ਗੇਮ ਖੇਡ ਰਹੇ ਸੀ ਵਿਦਿਆਰਥੀ, ਅਚਾਨਕ ਭੂਤਾਂ ਨੇ ਕਰ ਦਿੱਤਾ ਅਟੈਕ, ਹਸਪਤਾਲ ਪਹੁੰਚ ਗਏ 36 ਬੱਚੇ!
Ghost Attacked children: ਬੱਚੇ ਤਾਂ ਕੋਈ ਨਾ ਕੋਈ ਗੇਮ ਖੇਡਦੇ ਰਹਿੰਦੇ ਹਨ। ਕਈ ਤਰ੍ਹਾਂ ਦੀਆਂ ਖੇਡਾਂ ਰਾਹੀਂ ਬੱਚੇ ਆਪਣਾ ਮਨੋਰੰਜਨ ਕਰਦੇ ਹਨ। ਪਰ ਕਈ ਵਾਰ ਬੱਚੇ ਖੇਡ-ਖੇਡ ਵਿੱਚ ਕੁਝ ਇਦਾਂ ਦਾ ਕਰ ਦਿੰਦੇ ਹਨ, ਜਿਸ ਦਾ ਅੰਜਾਮ ਕਾਫ਼ੀ ਖ਼ਤਰਨਾਕ ਹੋ ਜਾਂਦਾ ਹੈ।
Ghost Attacked children: ਬੱਚੇ ਤਾਂ ਕੋਈ ਨਾ ਕੋਈ ਗੇਮ ਖੇਡਦੇ ਰਹਿੰਦੇ ਹਨ। ਕਈ ਤਰ੍ਹਾਂ ਦੀਆਂ ਖੇਡਾਂ ਰਾਹੀਂ ਬੱਚੇ ਆਪਣਾ ਮਨੋਰੰਜਨ ਕਰਦੇ ਹਨ। ਪਰ ਕਈ ਵਾਰ ਬੱਚੇ ਖੇਡ-ਖੇਡ ਵਿੱਚ ਕੁਝ ਇਦਾਂ ਦਾ ਕਰ ਦਿੰਦੇ ਹਨ, ਜਿਸ ਦਾ ਅੰਜਾਮ ਕਾਫ਼ੀ ਖ਼ਤਰਨਾਕ ਹੋ ਜਾਂਦਾ ਹੈ। ਅਸੀਂ ਸਿਰਫ਼ ਖੇਡਣ-ਕੁੱਦਣ ਦੀ ਗੱਲ ਨਹੀਂ ਕਰ ਰਹੇ ਹਾਂ ਸਗੋਂ ਖੇਡਾਂ ਦੀ ਗੱਲ ਕਰ ਰਹੇ ਹਾਂ, ਜੋ ਉਨ੍ਹਾਂ ਨੂੰ ਪੈਰਾਨਾਰਮਲ ਐਕਟੀਵਿਟੀ ਵਿੱਚ ਇਨਵੋਲਵ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਕੋਲੰਬੀਆ ਤੋਂ ਸਾਹਮਣੇ ਆਇਆ ਹੈ।
ਭਾਵੇਂ ਸਾਡੇ ਵਿੱਚੋਂ ਬਹੁਤ ਸਾਰੇ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਨਹੀਂ ਕਰਦੇ, ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਤਮਾਵਾਂ ਵਿੱਚ ਵਿਸ਼ਵਾਸ ਕਰਦੇ ਹਨ। ਕਈ ਅਜਿਹੇ ਤਰੀਕੇ ਵੀ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਇਨ੍ਹਾਂ ਭੂਤਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੀ ਹੀ ਇੱਕ ਖੇਡ ਹੈ Ouija Board। ਇਸ ਬੋਰਡ ਗੇਮ ਵਿੱਚ ਭੂਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਬੋਰਡ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਭੂਤ ਖੁਦ ਦਿੰਦੇ ਹਨ।
ਇਹ ਵੀ ਪੜ੍ਹੋ: Viral Video: ਗਧੇ ਨੇ ਬਜ਼ੁਰਗ 'ਤੇ ਹਮਲਾ ਕਰ ਕੇ ਕੀਤਾ ਲਹੂ-ਲੁਹਾਨ... ਜਾਨਲੇਵਾ ਹਮਲੇ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ
ਕੋਲੰਬੀਆ ਦੇ ਟਿੰਬੀਕੀ ਵਿੱਚ ਸੈਨ ਫਰਾਂਸਿਸਕੋ ਡੇ ਏਸਿਸ ਸਕੂਲ ਵਿੱਚ 36 ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਤਣਾਅ ਦੇ ਨਾਲ-ਨਾਲ ਨਜ਼ਰ ਆਉਣ ਵੀ ਬੰਦ ਹੋ ਗਿਆ ਸੀ। ਪਹਿਲਾਂ ਇੱਕ ਕੁੜੀ ਨੂੰ ਪਰੇਸ਼ਾਨੀ ਹੋਣ ਲੱਗ ਗਈ। ਹੌਲੀ-ਹੌਲੀ ਹੋਰ ਬੱਚਿਆਂ ਨੂੰ ਵੀ ਸਮੱਸਿਆ ਹੋਣ ਲੱਗ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਿਰਰ ਦੀ ਰਿਪੋਰਟ ਮੁਤਾਬਕ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉਨ੍ਹਾਂ 'ਚੋਂ 90 ਫੀਸਦੀ ਠੀਕ ਹੋਣੇ ਸ਼ੁਰੂ ਹੋ ਗਏ। ਕੁਝ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਾਲ ਮਾਰਚ ਵਿੱਚ ਕੋਲੰਬੀਆ ਵਿੱਚ 28 ਸਕੂਲੀ ਵਿਦਿਆਰਥਣਾਂ ਓਈਜਾ ਬੋਰਡ ਗੇਮ ਖੇਡਦੇ ਹੋਏ ਬੇਹੋਸ਼ ਪਾਈਆਂ ਗਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ। ਹੁਣ ਤੱਕ ਵੱਖ-ਵੱਖ ਸਕੂਲਾਂ ਤੋਂ ਊਈਜਾ ਗੇਮ ਦੌਰਾਨ ਭੂਤਾਂ ਦੇ ਸੰਪਰਕ ਵਿੱਚ ਆਉਣ ਅਤੇ ਬੇਹੋਸ਼ ਹੋਣ ਦੀਆਂ 5 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਕ ਘਟਨਾ 'ਚ ਨਾਬਾਲਗ ਲੜਕੀ ਨੇ ਖੜ੍ਹੇ ਹੋ ਕੇ ਅਜੀਬ ਭਾਸ਼ਾ 'ਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਭਰਾ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: OMG! ਇਨਸਾਨ ਦਾ ਦਿਮਾਗ ਖਾ ਰਹੀ Global warming! 10 ਫ਼ੀਸਦੀ ਛੋਟਾ ਹੋ ਚੁੱਕਾ ਬਰੇਨ