ਬਾਂਦਰ ਨੇ ਘਰ ਬਾਹਰ ਖੇਡ ਰਹੀ ਬੱਚੀ ਨੂੰ ਕਿਡਨੈਪ ਕਰਨ ਦੀ ਕੀਤੀ ਕੋਸ਼ਿਸ਼, ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ
Viral Video: ਜਾਨਵਰ ਜਿੰਨੇ ਪਿਆਰੇ ਹੁੰਦੇ ਹਨ ਉਨ੍ਹੇ ਹੀ ਖਤਰਨਾਕ ਵੀ ਹੋ ਸਕਦੇ ਹਨ। ਖੂੰਖਾਰ ਜਾਨਵਰਾਂ ਦੀਆਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿਹਨਾਂ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
Viral Video: ਜਾਨਵਰ ਜਿੰਨੇ ਪਿਆਰੇ ਹੁੰਦੇ ਹਨ ਉਨ੍ਹੇ ਹੀ ਖਤਰਨਾਕ ਵੀ ਹੋ ਸਕਦੇ ਹਨ। ਖੂੰਖਾਰ ਜਾਨਵਰਾਂ ਦੀਆਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿਹਨਾਂ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਬਾਂਦਰ ਇੱਕ ਬੱਚੀ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਇਹ ਵੀਡੀਓ ਚਾਈਨਾ ਦੀ ਦੱਸੀ ਜਾ ਰਹੀ ਹੈ ਜਿਸ 'ਚ ਘਰ ਬਾਹਰ ਖੇਡ ਰਹਿ 3 ਸਾਲ ਦੀ ਮਾਸੂਮ ਨੂੰ ਇੱਕ ਬਾਂਦਰ ਪਿੱਛੋਂ ਦੀ ਆ ਕੇ ਝਪੱਟਾ ਮਾਰਦਾ ਹੈ ਅਤੇ ਉਸ ਨੂੰ ਖਿੱਚ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਵਾਰ ਤੁਸੀਂ ਵੀ ਦੇਖੋ ਇਹ ਡਰਾਉਣ ਵਾਲਾ ਵੀਡੀਓ-
Shocking moment toddler is rescued from a wild monkey in China pic.twitter.com/aXtFH4l2OX
— The Sun (@TheSun) April 21, 2022
ਇਹ ਘਟਨਾ 19 ਅਪ੍ਰੈਲ ਦੀ ਹੈ ਜੋ ਕਿ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਘਰ ਬਾਹਰ ਇੱਕ ਬੱਚੀ ਆਪਣੇ ਖੇਡ 'ਚ ਮਗਨ ਹੈ ਕਿ ਪਿੱਛੋਂ ਦੀ ਗਲੀ 'ਚ ਇੱਕ ਬਾਂਦਰ ਆਉਂਦਾ ਹੈ ਅਤੇ ਬੱਚੀ 'ਤੇ ਹਮਲਾ ਕਰਦਾ ਹੈ ਅਤੇ ਉਸਨੂੰ ਘਸੀਟਦੇ ਹੋਏ ਆਪਣੇ ਨਾਲ ਲੈ ਜਾਂਦਾ ਹੈ। ਇੰਨੇ 'ਚ ਹੀ ਗਲੀ 'ਚ ਖੜ੍ਹਾ ਇੱਕ ਵਿਅਕਤੀ ਬੱਚੀ ਨੂੰ ਬਚਾਉਣ ਲਈ ਭੱਜ ਕੇ ਆਉਂਦਾ ਹੈ ਅਤੇ ਬਾਂਦਰ ਨੂੰ ਭਜਾ ਕੇ ਉਸ ਨੂੰ ਬਚਾ ਲੈਂਦਾ ਹੈ।
ਇੱਕ ਰਿਪੋਰਟ ਦੇ ਮੁਤਾਬਕ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਬਾਂਦਰ ਨੇੜੇ ਹੀ ਪਹਾੜੀ ਤੋਂ ਆਇਆ ਸੀ ਜਿਸ ਨੂੰ ਲੈ ਕੇ ਪੁਲਿਸ, ਜੰਗਲਾਤ ਮਹਿਕਮੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।






















