ਪੜਚੋਲ ਕਰੋ
Advertisement
ਸ਼ਖਸ ਨੇ ਆਪਣੇ ਪ੍ਰਾਈਵੇਟ ਪਾਰਟ 'ਚ ਪਾ ਲਿਆ ਡੰਬਲ , ਐਕਸਰੇ ਦੇਖ ਕੇ ਡਾਕਟਰਾਂ ਦੇ ਉੱਡੇ ਹੋਸ਼
ਬ੍ਰਾਜ਼ੀਲ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਡਾਕਟਰਾਂ ਦੀ ਟੀਮ ਨੇ ਇੱਕ ਵਿਅਕਤੀ ਦੇ ਪ੍ਰਾਈਵੇਟ ਪਾਰਟ ਤੋਂ ਐਕਸਰਸਾਈਜ਼ ਕਰਨ ਵਾਲੇ ਡੰਬਲ ਕੱਢੇ ਹਨ।
man put a dumbbell in his private part: ਬ੍ਰਾਜ਼ੀਲ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਡਾਕਟਰਾਂ ਦੀ ਟੀਮ ਨੇ ਇੱਕ ਵਿਅਕਤੀ ਦੇ ਪ੍ਰਾਈਵੇਟ ਪਾਰਟ ਤੋਂ ਐਕਸਰਸਾਈਜ਼ ਕਰਨ ਵਾਲੇ ਡੰਬਲ ਕੱਢੇ ਹਨ। ਇਹ ਸਭ ਤਦ ਹੋਇਆ ਜਦੋਂ ਉਸ ਵਿਅਕਤੀ ਨੇ ਜਾਣਬੁੱਝ ਕੇ ਇਸ 2 ਕਿਲੋ ਦੇ ਡੰਬਲ ਨੂੰ ਆਪਣੇ ਗੁਪਤ ਅੰਗ ਵਿੱਚ ਪਾ ਲਿਆ ਸੀ।
ਦਰਅਸਲ, ਇਹ ਘਟਨਾ ਬ੍ਰਾਜ਼ੀਲ ਦੇ ਇੱਕ ਸ਼ਹਿਰ ਦੀ ਹੈ। ਡੇਲੀ ਮੇਲ ਨੇ ਆਪਣੀ ਇੱਕ ਆਨਲਾਈਨ ਰਿਪੋਰਟ ਵਿੱਚ ਇਸ ਬਾਰੇ ਵਿਸਤ੍ਰਿਤ ਖਬਰ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਮੁਤਾਬਕ ਜਦੋਂ ਇਸ ਵਿਅਕਤੀ ਦੇ ਪੇਟ ਵਿੱਚ ਦਰਦ ਹੋਇਆ ਤਾਂ ਉਹ ਡਾਕਟਰਾਂ ਕੋਲ ਗਿਆ। ਉੱਥੇ ਉਸ ਦੀ ਜਾਂਚ ਕੀਤੀ ਗਈ ਅਤੇ ਐਕਸਰੇ ਕੀਤੇ ਗਏ। ਡਾਕਟਰਾਂ ਨੇ ਦੇਖਿਆ ਕਿ ਉਸ ਦੇ ਗੁਪਤ ਅੰਗ 'ਚ ਕੁਝ ਫਸਿਆ ਹੋਇਆ ਸੀ। ਧਿਆਨ ਨਾਲ ਦੇਖਿਆ ਤਾਂ ਇਹ ਡੰਬਲ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਨੇ ਖੁਦ ਹੀ ਇਸ ਦੋ ਕਿਲੋ ਦੇ ਡੰਬਲ ਨੂੰ ਉੱਥੇ ਪਹੁੰਚਾਇਆ ਸੀ। ਉਸ ਨੇ ਬਾਅਦ ਵਿਚ ਦੱਸਿਆ ਕਿ ਉਸ ਨੇ ਇਹ ਕੰਮ ਜਿਨਸੀ ਪ੍ਰਸੰਨਤਾ ਲਈ ਕੀਤਾ ਸੀ ਪਰ ਉਸ ਦੀ ਇਹ ਹਰਕਤ ਉਸ ਦੀ ਜਾਨ ਲੈਣ ਲਈ ਭਾਰੀ ਪੈ ਗਈ। ਐਕਸ-ਰੇ ਰਿਪੋਰਟ 'ਚ ਸਾਹਮਣੇ ਆਇਆ ਕਿ ਇਹ ਡੰਬਲ ਆਦਮੀ ਦੇ ਗੁਦੇ 'ਚ ਫਸਿਆ ਹੋਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਸਰਜਰੀ ਰਾਹੀਂ ਕੱਢਿਆ ਜਾਵੇਗਾ।
ਰਿਪੋਰਟ ਮੁਤਾਬਕ ਇਸ ਡੰਬਲ ਨੂੰ ਲੰਬੀ ਸਰਜਰੀ ਤੋਂ ਬਾਅਦ ਕੱਢਿਆ ਗਿਆ। ਸਰਜਰੀ ਤੋਂ ਬਾਅਦ ਆਦਮੀ ਨੂੰ ਕੁਝ ਦਿਨ ਹਸਪਤਾਲ ਵਿਚ ਰੱਖਿਆ ਗਿਆ ਅਤੇ ਫਿਰ ਕੁਝ ਆਰਾਮ ਕਰਨ ਤੋਂ ਬਾਅਦ ਆਦਮੀ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ। ਦੱਸਿਆ ਗਿਆ ਕਿ ਜੇਕਰ ਇਸ ਡੰਬਲ ਨੂੰ ਨਾ ਕੱਢਿਆ ਜਾਂਦਾ ਤਾਂ ਵਿਅਕਤੀ ਦੀ ਜਲਦੀ ਮੌਤ ਹੋ ਸਕਦੀ ਸੀ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement