ਇਸ ਮਹੀਨੇ ਦੋ ਵਾਰ ਪੂਰਾ ਚੰਦ ਵੇਖਿਆ ਜਾਵੇਗਾ। ਅਜਿਹੀ ਸਥਿਤੀ ਵਿਚ ਦੂਜੀ ਪੂਰਨਮਾਸ਼ੀ ਨੂੰ 'Blue Moon' ਕਿਹਾ ਜਾਂਦਾ ਹੈ। ਇਹ ਇਸ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਅਤੇ ਤੁਸੀਂ 31 ਅਕਤੂਬਰ ਨੂੰ Blue Moon ਵੇਖੋਗੇ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਪੂਰਨਮਾਸ਼ੀ ਵਾਲੇ ਦਿਨ ਪੂਰਾ ਚੰਦ ਵੇਖਿਆ ਗਿਆ ਸੀ।ਦੱਸ ਦੇਈਏ ਕੇ Blue Moon ਦਾ ਮਤਲਬ ਇਹ ਨਹੀਂ ਕਿ ਉਸ ਦਿਨ ਚੰਦਰਮਾ ਨੀਲਾ ਹੋ ਜਾਵੇਗਾ।
ਆਮ ਤੌਰ 'ਤੇ, ਹਰ ਮਹੀਨੇ 'ਚ ਇੱਕ ਵਾਰ ਹੀ ਪੂਰਾ ਚੰਦਰਮਾ ਵੇਖਿਆ ਜਾਂਦਾ ਹੈ। ਪਰ ਇਸ ਵਾਰ ਇੱਕ ਹੀ ਮਹੀਨੇ ਵਿੱਚ ਪੂਰਾ ਚੰਦਰਮਾ ਦੋ ਵਾਰ ਅਸਮਾਨ ਵਿੱਚ ਖਿੜੇਗਾ। ਮੁੰਬਈ ਦੇ ਨਹਿਰੂ ਪਲੈਨੀਟੇਰੀਅਮ ਦੇ ਡਾਇਰੈਕਟਰ ਅਰਵਿੰਦ ਪਰੰਜੇਪੇ ਨੇ ਕਿਹਾ, “30 ਦਿਨਾਂ ਦੇ ਮਹੀਨੇ ਦੌਰਾਨ 'Blue Moon' ਹੋਣਾ ਬਹੁਤ ਘੱਟ ਹੁੰਦਾ ਹੈ। 30 ਦਿਨਾਂ ਦੇ ਮਹੀਨੇ ਵਿੱਚ ਆਖਰੀ ਵਾਰ 30 ਜੂਨ 2007 ਨੂੰ Blue Moon ਵੇਖਿਆ ਗਿਆ ਸੀ। ਅਜਿਹਾ ਦੁਬਾਰਾ ਅਗਲੀ ਵਾਰ 30 ਸਤੰਬਰ 2050 ਨੂੰ ਹੋਏਗਾ। ਉਨ੍ਹਾਂ ਕਿਹਾ ਕਿ ਆਖਰੀ ਵਾਰ ਇਹ 31 ਦਿਨਾਂ ਵਾਲੇ ਮਹੀਨੇ 'ਚ ਸਾਲ 2018 ਵਿੱਚ ਵੇਖਿਆ ਗਿਆ ਸੀ। ਉਸ ਦੌਰਾਨ ਪਹਿਲਾ 'Blue Moon' 31 ਜਨਵਰੀ ਨੂੰ ਅਤੇ ਦੂਜਾ 31 ਮਾਰਚ ਨੂੰ ਹੋਇਆ ਸੀ। ਇਸ ਤੋਂ ਬਾਅਦ ਅਗਲਾ 'Blue Moon' 31 ਅਗਸਤ 2023 ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਚੰਦਰਮਾ ਮਹੀਨੇ ਦੀ ਮਿਆਦ 29.531 ਦਿਨ ਜਾਂ 29 ਦਿਨ 12 ਘੰਟੇ 44 ਮਿੰਟ ਅਤੇ 38 ਸਕਿੰਟ ਹੁੰਦੀ ਹੈ, ਇਸ ਲਈ ਇੱਕ ਮਹੀਨੇ ਵਿੱਚ ਦੋ ਵਾਰ ਪੂਰਨਮਾਸ਼ੀ ਲਈ ਪਹਿਲਾਂ ਪੂਰਨਮਾਸ਼ੀ ਉਸ ਮਹੀਨੇ ਦੀ ਪਹਿਲੀ ਜਾਂ ਦੂਜੀ ਤਰੀਕ ਨੂੰ ਹੋਣੀ ਚਾਹੀਦੀ ਹੈ।
Blue Moon ਦਾ ਰੰਗ ਨਾਲ ਕੋਈ ਸਬੰਧ ਨਹੀਂ
ਅਰਵਿੰਦ ਪਰੰਜੇਪੇ ਨੇ ਕਿਹਾ ਕਿ Blue Moon ਦਾ ਮਤਲਬ ਇਹ ਨਹੀਂ ਹੈ ਕਿ ਇਸ ਦਿਨ ਚੰਦਰਮਾ ਨੀਲਾ ਦਿਖਾਈ ਦੇਵੇਗਾ, ਇਸਦਾ ਰੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਿਰਫ ਇੱਕ ਮਹੀਨੇ ਵਿੱਚ ਦੂਜੀ ਵਾਰ ਪ੍ਰਗਟ ਹੁੰਦਾ ਹੈ, ਇਸ ਲਈ ਇਸਨੂੰ Blue Moon ਕਿਹਾ ਜਾਂਦਾ ਹੈ।
Rare Phenomenon: 31 ਅਕਤੂਬਰ ਨੂੰ ਵਿਖੇਗਾ Blue Moon, ਇਸ ਮਹੀਨੇ ਹੋਏਗੀ ਦੋ ਵਾਰ ਪੂਰਨਮਾਸ਼ੀ
ਏਬੀਪੀ ਸਾਂਝਾ
Updated at:
30 Oct 2020 05:05 AM (IST)
ਇਸ ਮਹੀਨੇ ਦੋ ਵਾਰ ਪੂਰਾ ਚੰਦ ਵੇਖਿਆ ਜਾਵੇਗਾ। ਅਜਿਹੀ ਸਥਿਤੀ ਵਿਚ ਦੂਜੀ ਪੂਰਨਮਾਸ਼ੀ ਨੂੰ 'Blue Moon' ਕਿਹਾ ਜਾਂਦਾ ਹੈ। ਇਹ ਇਸ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਅਤੇ ਤੁਸੀਂ 31 ਅਕਤੂਬਰ ਨੂੰ Blue Moon ਵੇਖੋਗੇ।
- - - - - - - - - Advertisement - - - - - - - - -