ਪੜਚੋਲ ਕਰੋ
Advertisement
(Source: ECI/ABP News/ABP Majha)
ਸਾਲ ਦੇ ਆਖਰੀ ਦਿਨ ਅਸਮਾਨ 'ਚ ਦਿੱਸੇ ਤਿੰਨ ਸੂਰਜ, ਜਾਣੋ ਕਾਰਨ
ਫੁਯੂ ਸ਼ਹਿਰ ਦੇ ਲੋਕ ਵੀ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸਵੇਰੇ ਜਾਗਦਿਆਂ ਹੀ 1 ਨਹੀਂ ਸਗੋਂ 3 ਸੂਰਜ ਦੇਖੇ। ਸੀਜੀਟੀਐਨ ਨਿਊਜ਼ ਦੀ ਰਿਪੋਰਟ ਮੁਤਾਬਕ 31 ਦਸੰਬਰ, 2019 ਦੀ ਸਵੇਰ ਨੂੰ ਇੱਥੇ ਲੋਕਾਂ ਨੂੰ ਤਿੰਨ ਸੂਰਜ ਇਕੱਠੇ ਵੇਖਣ ਲਈ ਮਿਲੇ।
ਨਵੀਂ ਦਿੱਲੀ: ਚੀਨ ਦੇ ਸ਼ਹਿਰ FUYU 'ਚ 2019 ਦੇ ਅਖੀਰਲੇ ਦਿਨ ਲੋਕਾਂ ਨੇ ਅਸਮਾਨ 'ਚ 3 ਸੂਰਜ ਇਕੱਠੇ ਵੇਖੇ। ਫੁਯੂ ਸ਼ਹਿਰ ਦੇ ਲੋਕ ਵੀ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸਵੇਰੇ ਜਾਗਦਿਆਂ ਹੀ 1 ਨਹੀਂ ਸਗੋਂ 3 ਸੂਰਜ ਦੇਖੇ। ਸੀਜੀਟੀਐਨ ਨਿਊਜ਼ ਦੀ ਰਿਪੋਰਟ ਮੁਤਾਬਕ 31 ਦਸੰਬਰ, 2019 ਦੀ ਸਵੇਰ ਨੂੰ ਇੱਥੇ ਲੋਕਾਂ ਨੂੰ ਤਿੰਨ ਸੂਰਜ ਇਕੱਠੇ ਵੇਖਣ ਲਈ ਮਿਲੇ। ਇਹ ਦ੍ਰਿਸ਼ ਤਕਰੀਬਨ 20 ਮਿੰਟ ਲਈ ਨਜ਼ਰ ਆਇਆ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। 3 ਸੂਰਜ ਇਕੱਠੇ ਕਿਵੇਂ ਦਿਖਾਈ ਦੇ ਸਕਦੇ ਹਨ? ਇਹ ਇਸ ਲਈ ਹੈ ਕਿਉਂਕਿ ਅਸਮਾਨ 'ਚ ਵੇਖੇ ਗਏ ਦੋ ਸੂਰਜ ਅਸਲ ਨਹੀਂ ਸੀ ਅਤੇ ਉਹ ਇੱਕ ਵਿਗਿਆਨਕ ਘਟਨਾ ਕਾਰਨ ਦਿਖਾਈ ਦੇ ਰਹੇ ਸੀ।
ਦਰਅਸਲ, "ਸਨ ਡੌਗ" ਕਾਰਨ ਲੋਕਾਂ ਨੇ 3 ਸੂਰਜ ਇਕੱਠੇ ਵੇਖੇ। ਇਹ ਕੁਦਰਤੀ ਵਰਤਾਰੇ ਦੀ ਇੱਕ ਕਿਸਮ ਹੈ। “ਸਨ ਡੌਗ” ਬਰਫ ਦੇ ਕ੍ਰਿਸਟਲ ਜ਼ਰੀਏ ਰੌਸ਼ਨੀ ਪ੍ਰਤੀਬਿੰਬਤ ਬਣਨ ਕਰਕੇ ਬਣਦੇ ਹਨ। ਚੀਨ ਦੀ ਮੌਸਮ ਰਿਪੋਰਟਿੰਗ ਵੈੱਬਸਾਈਟ ਦੇ ਮੁੱਖ ਵਿਸ਼ਲੇਸ਼ਕ ਹੂ ਜ਼ੀਓ ਨੇ ਕਿਹਾ, “ਇਹ ਇੱਕ ਵਾਯੂਮੰਡਲ ਦੀ ਆਪਟੀਕਲ ਘਟਨਾ ਹੈ।"Three "suns" appear on the sky over northeast China☀️☀️☀️ This spectacular view is caused by a natural phenomenon called "sun dog," also known as mock suns or parhelia, as a result of light refraction through ice crystals. https://t.co/N31a8Um6B2 pic.twitter.com/ZbBJLYu8gB
— CGTN (@CGTNOfficial) January 2, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement