ਪੜਚੋਲ ਕਰੋ
ਪਾਪੀ ਪੇਟ ਖਾਤਰ ਬਣੀ ਸੈਕਸ ਵਰਕਰ, ਅੱਜ 6 ਕੰਪਨੀਆਂ ਦੀ ਮਾਲਕਣ, ਦਾਨ ਕੀਤੀ 90% ਜਾਇਦਾਦ
ਚੰਡੀਗੜ੍ਹ: ਇਹ ਨਾਮ ਹੈ ਡੈਨੀ ਜਾਨਸਨ ਜਿਨ੍ਹਾਂ ਨੂੰ ਅੱਜ ਦੁਨੀਆ ਰਿਲੇਸ਼ਨਸ਼ਿਪ ਮਾਰਕੀਟਿੰਗ ਦੇ ਚਰਚਿਤ ਚਿਹਰੇ ਵਜੋਂ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਦਾ ਨਾਮ ਸਫਲ ਰਾਈਟਰ, ਸਪੀਕਰ ਤੇ ਫਾਈਨੈਸ਼ੀਅਲ ਐਕਸਪਰਟ ਵਰਗੇ ਸ਼ਬਦ ਵੀ ਜੁੜੇ ਹੋਏ ਹਨ। ਅੱਜ ਡੈਨੀ ਇੱਕ ਅਜਿਹੀ ਕੰਪਨੀ ਦਾ ਨਿਰਦੇਸ਼ਨ ਕਰ ਰਹੀ ਹੈ ਜਿੱਥੇ ਲੋਕਾਂ ਨੂੰ ਕਾਰਪੋਰੇਟ ਟਰੇਨਿੰਗ ਦਿੱਤੀ ਜਾਂਦੀ ਹੈ। ਡੈਨੀ ਦੀ ਸਫਲਤਾ ਦੀ ਕਹਾਣੀ ਫੋਰਬਸ ਮੈਗਜ਼ੀਨ ਵਿੱਚ ਵੀ ਛਪ ਚੁੱਕੀ ਹੈ। ਪਹਿਲਾਂ ਪਤੀ ਵੱਲੋਂ ਧੋਖਾ ਦੇਣ ਬਾਅਦ ਉਨ੍ਹਾਂ ਨੇ ਹੇਨਸ ਜਾਨਸਨ ਨਾਲ ਦੂਸਰਾ ਵਿਆਹ ਕੀਤਾ। ਇਸ ਜੋੜੇ ਦੇ ਚਾਰ ਬੱਚੇ ਹਨ। ਦੱਸਿਆ ਜਾਂਦਾ ਹੈ ਕਿ ਡੈਨੀ ਨੇ ਮਹਿਜ਼ ਇੱਕ ਸਾਲ ਵਿੱਚ ਕਰੀਬ 1.6 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਅੱਜ ਉਹ ਸਫਲ ਵਿਅਕਤੀ ਵਜੋਂ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਡੈਨੀ ਤੇ ਉਨ੍ਹਾਂ ਦੇ ਪਤੀ ਹੈਨਸ ਨੇ 90 ਫ਼ੀਸਦੀ ਜਾਇਦਾਦ ਦਾਨ ਕਰਨ ਦਾ ਫ਼ੈਸਲਾ ਵੀ ਲਿਆ ਹੈ ਪਰ ਇੱਥੇ ਤੱਕ ਪਹੁੰਚਣ ਲਈ ਡੈਨੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ ਜਿਸ ਵਿੱਚ ਉਸ ਦੀ ਜ਼ਿੰਦਗੀ ਦਾ ਇੱਕ ਪੱਖ ਵੇਸ਼ਵਾ ਬਿਰਤੀ ਵੀ ਰਿਹਾ ਹੈ। ਡੈਨੀ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੇਟ ਭਰਨ ਲਈ ਉਨ੍ਹਾਂ ਨੂੰ 8 ਅਲੱਗ-ਅਲੱਗ ਪੁਰਸ਼ਾਂ ਨਾਲ ਬਿਸਤਰ ਵੀ ਸਾਂਝਾ ਕਰਨਾ ਪਿਆ।
ਡੈਨੀ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਮੁਸ਼ਕਲਾਂ ਭਰੀ ਰਹੀ ਹੈ। ਉਸ ਦੇ ਮਾਤਾ-ਪਿਤਾ ਨੂੰ ਨਸ਼ੇ ਦੀ ਲੱਤ ਸੀ ਜਿਸ ਦੇ ਚੱਲਦੇ ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਡੈਨੀ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਸ ਦਾ ਵਿਆਹ ਅਜਿਹੇ ਸ਼ਖ਼ਸ ਨਾਲ ਹੋਇਆ ਜਿਹੜਾ ਠੱਗ ਨਿਕਲਿਆ। ਉਸ ਨੇ ਡੈਨੀ ਦਾ ਸਭ ਕੁਝ ਖੋਹ ਲਿਆ। ਡੈਨੀ ਕੋਲ ਰਹਿਣ ਲਈ ਸਿਰਫ਼ ਉਸ ਦੀ ਕਾਰ ਤੇ ਬੱਚੀ ਸੀ। ਇਸ ਦੌਰਾਨ ਡੈਨੀ ਨੇ ਕਾਕਟੇਲ ਵੇਟਰਸ ਵਜੋਂ ਵੀ ਕੰਮ ਕੀਤਾ। ਉਦੋਂ ਉਸ ਨੂੰ ਕੋਕੀਨ ਦੀ ਲੱਤ ਲੱਗ ਚੁੱਕੀ ਸੀ। ਡੈਨੀ ਨੇ ਦੱਸਿਆ ਕਿ ਨਸ਼ੇ ਦੀ ਲੱਤ ਵਿੱਚ ਉਹ ਇੱਕ ਪ੍ਰੋਸਟੀਟਿਊਟ ਬਣ ਗਈ ਪਰ ਇਹ ਹਨੇਰਾ ਖ਼ਤਮ ਹੋ ਗਿਆ। 1990 ਦੇ ਕ੍ਰਿਸਮਸ ਉੱਤੇ ਇਸ ਦੌਰਾਨ ਡੈਨੀ ਨੇ ਆਪਣੀ ਕਾਰ ਵਿੱਚ ਵਜ਼ਨ ਘੱਟ ਕਰਨ ਦੀ ਕਿਤਾਬ ਮਿਲੀ। ਇਸ ਕਿਤਾਬ ਤੋਂ ਉਸ ਨੂੰ ਆਈਡੀਆ ਆਇਆ ਕਿ ਉਨ੍ਹਾਂ ਨੇ ਮੈਨੂਫੈਕਚਰਿੰਗ ਨੂੰ ਫ਼ੋਨ ਕਰਕੇ ਇਹ ਪ੍ਰੋਡਕਟ ਖ਼ਰੀਦਣ ਦਾ ਫ਼ੈਸਲਾ ਕੀਤਾ। ਇਸ ਨੂੰ ਵੇਚ ਕੇ ਉਸ ਨੇ ਕਰੀਬ 4 ਹਜ਼ਾਰ ਡਾਲਰ ਦੀ ਰਕਮ ਜੁਟਾਈ। ਇਸ ਦੇ ਬਾਅਦ ਇਹ ਸਿਲਸਿਲਾ ਚੱਲਦਾ ਗਿਆ ਤੇ ਉਨ੍ਹਾਂ ਇਸ ਦੇ ਅਗਲੇ ਸਾਲ ਕਰੀਬ 2.5 ਲੱਖ ਡਾਲਰ ਤੇ ਫਿਰ ਬਾਅਦ ਵਿੱਚ ਕਰੀਬ 10 ਲੱਖ ਡਾਲਰ ਤੱਕ ਕਮਾਏ। ਇਸ ਬਿਜਨਸ ਨੇ ਡੈਨੀ ਨੂੰ ਇਸ ਦਲਦਲ ਤੋਂ ਕੱਢਿਆ। ਇਸ ਤੋਂ ਬਾਅਦ ਡੈਨੀ ਨੇ ਆਪਣੀ ਕਿਤਾਬ ਲਿਖੀ ਜਿਸ ਦਾ ਨਾਮ Spirit Driven Success ਸੀ। ਇਸ ਕਿਤਾਬ ਤੋਂ ਉਨ੍ਹਾਂ ਨੇ ਸਫਲਤਾ ਮਿਲੀ ਅਤੇ ਇਹ ਇੱਕ ਬੈੱਸਟ ਸੇਲ ਸਾਬਤ ਹੋਈ। ਅੱਜ ਡੈਨੀ ਖ਼ੁਦ ਕਰੋੜਾਂ ਦੀ ਮਾਲਕਣ ਹੈ ਤੇ 6 ਕੰਪਨੀਆਂ ਚਲਾ ਰਹੀ ਹੈ। ਅੱਜ ਉਨ੍ਹਾਂ ਨੇ ਇੱਕ ਸਫਲ ਸੈਲੇਬ੍ਰਿਟੀ ਨਾਲ ਜਾਣਿਆ ਜਾਂਦਾ ਹੈ। ਡੈਨੀ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੇਟ ਭਰਨ ਦੇ ਲਈ ਉਹ ਅਲੱਗ-ਅਲੱਗ ਪੁਰਸ਼ਾਂ ਨਾਲ ਬਿਸਤਰ ਸਾਂਝਾ ਕਰਦੀ ਸੀ ਪਰ ਅੱਜ ਉਹ ਇੱਕ ਸਫਲ ਕਾਰੋਬਾਰੀ ਹੈ। ਡੈਨੀ ਕੈਲੇਫਰੋਨੀਆਂ ਵਿੱਚ ਰਹਿੰਦੀ ਹੈ। ਪਹਿਲੇ ਪਤੀ ਨੇ ਧੋਖਾ ਦੇਣ ਦੇ ਬਾਅਦ ਉਸ ਨੇ ਹੈਨਸ ਜਾਨਸਨ ਨਾਲ ਦੂਸਰਾ ਵਿਆਹ ਕਰਵਾਇਆ। ਇਸ ਜੋੜੇ ਦੇ ਚਾਰ ਬੱਚੇ ਹਨ। ਡੈਨੀ ਦੀ ਸਫਲਤਾ ਦੀ ਕਹਾਣੀ ਫੋਬਰਸ ਮੈਗਜ਼ੀਨ ਵਿੱਚ ਵੀ ਛਪ ਚੁੱਕੀ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















