Earth Price to buy: ਅੱਜ ਦੇ ਸਮੇਂ ਵਿੱਚ ਲੋਕ ਆਪਣੇ ਪੈਸੇ ਦਾ ਕਈ ਤਰੀਕਿਆਂ ਨਾਲ ਨਿਵੇਸ਼ ਕਰਦੇ ਹਨ। ਬੀਮਾ, ਫਿਕਸਡ ਡਿਪਾਜ਼ਿਟ, ਆਈਪੀਓ, ਸੋਨਾ-ਚਾਂਦੀ ਅਤੇ ਜਾਇਦਾਦ ਵਰਗੀਆਂ ਚੀਜ਼ਾਂ ਵਿੱਚ ਨਿਵੇਸ਼ ਕਰਦੇ ਹਨ ਤੇ ਜ਼ਿਆਦਾਤਰ ਲੋਕ ਜਾਇਦਾਦ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜਾਇਦਾਦ ਵਿੱਚ ਨਿਵੇਸ਼ ਕਰਨ ਨਾਲ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹਿੰਦਾ ਹੈ ਤੇ ਵੱਧ ਰਿਟਰਨ ਮਿਲਦਾ ਹੈ। ਜਿਵੇਂ-ਜਿਵੇਂ ਆਬਾਦੀ ਵਧ ਰਹੀ ਹੈ, ਜਾਇਦਾਦ ਵੀ ਮਹਿੰਗੀ ਹੋ ਰਹੀ ਹੈ।

ਅਜਿਹੀ ਸਥਿਤੀ ਵਿੱਚ ਜੇਕਰ ਜ਼ਮੀਨ ਦਾ ਇੱਕ ਟੁਕੜਾ ਲੈਣ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਰੁਪਏ ਦੀ ਲੋੜ ਹੁੰਦੀ ਹੈ ਪਰ ਜੇ ਕੋਈ ਸਾਰੀ ਧਰਤੀ ਖਰੀਦਣਾ ਚਾਹੁੰਦਾ ਹੈ, ਤਾਂ ਕਿੰਨੇ ਪੈਸੇ ਦੀ ਲੋੜ ਪਵੇਗੀ ਕੀ ਕਦੇ ਅੰਦਾਜ਼ਾ ਲਾਇਆ? ਜੀ ਹਾਂ! ਧਰਤੀ ਦੀ ਅਸਲ ਕੀਮਤ ਦਾ ਅੰਦਾਜ਼ਾ ਲਗਾ ਲਿਆ ਗਿਆ ਹੈ, ਜੇ ਕੋਈ ਚਾਹੇ ਤਾਂ ਸਾਰੀ ਧਰਤੀ ਦਾ ਮਾਲਕ ਬਣ ਸਕਦਾ ਹੈ। ਜੇ ਤੁਹਾਡੇ ਕੋਲ ਵੀ ਇੰਨਾ ਪੈਸਾ ਹੈ, ਤਾਂ ਤੁਸੀਂ ਵੀ ਸਾਰੀ ਧਰਤੀ ਖਰੀਦ ਸਕਦੇ ਹੋ।

ਇੱਕ ਮੀਡੀਆ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਧਰਤੀ ਦੀ ਕੁੱਲ ਕੀਮਤ ਦਾ ਅੰਦਾਜ਼ਾ ਲਗਾਇਆ ਗਿਆ ਹੈ। ਧਰਤੀ ਦੀ ਕੀਮਤ ਦੀ ਗਿਣਤੀ 2022 ਵਿਚ ਸਾਰੀਆਂ ਚੀਜ਼ਾਂ ਦੀ ਕੀਮਤ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਤੀ, ਨਦੀ, ਖਣਿਜ ਅਤੇ ਹਰ ਚੀਜ਼ ਸਮੇਤ ਧਰਤੀ ਦੀ ਕੀਮਤ 3,76,25,80,00,00,00,00,060 (3 ਲੱਖ 76 ਹਜ਼ਾਰ 258 ਖਰਬ) ਦੱਸੀ ਗਈ ਹੈ। ਜੇਕਰ ਤੁਹਾਡਾ ਬੈਂਕ ਬੈਲੇਂਸ ਇੰਨਾ ਹੀ ਹੈ ਤਾਂ ਤੁਸੀਂ ਯਕੀਨਨ ਪੂਰੀ ਧਰਤੀ ਦੇ ਮਾਲਕ ਬਣ ਸਕਦੇ ਹੋ।

