Viral Video: ਬਾਂਦਰ ਬਣਿਆ ਸ਼ਰਾਬੀ, ਪੀ ਗਿਆ ਪੂਰੀ ਬੋਤਲ, ਵੀਡੀਓ ਹੋਈ ਵਾਇਰਲ
Trending Sharabi Bandar Video: ਇੱਕ ਵੀਡੀਓ ਬਾਂਦਰ ਦਾ ਵਾਇਰਲ ਹੋਇਆ ਹੈ ਜੋ ਅਣਜਾਣੇ ਵਿੱਚ ਸ਼ਰਾਬ ਦੀ ਬੋਤਲ ਚੁੱਕ ਕੇ ਪੀਣ ਲੱਗ ਜਾਂਦਾ ਹੈ।
Trending Sharabi Bandar Video: ਸੋਸ਼ਲ ਮੀਡੀਆ 'ਤੇ ਹਰ ਰੋਜ਼ ਹਜ਼ਾਰਾਂ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਵਿੱਚ ਜਾਨਵਰਾਂ ਦੀ ਖਤਰਨਾਕ ਅਤੇ ਕੁਝ ਵੀਡੀਓ ਵਿੱਚ ਮਾਸੂਮ ਹਰਕਤਾਂ ਵੇਖਣ ਨੂੰ ਮਿਲਦੀਆਂ ਹਨ। ਕੁਝ ਵੀਡੀਓਜ਼ ਵਿੱਚ ਜਾਨਵਰਾਂ ਦੀਆਂ ਸ਼ਰਾਰਤਾਂ ਕੈਦ ਹੋ ਜਾਂਦੀਆਂ ਹਨ, ਜੋ ਤੇਜ਼ੀ ਨਾਲ ਆਨਲਾਈਨ ਵਾਇਰਲ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਬਾਂਦਰ ਦਾ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਦੇ ਹੱਥ ਸ਼ਰਾਬ ਦੀ ਬੋਤਲ ਦੀ ਲੱਗ ਜਾਂਦੀ ਅਤੇ ਉਹ ਮਸਤੀ ਵਿੱਚ ਉਸ ਨੂੰ ਪੀਣ ਲੱਗ ਜਾਂਦਾ ਹੈ।
ਇਹ ਮਜ਼ੇਦਾਰ ਵੀਡੀਓ (Funny Video) ਯੂਟਿਊਬ 'ਤੇ ਅਪਲੋਡ ਕੀਤਾ ਹੈ, ਜਿਸ ਵਿੱਚ ਤੁਸੀਂ ਵੇਖੋਂਗੇ ਕਿ ਇੱਕ ਬਾਂਦਰ ਨੇ ਸ਼ਰਾਬ ਦੀ ਬੋਤਲ ਫੜੀ ਹੋਈ ਹੈ, ਜਿਸ ਨੂੰ ਉਹ ਹੌਲੀ ਹੌਲੀ ਪੀ ਰਿਹਾ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਬਾਂਦਰ ਗਲਤੀ ਨਾਲ ਦੁਕਾਨ ਵਿੱਚੋਂ ਸ਼ਰਾਬ ਦੀ ਬੋਤਲ ਲੈ ਕੇ ਭੱਜ ਆਇਆ ਹੈ ਅਤੇ ਉਸ ਨੂੰ ਪੀਣ ਲੱਗ ਜਾਂਦਾ ਹੈ। ਬਾਂਦਰ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਕਿ ਇਹ ਸ਼ਰਾਬ ਸਿਹਤ ਲਈ ਕਿੰਨੀ ਹਾਨੀਕਾਰਕ ਹੈ। ਬਾਂਦਰ ਦੇ ਕੋਲ ਕੁੱਝ ਗਾਜਰਾਂ ਵੀ ਪਈਆਂ ਹਨ, ਪਰ ਬਾਂਦਰ ਮਸਤੀ ਨਾਲ ਸ਼ਰਾਬ ਦਾ ਸਵਾਦ ਚੱਖਦਾ ਨਜ਼ਰ ਆ ਰਿਹਾ ਹੈ।
ਵੇਖੋ ਵੀਡੀਓ:
ਵੀਡੀਓ ਵੇਖ ਕੇ ਤਾਂ ਮਜ਼ਾ ਆ ਰਿਹਾ ਹੈ। ਹਾਲਾਂਕਿ, ਸ਼ਰਾਬ ਨਾਲ ਉਸਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਪਰ ਬਾਂਦਰ ਇਸ ਤੋਂ ਬਿਲਕੁਲ ਅਣਜਾਣ ਹੈ ਅਤੇ ਆਪਣੀ ਪਿਆਸ ਬੁਝਾ ਰਿਹਾ ਹੈ। ਵੀਡੀਓ 'ਚ ਬਾਂਦਰ ਸੜਕ ਦੇ ਕਿਨਾਰੇ ਬੈਠਾ ਸ਼ਰਾਬ ਦੀ ਬੋਤਲ ਫੜ ਕੇ ਪੀਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਾਸਾ ਰੋਕਣਾ ਥੋੜ੍ਹਾ ਮੁਸ਼ਕਿਲ ਹੈ। ਇਹੀ ਕਾਰਨ ਹੈ ਕਿ ਇਹ ਵੀਡੀਓ ਯੂਜ਼ਰਸ ਦਾ ਕਾਫੀ ਮਨੋਰੰਜਨ ਕਰ ਰਹੀ ਹੈ ਅਤੇ ਬਾਂਦਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।