ਹੈਰਾਨੀਜਨਕ! ਮੋਬਾਇਲ ਵਾਪਸ ਨਾ ਕਰਨ ਤੇ ਪਤਨੀ ਨੇ ਦਾਤਰੀ ਨਾਲ ਵੱਢ ਸੁੱਟੇ ਪਤੀ ਦੇ ਬੁੱਲ੍ਹ
ਭੰਡਾਰਾ ਦੇ ਮਸਾਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ।ਇੱਥੇ ਇੱਕ ਪਤਨੀ ਨੇ ਆਪਣੇ ਪਤੀ ਦੇ ਬੁੱਲ੍ਹਾਂ ਨੂੰ ਸਿਰਫ ਇਸ ਲਈ ਵੱਢ ਦਿੱਤਾ ਕਿਉਂਕਿ ਉਹ ਉਸਦਾ ਫੋਨ ਵਾਪਸ ਨਹੀਂ ਕਰ ਰਿਹਾ ਸੀ।
ਨਵੀਂ ਦਿੱਲੀ: ਭੰਡਾਰਾ ਦੇ ਮਸਾਲ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ।ਇੱਥੇ ਇੱਕ ਪਤਨੀ ਨੇ ਆਪਣੇ ਪਤੀ ਦੇ ਬੁੱਲ੍ਹਾਂ ਨੂੰ ਸਿਰਫ ਇਸ ਲਈ ਵੱਢ ਦਿੱਤਾ ਕਿਉਂਕਿ ਉਹ ਉਸਦਾ ਫੋਨ ਵਾਪਸ ਨਹੀਂ ਕਰ ਰਿਹਾ ਸੀ।ਇਸ ਮਗਰੋਂ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਰਅਸਲ, ਪੀੜਤ ਖੇਮਰਾਜ ਬਾਬੂਰਾਓ ਮੁਲ (ਉਮਰ 40) ਭੰਡਾਰਾ ਦੇ ਮਸਾਲ ਵਿੱਚ ਰਹਿੰਦਾ ਹੈ।ਉਸਦਾ ਮੋਬਾਇਲ ਫੋਨ ਟੁੱਟ ਗਿਆ ਸੀ ਜਿਸ ਮਗਰੋਂ ਉਸਨੇ ਆਪਣੀ ਪਤਨੀ ਦਾ ਫੋਨ ਲੈ ਲਿਆ।ਪਰ ਦੋ ਦਿਨ ਬੀਤ ਜਾਣ ਬਾਅਦ ਵੀ ਉਸਨੇ ਪਤਨੀ ਨੂੰ ਫੋਨ ਵਾਪਸ ਨਹੀਂ ਕੀਤਾ।ਇਸ ਲਈ ਵੀਰਵਾਰ (14 ਅਕਤੂਬਰ) ਨੂੰ ਉਨ੍ਹਾਂ ਦੀ ਮੋਬਾਈਲ ਨੂੰ ਲੈ ਕੇ ਵੱਡੀ ਲੜਾਈ ਹੋਈ।
ਲੜਾਈ ਇਸ ਹੱਦ ਤੱਕ ਵਧ ਗਈ ਕਿ ਉਸਦੀ ਪਤਨੀ ਨੇ ਗੁੱਸੇ ਵਿੱਚ ਆ ਕੇ ਉਸਦੇ ਪਤੀ ਉੱਤੇ ਦਾਤਰੀ ਨਾਲ ਹਮਲਾ ਕਰ ਦਿੱਤਾ। ਦਾਤਰੀ ਖੇਮਰਾਜ ਦੇ ਚਿਹਰੇ 'ਤੇ ਜਾ ਲੱਗੀ ਅਤੇ ਉਸਦੇ ਬੁੱਲ੍ਹ ਵੱਢੇ ਗਏ। ਜ਼ਖਮੀ
ਖੇਮਰਾਜ ਨੂੰ ਬਾਅਦ ਵਿੱਚ ਲਖੰਡੂਰ ਦੇ ਇੱਕ ਪੇਂਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਫਿਰ ਉਸ ਦਾ ਇਲਾਜ ਕੀਤਾ ਗਿਆ।ਮੈਡੀਕਲ ਜਾਂਚ ਤੋਂ ਬਾਅਦ ਖੇਮਰਾਜ ਅਤੇ ਉਸਦੀ ਪਤਨੀ ਦੇ ਖਿਲਾਫ ਲਖੰਡੂਰ ਪੁਲਿਸ ਸਟੇਸ਼ਨ ਵਿੱਚ ਧਾਰਾ 324 ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