ਸੋਚਣ ਵਾਲੀ ਗੱਲ ਹੈ ਕਿ ਆਖਰ ਇੰਨੀ ਵੱਡੀ ਧਰਤੀ ਦਾ ਸਾਰਾ ਖਰਚਾ ਕਿਸ ਆਧਾਰ 'ਤੇ ਲਾਇਆ ਗਿਆ। ਦਰਅਸਲ, ਕੈਲੀਫੋਰਨੀਆ ਦੀ ਸਰਸਲ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਗ੍ਰੇਗ ਲਾਫਲਿਨ ਨੇ ਇਸ ਕੀਮਤ ਨੂੰ ਇਕ ਖਾਸ ਫਾਰਮੂਲੇ ਨਾਲ ਰੱਖਿਆ ਹੈ। ਇਸ ਵਿਚ ਧਰਤੀ ਦੇ ਆਕਾਰ, ਪੁੰਜ, ਤਾਪਮਾਨ, ਉਮਰ ਅਤੇ ਹੋਰ ਕਈ ਤੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਗਣਿਤ ਜੋੜਿਆ ਗਿਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਪ੍ਰੋਫੈਸਰ ਨੇ ਨਾ ਸਿਰਫ਼ ਧਰਤੀ ਦੀ ਕੀਮਤ ਦੱਸੀ ਹੈ, ਸਗੋਂ ਸੂਰਜੀ ਮੰਡਲ ਦੇ ਹੋਰ ਗ੍ਰਹਿਆਂ ਦੀ ਕੀਮਤ ਵੀ ਦੱਸੀ ਹੈ।

ਪ੍ਰੋਫੈਸਰ ਗ੍ਰੇਗ ਅਨੁਸਾਰ, ਧਰਤੀ ਪੂਰੇ ਸੂਰਜੀ ਸਿਸਟਮ ਵਿੱਚ ਸਭ ਤੋਂ ਮਹਿੰਗਾ ਗ੍ਰਹਿ ਹੈ। ਜਿਸ ਮੰਗਲ ਗ੍ਰਹਿ 'ਤੇ ਜੀਵਨ ਦੀ ਖੋਜ ਕੀਤੀ ਜਾ ਰਹੀ ਹੈ ਪ੍ਰੋਫੈਸਰ ਨੇ ਦੀ ਕੀਮਤ ਸਿਰਫ 12 ਲੱਖ 2 ਹਜ਼ਾਰ ਰੁਪਏ ਤੈਅ ਕੀਤੀ ਹੈ। ਇਸ ਦੇ ਨਾਲ ਹੀ ਪੂਰੇ ਸੂਰਜੀ ਮੰਡਲ ਦਾ ਸਭ ਤੋਂ ਸਸਤਾ ਗ੍ਰਹਿ ਵੀਨਸ ਹੈ, ਜਿਸ ਦੀ ਕੀਮਤ ਸਿਰਫ 70 ਪੈਸੇ ਦੱਸੀ ਗਈ ਹੈ।

ਪ੍ਰੋਫੈਸਰ ਗ੍ਰੇਗ ਮੁਤਾਬਕ ਉਹਨਾਂ ਨੂੰ ਪਤਾ ਹੈ ਕਿ ਧਰਤੀ ਨੂੰ ਕੋਈ ਨਹੀਂ ਖਰੀਦ ਸਕਦਾ। ਫਿਰ ਵੀ, ਇਸ ਦੀ ਕੀਮਤ ਲਗਾਉਣ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਇਸ ਸੂਰਜੀ ਮੰਡਲ ਦੇ ਸਭ ਤੋਂ ਮਹਿੰਗੇ ਗ੍ਰਹਿ 'ਤੇ ਰਹਿ ਰਹੇ ਹਨ। ਜੇਕਰ ਸਾਨੂੰ ਇੱਥੇ ਮੁਫ਼ਤ ਵਿਚ ਰਹਿਣ ਦਾ ਮੌਕਾ ਮਿਲ ਰਿਹਾ ਹੈ ਤਾਂ ਸਾਨੂੰ ਇਸ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Trending News: ਗਰਲਫਰੈਂਡ ਦੇ ਬੈੱਡਰੂਮ 'ਚ ਲੇਟੇ-ਲੇਟੇ ਬਣਾ ਦਿੱਤੀ ਐਪ, ਹੁਣ ਖੜ੍ਹੀ ਕਰ ਦਿੱਤੀ 400 ਕਰੋੜ ਦੀ ਕੰਪਨੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904