ਨਵੀਂ ਦਿੱਲੀ: ਅੱਗ, ਹਵਾ, ਆਕਾਸ਼, ਪਾਣੀ ਤੇ ਮਿੱਟੀ - ਮਨੁੱਖੀ ਸਰੀਰ ਇਨ੍ਹਾਂ ਪੰਜ ਤੱਤਾਂ ਤੋਂ ਬਣਿਆ ਹੈ। ਅਜਿਹੇ 'ਚ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਅੰਤਮ ਸਸਕਾਰ ਤੋਂ ਬਾਅਦ ਇਹ ਪੰਜੇ ਤੱਤ ਵਾਯੂਮੰਡਲ 'ਚ ਲੀਨ ਹੋ ਜਾਂਦੇ ਹਨ। ਧਰਤੀ ਦੇ ਹਰ ਜੀਵ ਦੀ ਮੌਤ ਨਿਸ਼ਚਿਤ ਹੈ। ਮਨੁੱਖ ਹੋਵੇ ਜਾਂ ਜਾਨਵਰ, ਉਸ ਨੂੰ ਇਕ ਨਿਸ਼ਚਿਤ ਸਮਾਂ ਗੁਜ਼ਾਰ ਕੇ ਮਰਨਾ ਹੀ ਪੈਂਦਾ ਹੈ।



ਕੁਦਰਤ ਨੇ ਸੰਸਾਰ 'ਚ ਜੀਵਾਂ ਦੀ ਜ਼ਿੰਦਗੀ ਦੀ ਇੱਕ ਲੜੀ ਤੈਅ ਕੀਤੀ ਹੈ। ਬਚਪਨ, ਅੱਲੜ੍ਹ, ਜਵਾਨੀ ਤੇ ਬੁਢਾਪਾ ਹਰ ਮਨੁੱਖ ਦੇ ਜੀਵਨ ਦੇ ਮੁੱਖ ਪੜਾਅ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਚੀਜ਼ ਖਤਮ ਹੁੰਦੀ ਹੈ, ਉਦੋਂ ਹੀ ਨਵੀਂ ਸ਼ੁਰੂਆਤ ਹੁੰਦੀ ਹੈ। ਇਸ ਕੜੀ 'ਚ ਅੱਜ ਅਸੀਂ ਇੱਕ ਅਜਿਹੇ ਦਿਲਚਸਪ ਤੱਥ ਬਾਰੇ ਚਰਚਾ ਕਰਾਂਗੇ ਕਿ ਆਖਿਕਾਰ ਇੱਕ ਵਿਅਕਤੀ ਆਪਣੇ ਆਖਰੀ ਸਮੇਂ ਵਿੱਚ ਕੀ ਸੋਚਦਾ ਹੋਵੇਗਾ? ਜੀ ਹਾਂ, ਹੁਣ ਇਸ ਗੱਲ ਦਾ ਖੁਲਾਸਾ ਵਿਗਿਆਨੀਆਂ ਨੇ ਕੀਤਾ ਹੈ, ਜੋ ਬਹੁਤ ਹੀ ਹੈਰਾਨ ਕਰਨ ਵਾਲਾ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਲੂਈਸਵਿਲੇ ਦੇ ਨਿਊਰੋਸਰਜਨ ਡਾ. ਅਜਮਲ ਜੇਮਾਰ ਨੇ ਇਸ ਵਿਸ਼ੇ 'ਤੇ ਅਧਿਐਨ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਮੌਤ ਦੇ ਆਖਰੀ ਪਲਾਂ 'ਚ ਵਿਅਕਤੀ ਕੀ ਸੋਚਦਾ ਹੈ? ਹਾਲਾਂਕਿ ਇਹ ਇੱਕ ਅਣਸੁਲਝੀ ਬੁਝਾਰਤ ਹੈ, ਜਿਸ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਦੀ ਮਾਨਸਿਕ ਸਥਿਤੀ ਵੱਖਰੀ ਹੁੰਦੀ ਹੈ। ਅਜਿਹੀ ਸਥਿਤੀ 'ਚ ਹਰ ਵਿਅਕਤੀ ਦੀ ਸੋਚ ਵੱਖਰੀ ਹੁੰਦੀ ਹੈ।

