਨਾਲ ਸਬੰਧਤ ਕੋਈ ਹੋਰ ਗੱਲ ਨਹੀਂ ਲਿਖੀ ਜਾਂਦੀ।

ਟਾਪ ਹੈਡਲਾਈਨ

Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਐਕਸ਼ਨ ਮੋਡ 'ਚ ਪੁਲਿਸ ਪ੍ਰਸ਼ਾਸਨ, ਕਈ ਥਾਣਿਆਂ ਦੇ SHO ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
SAD News: ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
Embed widget