British Royal Family ਨੂੰ ਹਾਊਸਕੀਪਰ ਦਾ ਲੋੜ ਹੈ। ਤੁਸੀਂ ਨੌਕਰੀ ਕਰਨ ਵਾਲੇ ਨੂੰ ਦਿੱਤੀ ਜਾਣ ਵਾਲੀ ਤਨਖਾਹ ਬਾਰੇ ਸੁਣ ਕੇ ਹੈਰਾਨ ਹੋਵੋਗੇ। ਉਸ ਨੂੰ ਸ਼ੁਰੂਆਤੀ ਤਨਖਾਹ 18.5 ਲੱਖ ਰੁਪਏ ਦਿੱਤੀ ਜਾਵੇਗੀ। ਰਾਇਲ ਫੈਮਲੀ ਦੀ ਵੈੱਬਸਾਈਟ ਮੁਤਾਬਕ, ਇਹ Level 2 Apprenticeship ਦੀ ਨੌਕਰੀ ਹੋਵੇਗੀ ਤੇ ਚੁਣੇ ਗਏ ਉਮੀਦਵਾਰ ਨੂੰ Windsor Castle 'ਚ ਰਹਿਣਾ ਹੋਵੇਗਾ।


ਜਾਣੋ ਹੋ ਕੀ ਮਿਲੇਗੀ ਸਹੂਲਤਾਂ:

ਇਹ ਹਾਊਸਕੀਪਰ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨਾ ਪਏਗਾ ਤੇ ਦੋ ਦਿਨ ਛੁੱਟੀ ਦਿੱਤੀ ਜਾਵੇਗੀ। ਇਸ ਨੌਕਰੀ ਦੌਰਾਨ ਸ਼ੁਰੂਆਤੀ ਤਨਖਾਹ 19140 ਬ੍ਰਿਟਿਸ਼ ਪੌਂਡ (ਲਗਪਗ 18.5 ਲੱਖ ਰੁਪਏ) ਹੋਵੇਗੀ। ਇਸ ਤੋਂ ਇਲਾਵਾ ਪੈਲੇਸ ਵੱਲੋਂ ਰਿਹਾਇਸ਼ ਵੀ ਦਿੱਤੀ ਜਾਏਗੀ ਤੇ ਯਾਤਰਾ ਦੇ ਖਰਚੇ ਵੀ ਦਿੱਤੇ ਜਾਣਗੇ।

ਚੁਣੇ ਗਏ ਹਾਊਸਕੀਪਰ ਨੂੰ ਬਕਿੰਘਮ ਪੈਲੇਸ (Buckingham Palace) ਸਮੇਤ ਰਾਇਲ ਪਰਿਵਾਰ ਦੇ ਹੋਰ ਮਹਿਲਾਂ ਵਿਚ ਵੀ ਕੰਮ ਕਰਨਾ ਪਏਗਾ। ਸਾਲ ਵਿਚ 33 ਛੁੱਟੀਆਂ ਦਿੱਤੀਆਂ ਜਾਣਗੀਆਂ। ਉਮੀਦਵਾਰ ਨੂੰ ਅੰਗ੍ਰੇਜ਼ੀ ਤੇ ਗਣਿਤ ਵਿੱਚ ਯੋਗਤਾ ਹਾਸਲ ਹੋਣੀ ਚਾਹੀਦੀ ਹੈ। ਇਸ ਦਾ ਮੁੱਖ ਕੰਮ ਮਹਿਲ ਦੇ ਅੰਦਰੂਨੀ ਸਫਾਈ ਕਰਨਾ ਹੋਵੇਗਾ।

ਵੈੱਬਸਾਈਟ 'ਚ ਲਿਖਿਆ ਹੈ, 'ਤੁਸੀਂ ਹਾਊਸਕੀਪਿੰਗ ਪੇਸ਼ੇਵਰਾਂ ਦੀ ਸਾਡੀ ਟੀਮ ਵਿੱਚ ਸ਼ਾਮਲ ਹੋਵੋਗੇ, ਜਦੋਂ ਤੁਸੀਂ ਕੰਮ ਕਰੋਗੇ ਤਾਂ ਮਹਿਲ ਦੇ ਅੰਦਰ ਚੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਓਗੇ।'

ਜਾਣੋ ਅਪਲਾਈ ਕਰਨ ਦੀ ਅੰਤਮ ਤਾਰੀਖ:

ਅਪਲਾਈ ਕਰਨ ਦੀ ਆਖ਼ਰੀ ਤਰੀਕ 28 ਅਕਤੂਬਰ ਹੈ। ਇਸ ਤੋਂ ਬਾਅਦ ਸ਼ਾਰਟ-ਲਿਸਟਿਡ ਉਮੀਦਵਾਰਾਂ ਦੇ ਵਰਚੁਅਲ ਇੰਟਰਵਿਊ ਹੋਣਗੇ।

ਚੁਣੇ ਗਏ ਉਮੀਦਵਾਰ ਨੂੰ 13 ਮਹੀਨਿਆਂ ਲਈ ਟ੍ਰੇਨਿੰਗ ਦਿੱਤੀ ਜਾਏਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਹੀ ਪਰਿਵਾਰ ਦਾ ਸਥਾਈ ਕਰਮਚਾਰੀ ਨਿਯੁਕਤ ਕੀਤਾ ਜਾਵੇਗਾ। 94 ਸਾਲਾ ਮਹਾਰਾਣੀ ਐਲਿਜ਼ਾਬੈਥ II ਦੇ ਗ੍ਰੇਟ ਬ੍ਰਿਟੇਨ ਵਿੱਚ ਬਹੁਤ ਸਾਰੇ ਨਿਵਾਸ ਹਨ, ਜਿਸ ਵਿੱਚ ਘਰਾਂ ਦੇ ਕੰਮ ਕਰਨ ਵਾਲੇ ਤੇ ਸਫਾਈ ਕਰਮਚਾਰੀ ਦੀ ਇੱਕ ਵੱਡੀ ਟੀਮ ਸਟਾਫ ਹੈ। ਜਦੋਂ ਕਿ ਮਹਾਰਾਣੀ ਐਲਿਜ਼ਾਬੈਥ ਬਕਿੰਘਮ ਪੈਲੇਸ ਵਿੱਚ ਰਹਿੰਦੀ ਹੈ, ਪਰ ਮਹਾਰਾਣੀ ਕੋਵਿਡ-19 ਕਰਕੇ ਵਿੰਡਸਰ ਕੈਸਲ ਵਿਚ ਸ਼ਿਫਟ ਹੋ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904