North Korea:  ਦੁਨੀਆ ਭਰ ਵਿੱਚ ਇੱਕ ਤੋਂ ਵੱਧ ਕੇ ਇੱਕ ਅਜੀਬੋ-ਗਰੀਬ ਕਾਨੂੰਨ ਵਾਲੇ ਦੇਸ਼ ਹਨ, ਪਰ ਜਿੰਨਾ ਉੱਤਰੀ ਕੋਰੀਆ ਹੈ, ਸ਼ਾਇਦ ਹੀ ਇੰਨੇ ਅਜੀਬ ਕਾਨੂੰਨ ਵਾਲਾ ਕੋਈ ਹੋਰ ਦੇਸ਼ ਹੋਵੇ। ਇਨ੍ਹੀਂ ਦਿਨੀਂ ਦੇਸ਼ 'ਚ ਅਖਬਾਰ ਵੇਚਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਖ਼ਬਾਰ ਵੇਚ ਕੇ ਕਿਸੇ ਨੇ ਕੀ ਗੁਨਾਹ ਕੀਤਾ ਹੈ। ਹਾਲਾਂਕਿ ਉੱਤਰੀ ਕੋਰੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਹ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਆਓ ਜਾਣਦੇ ਹਾਂ ਇਸ ਦਾ ਕਾਰਨ।


ਦਰਅਸਲ, ਰੋਡੋਂਗ ਸਿਨਮੁਨ ਉੱਤਰੀ ਕੋਰੀਆ ਸਰਕਾਰ ਦਾ ਮੁੱਖ ਪੱਤਰ ਹੈ। ਇਸ ਅਖਬਾਰ ਦਾ ਇੱਕ ਨਿਯਮ ਹੈ ਕਿ ਜੋ ਵੀ ਇਸ ਅਖਬਾਰ ਨੂੰ ਖਰੀਦੇਗਾ, ਉਸ ਨੂੰ ਇਹ ਪੜ੍ਹਨਾ ਜ਼ਰੂਰੀ ਹੋਵੇਗਾ। ਇਸ ਦੇ ਕਈ ਕਾਰਨ ਹਨ, ਜਿਵੇਂ ਕਿ ਅਖਬਾਰ ਦੇ ਪੰਨਿਆਂ 'ਤੇ ਤਾਨਾਸ਼ਾਹ ਕਿਮ ਜੋਂਗ ਉਨ ਦੀਆਂ ਤਸਵੀਰਾਂ ਹੁੰਦੀਆਂ ਹਨ। ਉਨ੍ਹਾਂ ਦੀ ਪ੍ਰਸ਼ੰਸਾ ਲਿਖੀ ਹੁੰਦੀ ਹੈ। ਇਹੀ ਕਾਰਨ ਹੈ ਕਿ ਤਾਨਾਸ਼ਾਹ ਦੇ ਸਨਮਾਨ ਵਿੱਚ ਅਖ਼ਬਾਰਾਂ ਦੀਆਂ ਕਾਪੀਆਂ ਵੀ ਸਾਲਾਂ ਤੱਕ ਸਟੋਰ ਕਰਕੇ ਰੱਖੀਆਂ ਜਾਂਦੀਆਂ ਹਨ।


ਇਹ ਵੀ ਪੜ੍ਹੋ: The strange fate of the person : ਘਰ ਬੈਠੇ ਹੀ ਮਿਲਣ ਲੱਗੇ ਲੱਖਾਂ ਰੁਪਏ, ਪਲਕ ਝਪਕਦੇ ਹੀ ਬਦਲੀ ਕਿਸਮਤ ਨੇ ਬਣਾਇਆ ਰਾਜਾ


ਕੀ ਕਰਦੇ ਹਨ ਅਖਬਾਰ ਦਾ?


