ਪੜਚੋਲ ਕਰੋ

Shocking Video: ਝਗੜੇ ਦੌਰਾਨ ਲੜਕੇ ਨੂੰ ਦਿੱਤਾ ਚਲਦੀ ਟਰੇਨ ਤੋਂ ਧੱਕਾ, ਵਾਇਰਲ ਹੋਈਆ ਖੌਫਨਾਕ ਵੀਡੀਓ

Watch: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਗੁੱਸੇ ਵਿੱਚ ਇੱਕ ਵਿਅਕਤੀ ਇੱਕ ਲੜਕੇ ਨੂੰ ਚਲਦੀ ਟਰੇਨ 'ਚੋਂ ਧੱਕਾ ਦੇ ਰਿਹਾ ਹੈ। 15 ਸੈਕਿੰਡ ਦੀ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ...

Viral Video: ਗੁੱਸੇ ਵਿੱਚ ਵਿਅਕਤੀ ਲੜਾਈ ਦੌਰਾਨ ਕੀ ਕੁਝ ਕਰ ਦੇਵੇ ਇਹ ਕਹਿ ਨਹੀਂ ਸਕਦੇ। ਇਸ ਦਾ ਅੰਦਾਜ਼ਾ ਹਾਲ ਹੀ 'ਚ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ, ਜਿਸ 'ਚ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਹੰਗਾਮਾ ਕਰਨ 'ਚ ਦੇਰ ਨਹੀਂ ਲੱਗੀ ਅਤੇ ਦੇਖਦੇ ਹੀ ਦੇਖਦੇ ਇੱਕ ਵਿਅਕਤੀ ਨੇ ਚੱਲਦੀ ਟਰੇਨ 'ਚੋਂ ਦੂਜੇ ਵਿਅਕਤੀ ਨੂੰ ਧੱਕਾ ਦੇ ਦਿੱਤਾ। ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੋਈ ਟਰੇਨ ਤੋਂ ਡਿੱਗ ਰਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਇਹ ਵੀਡੀਓ ਦੇਖ ਕੇ ਸੱਚਮੁੱਚ ਹੈਰਾਨੀ ਹੁੰਦੀ ਹੈ।

ਇਹ ਹੈਰਾਨ ਕਰਨ ਵਾਲੀ ਵੀਡੀਓ ਚੱਲਦੀ ਟਰੇਨ ਦੀ ਹੈ, ਜਿਸ 'ਚ ਦੋ ਲੋਕਾਂ ਦੀ ਲੜਾਈ ਹੱਥੋਪਾਈ 'ਚ ਬਦਲ ਗਈ। ਹਾਲਾਂਕਿ ਤੁਸੀਂ ਅਕਸਰ ਟਰੇਨ 'ਚ ਸੀਟ ਨੂੰ ਲੈ ਕੇ ਲੋਕਾਂ 'ਚ ਲੜਾਈ ਹੁੰਦੀ ਵੇਖੀ ਹੋਵੇਗੀ ਪਰ ਕਈ ਵਾਰ ਕੁਝ ਲੜਾਈਆਂ 'ਚ ਜ਼ਿੰਦਗੀ  ਖ਼ਤਮ ਹੋ ਜਾਂਦੀ ਹੈ। ਇਸ ਦਾ ਅੰਦਾਜ਼ਾ ਇਸ ਵੀਡੀਓ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਆਦਮੀ ਅਤੇ ਇੱਕ ਲੜਕੇ ਵਿੱਚ ਜ਼ਬਰਦਸਤ ਝੜਪ ਹੋ ਰਹੀ ਹੈ। ਇਸ ਦੌਰਾਨ ਦੋਵੇਂ ਇੱਕ-ਦੂਜੇ 'ਤੇ ਹਾਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਵਿਅਕਤੀ ਲੜਕੇ ਨੂੰ ਟਰੇਨ ਦੇ ਦਰਵਾਜ਼ੇ 'ਤੇ ਲਿਜਾਂਦੇ ਹੋਏ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਗੁੱਸੇ ਵਿੱਚ ਲੜਕੇ ਨੂੰ ਟਰੇਨ ਦੇ ਦਰਵਾਜ਼ੇ ਤੋਂ ਧੱਕਾ ਦੇ ਦਿੰਦਾ ਹੈ। ਵੀਡੀਓ 'ਚ ਧੱਕਾ ਦਿੱਤੇ ਜਾਣ ਤੋਂ ਬਾਅਦ ਆਦਮੀ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਅਤੇ ਉਲਟਾ ਆਪਣੀ ਜਗ੍ਹਾ 'ਤੇ ਆ ਜਾਂਦਾ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।

ਇਹ ਵੀ ਪੜ੍ਹੋ: Shocking: ਆਲਸ ਦੀ ਹੱਦ ਹੋ ਗਈ! ਵਾਰ-ਵਾਰ ਪਰਸ 'ਚੋਂ ਨਾ ਕੱਢਣਾ ਪਏ ATM, ਹੱਥ ਦੇ ਅੰਦਰ ਹੀ ਲਗਵਾ ਲਈ ਚਿੱਪ ਤੇ ਫਿਰ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। 15 ਸੈਕਿੰਡ ਦੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਲੜਕਾ ਟਰੇਨ ਤੋਂ ਡਿੱਗਿਆ ਹੈ, ਉਸ ਦੀ ਜਾਨ ਬਚਾਉਣੀ ਕਾਫੀ ਮੁਸ਼ਕਲ ਹੈ। ਇਸ ਵੀਡੀਓ ਨੂੰ ਹੁਣ ਤੱਕ 165.3K ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਇਸ ਵੀਡੀਓ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਦਿਲ ਦਹਿਲਾ ਦੇਣ ਵਾਲੀ ਇਸ ਵੀਡੀਓ 'ਚ ਵਿਅਕਤੀ ਦੀਆਂ ਹਰਕਤਾਂ ਨੂੰ ਦੇਖ ਕੇ ਯੂਜ਼ਰਸ ਵੀ ਗੁੱਸੇ 'ਚ ਆ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਕੋਈ ਇਸ ਨੂੰ ਕਤਲ ਦੱਸ ਰਿਹਾ ਹੈ ਤਾਂ ਕੋਈ ਕਹਿ ਰਿਹਾ ਹੈ ਕਿ ਇਸ ਵਿਅਕਤੀ ਨੂੰ ਜੇਲ੍ਹ ਜਾਣਾ ਚਾਹੀਦਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...

ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ

ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026

Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ

 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ

Embed widget