ਚੰਡੀਗੜ੍ਹ: ਚੰਡੀਗੜ੍ਹ ਲੇਕ ਕਲੱਬ (Chandigarh Lake Club) ਦਾ ਇਕ ਕਥਿਤ ਫ਼ਰਮਾਨ ਸੋਸ਼ਲ ਮੀਡੀਆ (Social Media) 'ਚ ਬਹੁਤ ਵਾਇਰਲ ਹੋ ਰਿਹਾ ਹੈ। ਇਸ ਫ਼ਰਮਾਨ 'ਚ ਕਿਹਾ ਗਿਆ ਹੈ ਕਿ ਹੁਣ ਲੇਕ ਕਲੱਬ 'ਚ ਆਉਣ ਵਾਲੇ (Club Entry) ਲੋਕਾਂ ਨਾਲ ਸਖਤੀ ਵਰਤੀ ਜਾਵੇਗੀ ਤੇ ਜਿੰਮ ਦੇ ਮੈਂਬਰਾਂ ਨੂੰ ਅੰਡਰਵੀਅਰ 'ਤੇ ਮੋਹਰ (Stamp on Underwear) ਤੇ ਸਮੈੱਲ ਟੈਸਟਿੰਗ ਦੀ ਜਾਂਚ ਕਰਵਾਉਣੀ ਪਵੇਗੀ। ਨੋਟਿਸ ਦੀ ਤਸਵੀਰ ਅਰਸ਼ਦੀਪ ਸੰਧੂ ਨੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਬਾਅਦ 'ਚ ਹਟਾ ਦਿੱਤਾ ਗਿਆ ਹੈ।


ਚੰਡੀਗੜ੍ਹ ਲੇਕ ਕਲੱਬ ਦੇ ਇਸ ਕਥਿਤ ਨੋਟਿਸ 'ਚ ਕਿਹਾ ਗਿਆ ਹੈ ਕਿ ਲੇਕ ਕਲੱਬ ਦੇ ਮੈਂਬਰਾਂ ਨੂੰ ਜਿੰਮ ਜਾਂ ਰੈਸਟੋਰੈਂਟ ਦੀ ਵਰਤੋਂ ਕਰਨ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਉਹ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਸ਼ਾਰਟਸ ਪਾਉਂਦਾ ਹੈ ਤਾਂ ਉਸ ਨੂੰ ਆਪਣੀਆਂ ਲੱਤਾਂ ਸ਼ੇਵ ਕਰਨੀਆਂ ਪੈਣਗੀਆਂ।


ਇਸ ਨੋਟਿਸ ਨੂੰ ਸ਼ੇਅਰ ਕਰਦਿਆਂ ਅਰਸ਼ਦੀਪ ਸੰਧੂ ਨੇ ਲਿਖਿਆ, "ਦ ਲੇਕ ਕਲੱਬ ਚੰਡੀਗੜ੍ਹ ਨੋਟਿਸ। ਇਸ ਦੀ ਹਰੇਕ ਲਾਈਨ ਪੜ੍ਹੋ। ਇਸ ਤਹਿਤ ਕਲੱਬ ਦੇ ਮੈਂਬਰਾਂ ਨੂੰ ਅੰਡਰਗਾਰਮੈਂਟ ਅਪਰੂਵਲ ਸਟੈਂਪਿੰਗ ਕਰਵਾਉਣੀ ਹੋਵੇਗੀ ਤੇ ਅਬਿਊਜ਼ਿਬ ਸ਼ਬਦਾਂ ਦੀ ਵਰਤੋਂ ਤੋਂ ਬਚਣਾ ਪਵੇਗਾ। ਜੇ ਤੁਸੀਂ ਸ਼ਾਰਟਸ ਪਹਿਨਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਆਪਣੀਆਂ ਲੱਤਾਂ ਸ਼ੇਵਿੰਗ ਕੀਤੇ ਬਗੈਰ ਕਲੱਬ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।


