OMG!ਬਗ਼ੈਰ ਕੱਪੜਿਆਂ ਹੀ ਜਹਾਜ਼ ਚੜ੍ਹਣ ਪਹੁੰਚਿਆ ਬੰਦਾ, ਮਗਰੋਂ ਕੀ ਹੋਇਆ ਜਾਣ ਰਹਿ ਜਾਓਗੇ ਦੰਗ
ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ।
Download ABP Live App and Watch All Latest Videos
View In Appਉਕਤ ਵਿਅਕਤੀ ਰੂਸ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਦੇ ਸ਼ਰਾਬੀ ਹੋਣ ਬਾਰੇ ਵੀ ਜਾਂਚ ਕੀਤੀ।
ਉਸ ਦਾ ਕਹਿਣਾ ਹੈ ਕਿ ਉਹ ਜਹਾਜ਼ ਦੀ ਯਾਤਰਾ ਦੌਰਾਨ ਉਹ ਕੱਪੜੇ ਹਵਾ ਦੀ ਕਟਾਈ (ਏਅਰੋਡਾਇਨਾਮਿਕਸ) ਨੂੰ ਬੇਹੱਦ ਖ਼ਰਾਬ ਕਰ ਦਿੰਦੇ ਹਨ, ਅਜਿਹੇ ਵਿੱਚ ਉਹ ਨੰਗਾ ਹੋ ਕੇ ਹੀ ਸਫਰ ਕਰਦਾ ਹੈ।
ਹਿਰਾਸਤ ਵਿੱਚ ਲਏ ਵਿਅਕਤੀ ਨੇ ਦੱਸਿਆ ਕਿ ਉਹ ਅਸ਼ਲੀਲਤਾ ਫੈਲਾਉਣ ਲਈ ਨੰਗਾ ਨਹੀਂ ਹੋਇਆ ਹੈ।
ਪੁਲਿਸ ਨੇ ਇਹ ਹਰਕਤ ਕਰਨ ਵਾਲੇ 38 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਮਾਮਲਾ ਰੂਸ ਵਿੱਚ ਮਾਸਕੋ ਦੇ ਡੋਮੋਡੇਡੋਵੋ ਹਵਾਈ ਅੱਡੇ 'ਤੇ ਵਾਪਰਿਆ, ਜਿੱਥੇ ਨਗਨ ਵਿਅਕਤੀ ਯੂਰਾਲ ਏਅਰਲਾਈਨਜ਼ ਦੀ ਉਡਾਣ ਵਿੱਚ ਬੈਠਣ ਲਈ ਪਹੁੰਚ ਗਿਆ।
ਹਵਾਈ ਸਫਰ ਦੌਰਾਨ ਕਈ ਹੈਰਤਅੰਗੇਜ਼ ਮਾਮਲੇ ਸੁਣੇ ਹੋਣਗੇ। ਅੱਜ ਅਸੀਂ ਤੁਹਾਨੂੰ ਅਜਿਹੇ ਬੰਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਕੱਪੜਿਆਂ ਦੇ ਹਵਾਈ ਸਫ਼ਰ ਕਰਨ ਲਈ ਪਹੁੰਚ ਗਿਆ।
- - - - - - - - - Advertisement - - - - - - - - -