ਹੇਅਰ ਸਟਾਈਲਿਸਟ ਨੇ ਕੀਤਾ ਅਜਿਹਾ, ਕਮੈਂਟਸ 'ਚ ਲੋਕਾਂ ਨੇ ਕੀਤਾ ਥੂ-ਥੂ
ਹਾਲਾਂਕਿ ਅਸੀਂ ਇਸ ਵੀਡੀਓ ਦੇ ਥਾਂ ਤੇ ਤਰੀਕ ਦੀ ਪੁਸ਼ਟੀ ਨਹੀਂ ਕਰਦੇ ਪਰ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ ਇੱਕ ਟ੍ਰੇਨਿੰਗ ਕਲਾਸ ਦੌਰਾਨ, ਹਬੀਬ ਸਾਰਿਆਂ ਸਾਹਮਣੇ ਮਹਿਲਾ ਦੇ ਸਿਰ ‘ਤੇ ਥੁੱਕ ਰਹੇ ਹਨ

ਨਵੀਂ ਦਿੱਲੀ: ਮਸ਼ਹੂਰ ਹੇਅਰਸਟਾਈਲਿਸਟ ਵਿੱਚੋਂ ਇੱਕ ਜਾਵੇਦ ਹਬੀਬ ਆਪਣੀ ਇੱਕ ਵੀਡੀਓ ਕਰਕੇ ਸੁਰਖੀਆਂ ‘ਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ‘ਚ ਹੇਅਰ ਸਟਾਈਲਿਸਟ ਜਾਵੇਦ ਇੱਕ ਮਹਿਲਾ ਦੇ ਸਿਰ ‘ਤੇ ਥੁੱਕਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਅਸੀਂ ਇਸ ਵੀਡੀਓ ਦੇ ਥਾਂ ਤੇ ਤਰੀਕ ਦੀ ਪੁਸ਼ਟੀ ਨਹੀਂ ਕਰਦੇ ਪਰ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ ਇੱਕ ਟ੍ਰੇਨਿੰਗ ਕਲਾਸ ਦੌਰਾਨ, ਹਬੀਬ ਸਾਰਿਆਂ ਸਾਹਮਣੇ ਮਹਿਲਾ ਦੇ ਸਿਰ ‘ਤੇ ਥੁੱਕ ਰਹੇ ਹਨ ਤੇ ਕਹਿ ਰਹੇ ਹਨ ਕਿ ਵਾਲ ਸੁੱਕੇ ਸਨ। ਮਜ਼ਾਕ ‘ਚ ਉਹ ਇਹ ਵੀ ਕਹਿ ਰਹੇ ਹਨ ਕਿ ਇਹ ਇਹ ਹੈ ਉਨ੍ਹਾਂ ਦੇ ਥੁੱਕ ਦੀ ਤਾਕਤ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਸੈਲੂਨ ‘ਚ ਚੇਅਰ ‘ਤੇ ਬੈਠੀ ਹੈ ਤੇ ਟ੍ਰੇਨਿੰਗ ਸੈਮੀਨਾਰ ਦੌਰਾਨ ਟਿਪਸ ਦਿੰਦੇ ਹੋਏ, ਪਾਣੀ ਨਾ ਮਿਲਣ ‘ਤੇ ਹਬੀਬ ਮਹਿਲਾ ਦੇ ਸਿਰ ‘ਤੇ ਥੁੱਕੇ ਦਿੰਦੇ ਹਨ ਤੇ ਕਹਿੰਦੇ ਹਨ ਕਿ ‘ਜੇ ਪਾਣੀ ਦੀ ਕਮੀ ਹੈ ਤਾਂ ਇਸ ਥੁੱਕ ‘ਚ ਜਾਨ ਹੈ’। ਇਹ ਵੀ ਕਹਿੰਦੇ ਹਨ ਕਿ ਵਾਲ ਗੰਦੇ ਹਨ ਤੇ ਸ਼ੈਂਪੂ ਵੀ ਨਹੀਂ ਕੀਤਾ ਗਿਆ। ਉੱਥੇ ਹੀ ਸੈਮੀਨਾਰ ‘ਚ ਬੈਠੇ ਲੋਕ ਤਾੜੀਆਂ ਮਾਰ ਕੇ ਹੱਸਣ ਲੱਗਦੇ ਹਨ।
ਤੁਸੀਂ ਵੀ ਦੇਖੋ ਇਹ ਵੀਡੀਓ--
Am not visiting your saloons, nor letting any mulla touch my hair ever...yes mullas do work in ladies parlour https://t.co/8LQSHDKEwO
— spicy butterball (@difcultzwoman) January 6, 2022
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਹੇਅਰਸਟਾਈਲਿਸਟ ਦੀ ਇਸ ਹਰਕਤ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ਰਮਨਾਕ ਦੱਸਿਆ ਜਾ ਰਿਹਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਵੀ ਮੀਡੀਆ ਸਾਹਮਣੇ ਆਈ ਅਤੇ ਅਪਮਾਨਜਨਕ ਵਤੀਰੇ ਦਾ ਅਨੁਭਵ ਦੱਸਿਆ। ਵੀਡੀਓ ‘ਚ ਮਹਿਲਾ ਦੱਸ ਰਹੀ ਹੈ ਕਿ ਉਹ ਪਾਰਲਰ ਚਲਾਉਂਦੀ ਹੈ ਤੇ ੳਸ ਨੇ ਜਾਵੇਦ ਹਬੀਬ ਦਾ ਇੱਕ ਸੈਮੀਨਾਰ ਅਟੈਂਡ ਕੀਤਾ ਜਿਸ ‘ਚ ਹੇਅਰ ਕੱਟ ਲਈ ਉਸਨੂੰ ਸਟੇਜ ‘ਤੇ ਬੁਲਾਇਆ ਪਰ ਹਬੀਬ ਵੱਲੋਂ ਮਿਸਬਿਹੇਵ ਕੀਤੇ ਜਾਣ ‘ਤੇ ਉਸਨੇ ਹੇਅਰ ਕੱਟ ਨਹੀਂ ਕਰਵਾਇਆ। ਨਾਲ ਹੀ ਮਹਿਲਾ ਕਹਿ ਰਹੀ ਹੈ ਕਿ ਉਹ ਗਲੀ ਦੇ ਨੁੱਕੜ ਦੇ ਨਾਈ ਤੋਂ ਬਾਲ ਕਟਵਾ ਲਵੇਗੀ, ਪਰ ਜਾਵੇਦ ਹਬੀਬ ਤੋਂ ਨਹੀਂ।
जावेद हबीब ने जिस महिला के बालों में थूका, वो पूजा गुप्ता बड़ौत (बागपत) की हैं।
— Sachin Gupta (@sachingupta787) January 6, 2022
"उन्होंने मिसबिहेव किया, मैंने वो हेयर कट नहीं कराया, मैं गली के नाई से बाल कटा लूंगी लेकिन जावेद हबीब से नहीं" pic.twitter.com/AfrwrEDOOh






















