Trending News: ਭਾਵੇਂ ਇਨਸਾਨ ਧਰਤੀ ਲਈ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਹੈ ਪਰ ਨਾਸਾ ਦੇ ਵਿਗਿਆਨੀਆਂ ਨੇ ਅਜਿਹੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ, ਜਿਸ ਨੂੰ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ ਹਨ। ਨਾਸਾ (NASA) ਨੇ ਕਿਹਾ ਹੈ ਕਿ 11 ਫਰਵਰੀ ਨੂੰ ਇੱਕ ਐਸਟਰਾਇਡ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ ਤੇ ਜੇਕਰ ਇਹ ਗ੍ਰਹਿ ਧਰਤੀ ਨਾਲ ਟਕਰਾ ਜਾਂਦਾ ਹੈ ਤਾਂ ਵੱਡੀ ਤਬਾਹੀ ਹੋ ਸਕਦੀ ਹੈ।



ਦੱਸ ਦੇਈਏ ਕਿ ਧਰਤੀ ਨੂੰ ਹਰ ਰੋਜ਼ ਪੁਲਾੜ ਤੋਂ ਡਿੱਗਣ ਵਾਲੇ ਕਈ ਐਸਟਰਾਇਡ ਦਾ ਸਾਹਮਣਾ ਕਰਨਾ ਪੈਂਦਾ ਹੈ, ਇਨ੍ਹਾਂ ਵਿੱਚੋਂ ਕਈ ਐਸਟਰਾਇਡ ਧਰਤੀ ਦੇ ਬਹੁਤ ਨੇੜੇ ਤੋਂ ਲੰਘਦੇ ਹਨ। ਕਈ ਸਮੁੰਦਰ ਵਿੱਚ ਡਿੱਗ ਜਾਂਦੇ ਹਨ, ਪਰ ਜੇਕਰ ਕੋਈ ਵਿਸ਼ਾਲ ਐਸਟਰਾਇਡ ਸਮੁੰਦਰ ਦੀ ਬਜਾਏ ਜ਼ਮੀਨ 'ਤੇ ਡਿੱਗਦਾ ਹੈ ਤਾਂ ਉਹ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।

ਇਹ ਗ੍ਰਹਿ ਕਿੰਨਾ ਵੱਡਾ
ਨਾਸਾ ਨੇ ਕਿਹਾ ਕਿ ਧਰਤੀ ਵੱਲ ਤੇਜ਼ੀ ਨਾਲ ਵਧ ਰਹੇ ਇਸ ਐਸਟਰਾਇਡ ਦਾ ਆਕਾਰ ਐਂਪਾਇਰ ਸਟੇਟ ਬਿਲਡਿੰਗ ਤੋਂ ਕਾਫੀ ਵੱਡਾ ਹੈ। ਇਸ ਦਾ ਨਾਂ 138971 (2001 CB21) ਰੱਖਿਆ ਗਿਆ ਹੈ। ਇਸ ਗ੍ਰਹਿ ਦੀ ਚੌੜਾਈ 4265 ਫੁੱਟ ਹੈ ਅਤੇ ਨਾਸਾ ਨੇ ਇਸ ਨੂੰ ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘਣ ਵਾਲੇ ਗ੍ਰਹਿਆਂ ਦੀ ਸੂਚੀ ਵਿੱਚ ਰੱਖਿਆ ਹੈ। ਹਾਲਾਂਕਿ, ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘਣ ਤੋਂ ਬਾਅਦ ਵੀ, ਇਹ ਧਰਤੀ ਤੋਂ 30 ਮਿਲੀਅਨ ਮੀਲ ਦੀ ਦੂਰੀ ਤੋਂ ਲੰਘੇਗਾ।

ਇਹ ਗ੍ਰਹਿ 11 ਅਕਤੂਬਰ 2194 ਤੱਕ ਧਰਤੀ ਦੇ ਨੇੜੇ ਤੋਂ ਲੰਘੇਗਾ
ਇਹ ਗ੍ਰਹਿ ਪਹਿਲੀ ਵਾਰ 21 ਫਰਵਰੀ 1900 ਨੂੰ ਦੇਖਿਆ ਗਿਆ ਸੀ। ਉਦੋਂ ਤੋਂ, ਇਹ ਲਗਭਗ ਹਰ ਸਾਲ ਸੂਰਜੀ ਸਿਸਟਮ ਦੇ ਨੇੜੇ ਲੰਘਦਾ ਹੈ। ਇਹ ਆਖਰੀ ਵਾਰ 18 ਫਰਵਰੀ 2021 ਨੂੰ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਇਹ 2011 ਅਤੇ 2019 'ਚ ਨਜ਼ਰ ਆਈ ਸੀ। ਹਾਲਾਂਕਿ ਨਾਸਾ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਇਹ ਕਿਸ ਜਗ੍ਹਾ ਤੋਂ ਲੰਘੇਗਾ ਪਰ ਇਹ 11 ਫਰਵਰੀ ਤੇ 24 ਅਪ੍ਰੈਲ ਨੂੰ ਧਰਤੀ ਦੇ ਨੇੜੇ ਤੋਂ ਗੁਜ਼ਰੇਗਾ। ਨਾਸਾ ਦੇ ਗਣਿਤ ਮੁਤਾਬਕ ਇਹ ਗ੍ਰਹਿ 11 ਅਕਤੂਬਰ 2194 ਤੱਕ ਧਰਤੀ ਦੇ ਨੇੜੇ ਤੋਂ ਗੁਜ਼ਰੇਗਾ।


ਇਹ ਵੀ ਪੜ੍ਹੋ: What is Metaverse: Metaverse ਇੱਕ ਅਜਿਹੀ ਦੁਨੀਆ ਜਿੱਥੇ ਤੁਸੀਂ ਸਭ ਕੁਝ ਵੱਖਰਾ ਦੇਖੋਗੇ, ਜਾਣੋ ਇਸ 'ਚ ਕੀ ਹੈ ਖਾਸ


ਦੱਸ ਦੇਈਏ ਕਿ ਅਜਿਹੇ ਕਈ ਐਸਟੇਰਾਇਡ ਹਨ ਜੋ ਆਕਾਰ ਵਿੱਚ ਬਹੁਤ ਛੋਟੇ ਹਨ। ਧਰਤੀ ਦੇ ਨੇੜੇ ਤੋਂ ਲੰਘਣ ਤੋਂ ਬਾਅਦ ਵੀ ਅਜਿਹੇ ਛੋਟੇ ਗ੍ਰਹਿਆਂ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਅਜਿਹੇ 'ਚ ਨਾਸਾ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨਾਲ ਇਸ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ। ਜੇਕਰ ਗਲਤੀ ਨਾਲ ਵੀ ਇਹ ਗ੍ਰਹਿ ਧਰਤੀ ਨਾਲ ਟਕਰਾ ਜਾਂਦੇ ਹਨ ਤਾਂ ਧਰਤੀ 'ਤੇ ਤਬਾਹੀ ਹੋਣੀ ਤੈਅ ਹੈ ਅਤੇ ਇਸ ਲਈ ਇਨ੍ਹਾਂ ਛੋਟੇ ਗ੍ਰਹਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904