ਦਿ ਮਿਰਰ ਦੀ ਰਿਪੋਰਟ ਮੁਤਾਬਕ ਇਨ੍ਹੀਂ ਦਿਨੀਂ ਲੋਕਾਂ ਨੇ ਕਿਮ ਦੀ ਫੋਟੋ ਵਾਲੀ ਇਸ ਅਖਬਾਰ ਨੂੰ ਸਿਗਰਟ ਰੋਲ ਕਰਨ ਵਾਲੇ ਪੇਪਰ ਦੇ ਤੌਰ 'ਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਵਾਲਪੇਪਰ, ਬ੍ਰੈਡ, ਚਾਵਲ ਅਤੇ ਮਠਿਆਈਆਂ ਨੂੰ ਰੈਪ ਕਰਨ ਲਈ ਵੀ ਕੀਤੀ ਜਾ ਰਹੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਅਖਬਾਰ ਨਾਲ ਅਜਿਹਾ ਕਰਨਾ ਜੁਰਮ ਹੈ, ਕਿਉਂਕਿ ਇਸ 'ਤੇ ਕਿਮ ਜੋਂਗ ਉਨ ਦੀ ਫੋਟੋ ਲੱਗੀ ਹੋਈ ਹੈ।


ਉੱਤਰੀ ਕੋਰੀਆ ਵਿੱਚ ਸਿਗਰਟ ਰੋਲ ਕਰਨ ਵਾਲੇ ਪੇਪਰ ਦੀ ਭਾਰੀ ਕਮੀ ਹੈ। ਇਸ ਲਈ ਜ਼ਿਆਦਾਤਰ ਅਖਬਾਰਾਂ ਦੀ ਵਰਤੋਂ ਇਸ ਲਈ ਕੀਤੀ ਜਾ ਰਹੀ ਹੈ। ਸਰਕਾਰੀ ਦਫਤਰਾਂ ਵਿੱਚ ਜਿੱਥੇ ਅਖਬਾਰ ਦੀਆਂ ਪੁਰਾਣੀਆਂ ਕਾਪੀਆਂ ਸਟੋਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਅਧਿਕਾਰੀਆਂ ਨੇ ਵੀ ਹਾਲ ਹੀ ਦੇ ਦਿਨਾਂ ਵਿੱਚ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ । ਇਸ ਕਾਰਨ ਉਹ ਮੋਟੀ ਕਮਾਈ ਵੀ ਕਰ ਰਹੇ ਹਨ।


ਜੇਲ੍ਹ ਭੇਜੇ ਜਾ ਰਹੇ ਲੋਕ


ਦੱਸ ਦਈਏ ਕਿ ਅਖਬਾਰ ਨੂੰ ਸਿਗਰੇਟ ਪੇਪਰ ਦੇ ਤੌਰ ‘ਤੇ ਵਰਤਣ ਵਾਲੇ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਅਖਬਾਰ ਦੀ ਬੇਅਦਬੀ ਕਿਮ ਜੋਂਗ ਉਨ ਦਾ ਅਪਮਾਨ ਕਰਨਾ ਹੈ। ਲੋਕਾਂ ਨੂੰ ਸਜ਼ਾ ਕੱਟਣ ਲਈ ਇਕ ਤੋਂ ਦੋ ਸਾਲ ਲਈ ਲੇਬਰ ਕੈਂਪਾਂ ਵਿਚ ਭੇਜਿਆ ਗਿਆ ਹੈ। ਇਨ੍ਹੀਂ ਦਿਨੀਂ ਚਿੱਟੇ ਕੱਪੜਿਆਂ 'ਚ ਪੁਲਿਸ ਦੇਸ਼ ਭਰ 'ਚ ਘੁੰਮ ਰਹੀ ਹੈ, ਜਿਸ ਦਾ ਕੰਮ ਅਖਬਾਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਨਾ ਹੈ।


ਇਹ ਵੀ ਪੜ੍ਹੋ: ਇਸ ਦੇਸ਼ 'ਚ ਸਿਰਫ ਇੱਕ ਦਿਨ ਲਈ ਹੀ ਹੁੰਦਾ ਹੈ ਵਿਆਹ, ਜਾਣੋ ਫਿਰ ਲਾੜੀ ਦਾ ਕੀ ਹੁੰਦਾ ?