ਦੇਹਰਾਦੂਨ ਚਿੜੀਆਘਰ ਵਿੱਚ ਜੰਗਲੀ ਜੀਵਾਂ ਨੂੰ ਇੱਕ ਰਕਮ ਅਦਾ ਕਰਕੇ ਉਨ੍ਹਾਂ ਨੂੰ ਗੋਦ ਦੇਂ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹਾ, ਤਾਂ ਜੋ ਕੋਈ ਵੀ ਗੋਦ ਲਈ ਜੀਵ ਦਾ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਸਕੇ। ਇਸ ਲਈ ਇੱਥੇ ਹਰ ਤਰ੍ਹਾਂ ਦੇ ਜੰਗਲੀ ਜੀਵ ਨੂੰ ਕੋਈ ਵੀ ਅਪਣਾ ਸਕਦਾ ਹੈ। ਪਰ ਅੱਜ ਕੱਲ੍ਹ ਲੋਕ ਦੂਸਰੇ ਜੀਵ-ਜੰਤੂਆਂ ਦੀ ਬਜਾਏ ਉੱਲੂ ਨੂੰ ਅਪਣਾਉਣ ਵਿੱਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ।
ਦਰਅਸਲ ਦੀਵਾਲੀ ਤੋਂ ਪਹਿਲਾਂ ਲੋਕ ਉੱਲੂ ਨੂੰ ਗੋਦ ਲੈ ਕੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਾਸਲ ਕਰਨਾ ਚਾਹੁੰਦੇ ਹਨ। ਇਸ ਤਰਤੀਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਡੇਢ ਦਰਜਨ ਅਰਜ਼ੀਆਂ ਇੱਥੇ ਆ ਚੁੱਕੀਆਂ ਹਨ। ਚਿੜੀਆਘਰ ਦੇ ਜੰਗਲਾਤ ਅਧਿਕਾਰੀ ਮੋਹਨ ਸਿੰਘ ਰਾਵਤ ਨੇ ਦੱਸਿਆ ਕਿ ਚਿੜੀਆਘਰ ਵਿੱਚ 12 ਉੱਲੂ ਹਨ ਅਤੇ ਉਨ੍ਹਾਂ ਨੂੰ ਪਿਛਲੇ ਦਿਨਾਂ ਵਿੱਚ ਗੋਦ ਲੈਣ ਲਈ 18 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਸ ਬਾਰੇ ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਜੀਵ-ਜੰਤੂਆਂ ਲਈ ਇੰਨੀਆਂ ਅਰਜ਼ੀਆਂ ਪ੍ਰਾਪਤ ਨਹੀਂ ਹੋ ਰਹੀਆਂ ਹਨ। ਉੱਲੂ ਨੂੰ ਗੋਦ ਲੈਣ ਲਈ ਸਾਲਾਨਾ ਪੰਜ ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਉਧਰ ਉਨ੍ਹਾਂ ਦਾ ਨਾਂ ਉੱਲੂ ਦੇ ਬਾਘੇ ਦੇ ਬਾਹਰ ਤਖ਼ਤੀ 'ਤੇ ਲਿਖਿਆ ਜਾਵੇਗਾ। ਨਾਲ ਹੀ ਇਨ੍ਹਾਂ ਨੂੰ ਗੋਦ ਲੈਣ ਵਾਲਿਆਂ ਨੂੰ ਸ਼ਲਾਘਾ ਪੱਤਰ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ।
14 ਸਾਲਾ ਬੱਚੇ ਦੀ ਕਹਾਣੀ ਸੁਣ ਤੁਸੀਂ ਵੀ ਹੋ ਜਾਓਗੇ ਭਾਵੁਕ, ਪੜ੍ਹਾਈ ਛੱਡ ਵੇਚਣੀ ਪੈ ਰਹੀ ਚਾਹ
