ਨਵੀਂ ਦਿੱਲੀ: ਚੰਦਰਮਾ ਦੇ ਕ੍ਰੇਟਰ ਦੀ ਸਭ ਤੋਂ ਸਾਫ਼ ਅਤੇ ਸਪਸ਼ਟ ਤਸਵੀਰ ਹਾਲ ਹੀ ਵਿੱਚ ਸਾਹਮਣੇ ਆਈ ਹੈ। ਇਸ ਖੂਬਸੂਰਤ ਤਸਵੀਰ ਨੂੰ ਕੈਲੀਫੋਰਨੀਆ (California) ਦੇ ਇੱਕ ਐਸਟ੍ਰੋਫੋਟੋਗ੍ਰਾਫਰ (Astrophotographer) ਨੇ ਕਲਿਕ ਕੀਤਾ ਹੈ। ਉਨ੍ਹਾਂ ਨੇ ਲੂਨਰ ਫੇਜ਼ (Lunar Phase) ਦੀਆਂ ਤਸਵੀਰਾਂ ਨੂੰ ਜੋੜ ਕੇ ਇਹ ਇੱਕ ਤਸਵੀਰ ਬਣਾਈ ਹੈ। ਐਸਟ੍ਰੋਫੋਟੋਗ੍ਰਾਫਰ ਐਂਡਰਿਊ ਮੈਕਕਾਰਥੀ ਨੇ ਚੰਨ ਦੀਆਂ ਹਜ਼ਾਰਾਂ ਫੋਟੋਆਂ ਇਕੱਠੀਆਂ ਕਰਕੇ ਇਸ ਮਾਸਟਰਪੀਸ ਬਣਾਇਆ ਹੈ।

ਦੱਸ ਦਈਏ ਕਿ ਮੈਕਕਾਰਥੀ ਨੇ ਇਸ ਮਾਸਟਰਪੀਸ ਨੂੰ ਬਣਾਉਣ ਲਈ ਦੋ ਹਫ਼ਤਿਆਂ ਦੀਆਂ ਫੋਟੋਆਂ ਜੋੜੀਆਂ। ਉਸ ਨੇ ਇਹ ਤਸਵੀਰਾਂ ਉਸ ਵੇਲੇ ਖਿੱਚੀਆਂ ਜਦੋਂ ਚੰਦਰਮਾ ਦੀ ਦਿਖਾਈ ਦੇਣ ਵਾਲੀ ਰੌਸ਼ਨੀ ਦੀ ਮਾਤਰਾ ਵੱਧਦੀ ਹੈ। ਇਸ ਕਰਕੇ ਮੈਕਕਾਰਥੀ ਚੰਗੇ ਚਾਨਣ ਅਤੇ ਸਹੀ ਪੌਜ਼ਿਸ਼ਨ ਨਾਲ ਲੂਨਰ ਟਰਮੀਨੇਟਰ ਤਿਆਰ ਕਰ ਸਕਿਆ ਅਤੇ ਇਸ ਤਰ੍ਹਾਂ ਕ੍ਰੇਟਰ ਨੂੰ ਹੋਰ ਸਪੱਸ਼ਟ ਨਜ਼ਰਿਆ ਦਿੱਤਾ।



ਮੈਕਕਾਰਥੀ ਨੇ ਇਸ ਤਸਵੀਰ ਦਾ ਨਾਂ ਔਲ ਟਰਮੀਨੇਟਰ ਰੱਖਿਆ ਹੈ। ਉਸਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸਾਂਝਾ ਕੀਤਾ। ਉਸ ਨੇ ਲਿਖਿਆ, “ਦੋ ਹਫ਼ਤਿਆਂ ਤਕ ਤਸਵੀਰਾਂ ਨੂੰ ਕ੍ਰਮਬੱਧ ਕਰਨ ਤੋਂ ਬਾਅਦ, ਮੈਂ ਉਹ ਹਿੱਸਾ ਚੁਣਿਆ ਜਿਸਦਾ ਕਾਨਟ੍ਰੇਸਟ ਸਭ ਤੋਂ ਵਧੀਆ ਸੀ। ਇਸ ਤੋਂ ਬਾਅਦ ਤਸਵੀਰਾਂ ਨੂੰ ਅਲਾਇਨ ਤੇ ਬਲੈਂਡ ਕੀਤਾ ਤਾਂ ਜੋ ਸਰਫੇਸ ਦਾ ਰਿਚ ਟੇਕਸਚਰ ਨਜ਼ਰ ਆਵੇ।"ਉਸਨੇ ਅੱਗੇ ਲਿਖਿਆ," ਇਹ ਕੰਮ ਕਰਨਾ ਬਹੁਤ ਥਕਾਵਟ ਵਾਲਾ ਸੀ ਕਿਉਂਕਿ ਚੰਨ ਦਿਨੋ ਦਿਨ ਉੱਤੇ ਨਹੀਂ ਜਾਂਦਾ। ਇਸ ਕਰਕੇ ਉਨ੍ਹਾਂ ਨੂੰ ਸਪਸ਼ਟ ਰੂਪ ਦੇਣ ਲਈ ਸਾਰੀਆਂ ਫੋਟੋਆਂ ਨੂੰ 3ਡੀ ਸਪੇਹਰ ‘ਚ ਮੈਪ ਕੀਤਾ ਗਿਆ।”

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

https://play.google.com/store/apps/details?id=com.winit.starnews.hin