ਨੋਟਿਸ 'ਚ ਲਿਖਿਆ ਗਿਆ ਹੈ, "ਜਿਮ ਯੂਜਰਾਂ ਨੂੰ ਸਹੀ ਜਿਮ ਸੂਟ ਪਹਿਨਣ ਤੇ ਅੰਡਰਗਾਰਮੈਂਟਸ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਜਿੰਮ 'ਚ ਸਿਰਫ ਮਨਜ਼ੂਰਸ਼ੁਦਾ ਅੰਡਰਗਾਰਮੈਂਟਸ ਦੀ ਮਨਜੂਰੀ ਹੋਵੇਗੀ। ਜਿਮ 'ਚ ਕਿਸੇ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੀ ਮਨਜੂਰੀ ਨਹੀਂ।


ਚੰਡੀਗੜ੍ਹ ਦੇ ਵਾਇਰਲ ਇਸ ਨੋਟਿਸ ਉੱਤੇ ਟਵਿੱਟਰ 'ਤੇ ਲੋਕਾਂ ਨੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ। ਤਹਿਸੀਨ ਪੂਨਾਵਾਲਾ ਨੇ ਲਿਖਿਆ, 'ਕੋਈ ਗੰਧ ਦੀ ਜਾਂਚ ਦੇ ਟੈਸਟ 'ਚ ਕਿਵੇਂ ਅਸਫਲ ਹੋ ਸਕਦਾ ਹੈ? ਆਖ਼ਰਕਾਰ ਗੰਧ ਦੀ ਜਾਂਚ ਕਰਨ ਦਾ ਇੰਚਾਰਜ ਕੌਣ ਹੋਵੇਗਾ? ਕੀ ਮੈਂਬਰ ਸ਼ੇਵ ਕਰਨ ਦੀ ਬਜਾਏ ਵੈਕਸ ਕਰ ਸਕਦੇ ਹਨ? ਅੰਡਰਗਾਰਮੈਂਟਸ ਦੇ ਬ੍ਰਾਂਡ ਦੀ ਜਾਂਚ ਕੌਣ ਕਰੇਗਾ?"


ਹਾਲਾਂਕਿ ਅਰਸ਼ਦੀਪ ਸੰਧੂ ਨੇ ਬਾਅਦ 'ਚ ਟਵਿੱਟਰ ਤੋਂ ਇਹ ਨੋਟਿਸ ਹਟਾ ਦਿੱਤਾ। ਉਨ੍ਹਾਂ ਲਿਖਿਆ, "ਕਲੱਬ ਪ੍ਰਬੰਧਨ ਦੇ ਬਿਆਨ ਤੋਂ ਬਾਅਦ ਟਵੀਟ ਹਟਾ ਦਿੱਤਾ ਗਿਆ। ਮੈਨੂੰ ਉਮੀਦ ਹੈ ਕਿ ਉਹ ਸਹੀ ਹਨ, ਪਰ ਫਿਰ ਵੀ ਇਹ ਹਾਸੋਹੀਣਾ ਸੀ।" ਇਸ 'ਤੇ ਇਕ ਯੂਜਰ ਨੇ ਪੁੱਛਿਆ ਕਿ ਮੈਨੇਜ਼ਮੈਂਟ ਦਾ ਬਿਆਨ ਕੀ ਹੈ? ਇਸ 'ਤੇ ਅਰਸ਼ਦੀਪ ਨੇ ਕਿਹਾ ਕਿ ਜਿਸ ਮੈਂਬਰ ਨੇ ਨੋਟਿਸ ਲਗਾਇਆ ਸੀ, ਉਸ ਨੇ ਹੁਣ ਇਸ ਨੂੰ ਹਟਾ ਦਿੱਤਾ ਹੈ।


ਇਹ ਵੀ ਪੜ੍ਹੋ: Punjab Elections 2022: ਵੋਟਾਂ ਦੀ ਬੋਲੀ! ਕਾਂਗਰਸ 200, 'ਆਪ' 300 ਤੇ ਅਕਾਲੀ ਦਲ ਵੱਲੋਂ 400 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ, ਹੁਣ ਕਿਸ ਨੂੰ ਚੁਣਨਗੇ ਲੋਕ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904