ਇਹ ਹੈ ਮਾਮਲਾ:
ਹਿੰਦੂ ਮਾਨਤਾਵਾਂ ਮੁਤਾਬਕ ਉੱਲੂ ਮਾਂ ਲਕਸ਼ਮੀ ਦਾ ਵਾਹਨ ਹੈ। ਭਾਰਤੀ ਸੰਸਕ੍ਰਿਤੀ ਵਿਚ ਉੱਲੂਆਂ ਦੀ ਵਿਸ਼ੇਸ਼ ਮਹੱਤਤਾ ਹੈ। ਖ਼ਾਸਕਰ ਦੀਵਾਲੀ ਦੇ ਸਮੇਂ ਮਾਂ ਲਕਸ਼ਮੀ ਅਤੇ ਉੱਲੂ ਦੀ ਪੂਜਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਲਿੰਗਪੁਰਾਣ ਵਿਚ ਕਿਹਾ ਜਾਂਦਾ ਹੈ ਕਿ ਨਾਰਦਾ ਮੁਨੀ ਨੇ ਸੰਗੀਤ ਦੀ ਸਿੱਖਿਆ ਹਾਸਲ ਕਰਨ ਲਈ ਮਾਨਸਰੋਵਰਵਸੀ ਉਲੂਕਾ ਤੋਂ ਉਪਦੇਸ਼ ਲਿਆ ਸੀ।
ਵਾਲਮੀਕਿ ਰਮਾਇਣ ਵਿਚ ਵੀ ਉੱਲੂ ਨੂੰ ਮੂਰਖ ਦੀ ਥਾਂ ਬਹੁਤ ਚਲਾਕ ਕਿਹਾ ਗਿਆ ਹੈ। ਪੱਛਮੀ ਸਭਿਆਚਾਰ ਵਿਚ ਵੀ ਉੱਲੂਆਂ ਨੂੰ ਸੂਝਵਾਨ ਮੰਨਿਆ ਜਾਂਦਾ ਹੈ। ਤੰਤਰ ਸ਼ਾਸਤਰ ਮੁਤਾਬਕ, ਜਦੋਂ ਲਕਸ਼ਮੀ ਇਕਾਂਤ ਇਕੱਲੀਆਂ ਥਾਂਵਾਂ, ਹਨੇਰੇ, ਖੰਡਰ, ਪਾਤਾਲ ਆਦਿ 'ਤੇ ਜਾਂਦੀ ਹੈ, ਤਾਂ ਉਹ ਇੱਕ ਉੱਲੂ 'ਤੇ ਸਵਾਰ ਹੋ ਕੇ ਜਾਂਦੀ ਹੈ। ਉੱਲੂ 'ਤੇ ਬੈਠੀ ਲਕਸ਼ਮੀ ਅਸਿੱਧੇ ਪੈਸੇ ਕਮਾਉਣ ਵਾਲਿਆਂ ਦੇ ਘਰਾਂ ਵਿਚ ਉੱਲੂ 'ਤੇ ਸਵਾਰ ਹੋ ਕੇ ਜਾਂਦੀ ਹੈ।
ਕਿਸਾਨਾਂ ਨੂੰ ਸਰਕਾਰ ਮੁਤਾਬਕ ਪਵੇਗਾ ਚੱਲਣਾ - ਬੀਜੇਪੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Exit Poll 2024
(Source: Poll of Polls)
ਦੀਵਾਲੀ ਤੋਂ ਪਹਿਲਾਂ ਉੱਲੂ ਨੂੰ ਗੋਦ ਲੈਣ 'ਚ ਨਜ਼ਰ ਆਈ ਲੌਕਾਂ ਦੀ ਦਿਲਚਸਪੀ, ਆ ਚੁੱਕੇ ਨੇ ਬਿਨੇ, ਜਾਣੋ ਕੀ ਹੈ ਵਜ੍ਹਾ
ਏਬੀਪੀ ਸਾਂਝਾ
Updated at:
31 Oct 2020 04:24 PM (IST)
ਦੇਹਰਾਦੂਨ ਚਿੜੀਆਘਰ ਵਿਚ ਜੰਗਲੀ ਜੀਵਾਂ ਦੇ ਖਰਚਿਆਂ ਕਰਕੇ ਉਨ੍ਹਾਂ ਗੋਦ ਦਿੱਤਾ ਜਾ ਰਿਹਾ ਹੈ। ਇੱਥੇ ਹਰ ਤਰ੍ਹਾਂ ਦੇ ਜੰਗਲੀ ਜੀਵ ਨੂੰ ਕੋਈ ਵੀ ਅਪਣਾ ਸਕਦਾ ਹੈ। ਪਰ ਇਨ੍ਹੀਂ ਦਿਨੀਂ ਲੋਕ ਦੂਸਰੇ ਜੀਵਾਂ ਦੀ ਬਜਾਏ ਉੱਲੂਆਂ ਨੂੰ ਗੋਦ ਲੈਣ 'ਚ ਬਹੁਤ ਦਿਲਚਸਪੀ ਦਿਖਾ ਰਹੇ ਹਨ।
- - - - - - - - - Advertisement - - - - - - - - -