ਪੜਚੋਲ ਕਰੋ
Advertisement
ਬੰਦੇ ਨੇ ਆਪਣੀ ਢਾਈ ਕਰੋੜ ਦੀ Mercedes ਕਾਰ ਨੂੰ ਲਾਈ ਅੱਗ, ਵੀਡੀਓ ਵਾਇਰਲ
ਇਸ ਵੀਡੀਓ ਰੂਸ ਦੇ ਪ੍ਰਸਿੱਧ ਯੂਟਿਊਬਰ ਮਾਈਕਲ ਲਿਟਵਿਨ ਨੇ ਅਪਲੋਡ ਕੀਤਾ ਹੈ। ਉਸ ਦੇ ਯੂਟਿਊਬ ਚੈਨਲ ਦੇ ਲੱਖਾਂ ਸਬਸਕ੍ਰਾਈਬਰ ਹਨ।
ਨਵੀਂ ਦਿੱਲੀ: ਸਾਰੇ ਵਿਸ਼ਵ ਵਿੱਚ ਮਰਸੀਡੀਜ਼ ਕਾਰ (Mercedes Car) ਦੇ ਸ਼ੌਕੀਨ ਹਨ। ਹਾਲਾਂਕਿ, ਇਹ ਕਾਰ ਹਰ ਕਿਸੇ ਦੇ ਨਸੀਬ 'ਚ ਨਹੀਂ ਹੁੰਦੀ ਪਰ ਇੱਕ ਰੂਸੀ ਯੂ-ਟਿਊਬਰ (Russian YouTuber) ਨੇ ਇਸ ਕਾਰ ਨਾਲ ਕੁਝ ਅਜਿਹਾ ਕੀਤਾ ਹੈ ਜਿਸ ਨਾਲ ਲੱਖਾਂ ਲੋਕ ਹੈਰਾਨ ਹਨ।
ਦਰਅਸਲ, ਇਸ ਯੂਟਿਊਬਰ ਨੇ ਆਪਣੀ 2.4 ਕਰੋੜ ਰੁਪਏ ਦੀ Mercedes-AMG GT 63 S ਨੂੰ ਅੱਗ ਲਗਾ ਦਿੱਤੀ ਹੈ ਤੇ ਯੂਟਿਊਬ 'ਤੇ ਇਸ ਦਾ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਨੂੰ ਮਾਈਕਲ ਲਿਟਵਿਨ ਨਾਂ ਦੇ ਪ੍ਰਸਿੱਧ ਯੂਟਿਊਬਰ ਨੇ ਅਪਲੋਡ ਕੀਤਾ ਹੈ। ਉਸ ਦੇ ਯੂਟਿਊਬ ਚੈਨਲ ਦੇ ਲੱਖਾਂ ਗਾਹਕ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ।
ਦੱਸ ਦਈਏ ਕਿ ਹੁਣ ਤਕ ਇਸ ਵੀਡੀਓ ਨੂੰ 11,627,231 ਵਿਊਜ਼ ਮਿਲ ਚੁੱਕੇ ਹਨ ਜਦੋਂਕਿ 10 ਲੱਖ ਲਾਈਕਸ ਮਿਲੇ ਹਨ। ਇਸ ਦੇ ਨਾਲ ਹੀ 48 ਹਜ਼ਾਰ ਲੋਕੀਂ ਨੇ ਇਸ ਵੀਡੀਓ ਨੂੰ ਹੁਣ ਕਰ ਨਾਪਸੰਦ ਕੀਤਾ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਮਿਖਾਇਲ ਨੇ ਲਿਖਿਆ, "ਮੈਂ ਬਹੁਤ ਕੁਝ ਸੋਚਿਆ ਕਿ ਮੈਂ ਇਸ ਸ਼ਾਰਕ ਨਾਲ ਕੀ ਕਰਨਾ ਹੈ...ਮੇਰੇ ਲਈ 'ਫਾਇਰ' ਇੱਕ ਚੰਗਾ ਵਿਚਾਰ ਸੀ। ਮੈਂ ਖੁਸ਼ ਨਹੀਂ ਹਾਂ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪਾਲੀਵੁੱਡ
ਪਾਲੀਵੁੱਡ
Advertisement