ਸੰਭੋਗ ਦੌਰਾਨ ਜ਼ਿਆਦਾ ਖੂਨ ਨਿਕਲਣ ਕਾਰਨ 23 ਸਾਲਾਂ ਕੁੜੀ ਦੀ ਹੋਈ ਮੌਤ, 90 ਮਿੰਟ ਤੱਕ ਮੁੰਡਾ ਨੈੱਟ ਤੋਂ ਹੀ ਲੱਭਦਾ ਰਿਹਾ ਇਲਾਜ
ਦੋਸ਼ੀ ਨੇ ਕੱਪੜੇ ਦੀ ਮਦਦ ਨਾਲ ਖੂਨ ਵਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਲੜਕੀ ਬੇਹੋਸ਼ ਹੋ ਗਈ। ਜਦੋਂ ਉਹ ਕਿਸੇ ਵੀ ਤਰੀਕੇ ਨਾਲ ਖੂਨ ਵਹਿਣ ਤੋਂ ਰੋਕਣ ਵਿੱਚ ਸਫਲ ਨਾ ਹੋਇਆ ਤਾਂ ਉਸਨੇ ਇੱਕ ਦੋਸਤ ਨੂੰ
ਗੁਜਰਾਤ 'ਚ 23 ਸਾਲਾ ਨਰਸਿੰਗ ਵਿਦਿਆਰਥਣ ਦੀ ਆਪਣੇ ਬੁਆਏਫ੍ਰੈਂਡ ਨਾਲ ਸੈਕ+ਸ ਕਰਨ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ। ਇਹ ਘਟਨਾ ਨਵਸਾਰੀ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਨਾਲ ਮੌਜੂਦ ਉਸ ਦੇ ਬੁਆਏਫ੍ਰੈਂਡ ਨੇ ਐਂਬੂਲੈਂਸ ਨਹੀਂ ਬੁਲਾਈ। ਉਸ ਨੇ ਖੂਨ ਵਹਿਣ ਨੂੰ ਰੋਕਣ ਦੇ ਤਰੀਕੇ ਲੱਭਣ ਲਈ ਲਗਭਗ 90 ਮਿੰਟਾਂ ਤੱਕ ਆਨਲਾਈਨ ਖੋਜ ਕੀਤੀ। ਪੁਲਿਸ ਨੇ ਉਸ ਨੂੰ ਕਤਲ ਅਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।
NDTV ਦੀ ਰਿਪੋਰਟ ਮੁਤਾਬਕ ਫੋਰੈਂਸਿਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਸਰੀਰਕ ਸਬੰਧਾਂ ਦੌਰਾਨ ਲੜਕੀ ਦੇ ਗੁਪਤ ਅੰਗ 'ਤੇ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਬੁਰੀ ਤਰ੍ਹਾਂ ਨਾਲ ਖੂਨ ਵਹਿਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਬੱਚੀ ਦੀ ਮੌਤ ਹੋ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੜਕੀ ਦੀ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਮੁਲਜ਼ਮ ਨੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਸੜਕ ਵਿਚਾਲੇ ਲੜ ਰਹੀਆਂ ਕੁੜੀਆਂ ਨੇ ਉਤਾਰ ਦਿੱਤੇ ਇੱਕ ਦੂਜੇ ਦੇ ਕੱਪੜੇ, ਲੋਕ ਅੱਖਾਂ ਬੰਦ ਕਰਕੇ ਨਿਕਲਣ ਲਈ ਹੋਏ ਮਜ਼ਬੂਰ
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਕੱਪੜੇ ਦੀ ਮਦਦ ਨਾਲ ਖੂਨ ਵਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਲੜਕੀ ਬੇਹੋਸ਼ ਹੋ ਗਈ। ਜਦੋਂ ਉਹ ਕਿਸੇ ਵੀ ਤਰੀਕੇ ਨਾਲ ਖੂਨ ਵਹਿਣ ਤੋਂ ਰੋਕਣ ਵਿੱਚ ਸਫਲ ਨਾ ਹੋਇਆ ਤਾਂ ਉਸਨੇ ਇੱਕ ਦੋਸਤ ਨੂੰ ਬੁਲਾਇਆ। ਇਸ ਤੋਂ ਬਾਅਦ ਉਹ ਲੜਕੀ ਨੂੰ ਨਿੱਜੀ ਹਸਪਤਾਲ ਲੈ ਗਿਆ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦੋਂ ਤੱਕ ਲੜਕੀ ਦੇ ਪਰਿਵਾਰ ਵਾਲੇ ਹਸਪਤਾਲ ਪੁੱਜੇ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਐੱਸਪੀ ਸੁਸ਼ੀਲ ਅਗਰਵਾਲ ਨੇ ਦੱਸਿਆ ਕਿ ਬੱਚੀ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਨੌਜਵਾਨ ਨੇ ਡਾਕਟਰੀ ਸਹਾਇਤਾ ਲਈ ਜਾਂ 108 'ਤੇ ਫੋਨ ਨਹੀਂ ਕੀਤਾ। ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਰਿਹਾ। ਜੇਕਰ ਬੱਚੀ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ। ਲੜਕੀ ਨਵਸਾਰੀ ਵਿੱਚ ਨਰਸਿੰਗ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਸ ਦੀ ਮੁਲਾਕਾਤ ਕਰੀਬ ਸੱਤ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਨੌਜਵਾਨ ਨਾਲ ਹੋਈ ਸੀ।