ਮਹਿਲਾ ਨੂੰ ਜ਼ਖਮੀ ਕਰ ਕਤਲ ਕਰਨ ਦੇ ਕੇਸ 'ਚ ਭੇਡ ਨੂੰ 3 ਸਾਲ ਦੀ ਸਜ਼ਾ
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਕਸਰ ਹੈਰਾਨ ਕਰਨ ਵਾਲੇ ਵੀਡੀਓਜ਼ ਆਉਂਦੇ ਰਹਿੰਦੇ ਹਨ। ਕਦੇ ਅਜਿਹੀਆਂ ਖਬਰਾਂ ਮਿਲਦੀਆਂ ਹਨ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਕਸਰ ਹੈਰਾਨ ਕਰਨ ਵਾਲੇ ਵੀਡੀਓਜ਼ ਆਉਂਦੇ ਰਹਿੰਦੇ ਹਨ। ਕਦੇ ਅਜਿਹੀਆਂ ਖਬਰਾਂ ਮਿਲਦੀਆਂ ਹਨ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਅਜਿਹੀ ਸੱਚੀ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਕੁਝ ਪਲਾਂ ਲਈ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਵੇਗਾ।
ਤੁਸੀਂ ਅਪਰਾਧੀਆਂ ਨੂੰ ਕਈ ਵਾਰ ਸਜ਼ਾਵਾਂ ਮਿਲਦੀਆਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਜਾਨਵਰ ਨੂੰ ਜੇਲ੍ਹ ਜਾਂਦੇ ਦੇਖਿਆ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਫਰੀਕਾ 'ਚ ਕਿਵੇਂ ਇਕ ਔਰਤ ਨੂੰ ਬੇਰਹਿਮੀ ਨਾਲ ਜ਼ਖਮੀ ਕਰਨ ਤੇ ਉਸ ਨੂੰ ਮਾਰਨ ਦੇ ਮਾਮਲੇ 'ਚ ਭੇਡ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਅਜੀਬੋ-ਗਰੀਬ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਭੀੜ ਨੂੰ ਵੀ ਲਗਪਗ ਇੱਕ ਹਫ਼ਤਾ ਹਿਰਾਸਤ ਵਿੱਚ ਰੱਖਿਆ ਗਿਆ ਸੀ।
ਇਨ੍ਹੀਂ ਦਿਨੀਂ 40 ਸਾਲਾ ਔਰਤ ਦੀ ਬੇਰਹਿਮੀ ਨਾਲ ਜ਼ਖਮੀ ਕਰਨ ਦੇ ਮਾਮਲੇ ਵਿਚ ਭੇਡ ਨੂੰ 3 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਸੂਡਾਨ 'ਚ ਔਰਤ ਦੀ ਕਾਤਲ ਭੇਡ ਨੂੰ ਅਨੋਖੀ ਸਜ਼ਾ ਸੁਣਾਈ ਗਈ ਹੈ।
ਰਿਪੋਰਟਾਂ ਮੁਤਾਬਕ ਭੇਡ ਨੇ ਔਰਤ 'ਤੇ ਆਪਣੇ ਸਿੰਗਾਂ ਨਾਲ ਉਦੋਂ ਤੱਕ ਹਮਲਾ ਕੀਤਾ ਜਦੋਂ ਤੱਕ ਉਸ ਦੀਆਂ ਸਾਰੀਆਂ ਪਸਲੀਆਂ ਟੁੱਟ ਨਾ ਗਈਆਂ। ਇਸ ਤੋਂ ਬਾਅਦ ਜਦੋਂ ਔਰਤ ਬੇਹੋਸ਼ ਹੋ ਗਈ ਤਾਂ ਭੇਡ ਉਸ ਨੂੰ ਉਥੇ ਛੱਡ ਕੇ ਚਲੀ ਗਈ ਅਤੇ ਇੰਨੀਆਂ ਡੂੰਘੀਆਂ ਸੱਟਾਂ ਕਾਰਨ ਹਸਪਤਾਲ ਪਹੁੰਚਦਿਆਂ ਹੀ ਔਰਤ ਦੀ ਮੌਤ ਹੋ ਗਈ।
ਇਸ ਮਾਮਲੇ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਭੇਡ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਔਰਤ ਦੀ ਮੌਤ ਦੇ ਮਾਮਲੇ ਵਿੱਚ ਭੇਡ ਦੇ ਮਾਲਕ ਨੂੰ ਵੀ ਸਜ਼ਾ ਸੁਣਾਈ ਗਈ ਹੈ। ਮਾਲਕ ਨੂੰ ਪੰਜ ਗਊਆਂ ਦਾ ਜੁਰਮਾਨਾ ਪੀੜਤ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵਿਅਕਤੀ ਨੂੰ ਭੇਡ ਨੇ ਮਾਰਿਆ ਹੋਵੇ। ਪਿਛਲੇ ਸਾਲ ਅਮਰੀਕਾ ਵਿੱਚ ਭੇਡ ਦੇ ਹਮਲੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ। ਸੋਸ਼ਲ ਮੀਡੀਆ 'ਤੇ ਭੇਡ ਦੀ ਇਸ ਹਰਕਤ ਅਤੇ ਉਸ ਨੂੰ ਮਿਲੀ ਸਜ਼ਾ ਸੁਣ ਕੇ ਲੋਕ ਵੀ ਹੈਰਾਨ ਹਨ






