ਅਸਲ 'ਚ ਕਿਸੇ ਵਿਅਕਤੀ ਦੀ ਮੌਤ ਬਿਮਾਰੀ, ਬੁਢਾਪੇ, ਦੁਰਘਟਨਾ ਜਾਂ ਹੋਰ ਕਾਰਨਾਂ ਕਰਕੇ ਹੀ ਹੁੰਦੀ ਹੈ। ਹੁਣ ਇਸ ਪੜਾਅ 'ਚ ਕੋਈ ਵਿਅਕਤੀ ਆਪਣੇ ਅਨੁਭਵ ਦੱਸਣ ਦੇ ਯੋਗ ਨਹੀਂ ਰਿਹਾ। ਪਰ, ਫਿਰ ਵੀ ਵਿਗਿਆਨੀਆਂ ਨੇ ਆਪਣੇ ਅਧਿਐਨ 'ਚ ਜੋ ਦੱਸਿਆ ਹੈ, ਉਹ ਬਹੁਤ ਹੈਰਾਨੀਜਨਕ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਹੈਰਾਨੀਜਨਕ ਖੋਜ ਹੋ ਸਕਦੀ ਹੈ।

ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕਾ 'ਚ 87 ਸਾਲਾ ਵਿਅਕਤੀ ਮਿਰਗੀ ਦਾ ਇਲਾਜ ਕਰਵਾ ਰਿਹਾ ਸੀ। ਉਸ ਨੂੰ ਇਲੈਕਟ੍ਰੋਐਂਸੀਫਾਲੋਗ੍ਰਾਮ 'ਤੇ ਰੱਖਿਆ ਗਿਆ ਸੀ. ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਡਾਕਟਰਾਂ ਦੀ ਟੀਮ ਉਸ ਦੀ ਜਾਂਚ ਕਰ ਰਹੀ ਸੀ ਤਾਂ ਅਚਾਨਕ ਉਸ ਦਾ ਬ੍ਰੇਨ ਮੈਪ ਹੋ ਗਿਆ। ਇਸ ਮੈਪਿੰਗ 'ਚ ਕੀ ਸਾਹਮਣੇ ਆਇਆ ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਰਿਪੋਰਟ ਮੁਤਾਬਕ ਬਜ਼ੁਰਗ ਆਪਣੀ ਜ਼ਿੰਦਗੀ ਦੇ ਆਖਰੀ 15 ਮਿੰਟਾਂ 'ਚ ਚੰਗੀਆਂ ਗੱਲਾਂ ਅਤੇ ਘਟਨਾਵਾਂ ਨੂੰ ਯਾਦ ਕਰ ਰਹੇ ਸਨ।

ਇਸ ਟੈਸਟ 'ਚ ਦਿਮਾਗ ਉੱਤੇ ਇੱਕ ਗਾਮਾ ਓਸੀਲੇਸ਼ਨ ਵੈੱਬ ਲਗਾਇਆ ਜਾਂਦਾ ਹੈ। ਜੋ ਕਿਸੇ ਵਿਅਕਤੀ ਦੀ ਯਾਦਦਾਸ਼ਤ, ਧਿਆਨ ਤੇ ਸੁਪਨੇ ਵੇਖਣ ਬਾਰੇ ਪਤਾ ਲਗਾਉਂਦੇ ਹਨ। ਇਹ ਅਧਿਐਨ ਦਰਸਾਉਂਦਾ ਹੈ ਕਿ ਵਿਅਕਤੀ ਨੂੰ ਚੰਗੇ ਸਮੇਂ ਦੀਆਂ ਸਾਰੀਆਂ ਗਤੀਵਿਧੀਆਂ ਯਾਦ ਰਹਿੰਦੀਆਂ ਹਨ ਜੋ ਉਸ ਨੇ ਉਸ ਸਮੇਂ ਕੀਤੀਆਂ ਸਨ।

ਡਾਕਟਰ ਇਸ ਦਾ ਕਾਰਨ ਦੱਸਦੇ ਹਨ ਕਿ ਸ਼ਾਇਦ ਮੌਤ ਦੇ ਦੌਰਾਨ ਮਨੁੱਖੀ ਦਿਮਾਗ ਆਪਣੇ ਆਪ ਨੂੰ ਦਰਦ ਲਈ ਤਿਆਰ ਕਰਦਾ ਹੈ, ਜਿਸ ਨਾਲ ਮੌਤ ਆਸਾਨ ਹੋ ਜਾਂਦੀ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਵਿਅਕਤੀ ਇਕ ਤਰ੍ਹਾਂ ਨਾਲ ਸੁਪਨੇ ਵੇਖਣ ਲੱਗ ਪੈਂਦਾ ਹੈ। ਇਹ ਖੋਜ ਏਜਿੰਗ ਨਿਊਰੋਸਾਇੰਸ 'ਚ ਪ੍ਰਕਾਸ਼ਿਤ ਹੋਈ ਹੈ।